channel punjabi
Canada International News North America

ਮੂਸ ਜੌ ਦੇ ਵਸਨੀਕ ਆਪਣੇ ਸ਼ਹਿਰ ‘ਚ ਕੋਗਰ ਨੂੰ ਦੇਖਕੇ ਹੋਏ ਹੈਰਾਨ

ਸੋਮਵਾਰ ਸਵੇਰੇ ਇੱਕ ਦਰਵਾਜ਼ੇ ਦੇ ਕੈਮਰੇ ‘ਚ ਇੱਕ ਕੋਗਰ (cougar) ਦੇ ਜਾਣ ਦੀ ਵੀਡੀਓ ਨੂੰ ਦੇਖ ਮੂਸ ਜੌ (Moose Jaw) ਦੇ ਵਸਨੀਕ ਕਾਫੀ ਹੈਰਾਨ ਹੋਏ।

ਮੂਸ ਜੌ ਪੁਲਿਸ ਦਾ ਕਹਿਣਾ ਹੈ ਕਿ ਕੋਗਰ ਅੱਧੀ ਰਾਤ ਤੋਂ ਥੋੜ੍ਹੀ ਦੇਰ ਬਾਅਦ ਜੇਮਸ ਸਟ੍ਰੀਟ ਦੇ 900 ਬਲਾਕ ਦੇ ਖੇਤਰ ਵਿੱਚ ਸੀ ਪਰ ਉਹ ਉਸ ਸਮੇਂ ਜਾਨਵਰ ਦਾ ਪਤਾ ਲਗਾਉਣ ਵਿੱਚ ਅਸਮਰਥ ਸਨ।

ਦਸ ਦਈਏ ਵੀਡਿਓ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਗਈ ਸੀ ਅਤੇ ਉਦੋਂ ਤੋਂ ਇਸ ਨੂੰ 1,000 ਤੋਂ ਵੱਧ ਸ਼ੇਅਰ ਮਿਲ ਚੁੱਕੇ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਵਿਅਕਤੀ ਨੂੰ ਕੋਗਰ ਬਾਰੇ ਜਾਣਕਾਰੀ ਹੋਵੇ ਉਹ ਪੁਲਿਸ ਨੂੰ ਸੂਚਿਤ ਕਰਨ ਅਤੇ ਕੋਈ ਵੀ ਜਾਨਵਰ ਦੇ ਕੋਲ ਜਾਣ ਅਤੇ ਨਾਂ ਹੀ ਉਸਦਾ ਪਿੱਛਾ ਕਰਨ ਦੀ ਕੋਸ਼ਿਸ਼ ਕਰਨ।ਪੁਲਿਸ ਨੇ ਕਿਹਾ ਕਿ ਕੰਜ਼ਰਵੇਸ਼ਨ ਅਧਿਕਾਰੀ ਜਾਂਚ ਕਰ ਰਹੇ ਹਨ।

Related News

ਕੋਵਿਡ 19 ‘gargle test’ ਹੁਣ ਬੀ.ਸੀ ਦੇ ਦੱਖਣੀ ਤੱਟ ‘ਤੇ ਬਾਲਗਾਂ ਲਈ ੳਪਲਬਧ

Rajneet Kaur

ਆਮਦਨ ਟੈਕਸ ਨਾ ਭਰਨ ਦੇ ਮੁੱਦੇ ‘ਤੇ ਬਿਡੇਨ ਨੇ ਟਰੰਪ ਨੂੰ ਘੇਰਿਆ !

Vivek Sharma

ਇਟਲੀ : ਨਗਰ ਨਿਗਮ ਚੋਣਾਂ ‘ਚ ਵੱਡੀ ਜਿੱਤ ਹਾਸਲ ਕਰਕੇ ਦਸਤਾਰਧਾਰੀ ਸਿੱਖ ਕਮਲਜੀਤ ਸਿੰਘ ਕਮਲ ਨੇ ਪੂਰੀ ਦੁਨੀਆ ‘ਚ ਪੰਜਾਬ ਅਤੇ ਸਿੱਖ ਭਾਈਚਾਰੇ ਦਾ ਵਧਾਇਆ ਮਾਣ

Rajneet Kaur

Leave a Comment