channel punjabi
International News

ਦੁਨੀਆ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਤਿੰਨ ਕਰੋੜ ਤੋਂ ਹੋਈ ਪਾਰ !

ਵਾਸ਼ਿੰਗਟਨ : ਕੋਰੋਨਾ ਵੈਟਸੀਨ ਦੀ ਉਡੀਕ ਵਿਚਾਲੇ ਦੁਨੀਆ ‘ਚ ਕੋਰੋਨਾ ਮਹਾਮਾਰੀ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਖ਼ਤਰਨਾਕ ਵਾਇਰਸ ਦੀ ਲਪੇਟ ‘ਚ ਆ ਕੇ ਇਨਫੈਕਟਿਡ ਹੋਣ ਵਾਲੇ ਲੋਕਾਂ ਦਾ ਵਿਸ਼ਵ ਪੱਧਰੀ ਅੰਕੜਾ ਤਿੰਨ ਕਰੋੜ ਤੋਂ ਪਾਰ ਪਹੁੰਚ ਗਿਆ ਹੈ। ਇਸ ਸਮੇਂ ਦੁਨੀਆ ‘ਚ ਭਾਰਤ ਮਹਾਮਾਰੀ ਦਾ ਕੇਂਦਰ ਬਣ ਗਿਆ ਹੈ। ਹਾਲਾਂਕਿ ਦੁਨੀਆ ਭਰ ‘ਚ ਹੁਣ ਤਕ ਜਿੰਨੇ ਇਨਫੈਕਟਿਡ ਮਿਲੇ ਹਨ, ਉਨ੍ਹਾਂ ਵਿਚੋਂ ਕਰੀਬ ਅੱਧੇ ਮਾਮਲੇ ਇਕੱਲੇ ਉੱਤਰੀ ਅਤੇ ਦੱਖਣੀ ਅਮਰੀਕਾ ਵਿਚ ਹਨ।

ਦੁਨੀਆ ‘ਚ ਵੀਰਵਾਰ ਨੂੰ ਕੋਰੋਨਾ ਪੀੜਤਾਂ ਦੀ ਗਿਣਤੀ ਤਿੰਨ ਕਰੋੜ ਦੇ ਪੱਧਰ ਨੂੰ ਪਾਰ ਕਰ ਗਈ। ਇਹ ਚਿੰਤਾ ਦਾ ਵਿਸ਼ਾ ਹੈ ਇਸ ਲਈ ਵੀ ਹੈ ਕਿ ਕੋਰੋਨਾ ਮਰੀਜ਼ਾਂ ਦਾ ਵਿਸ਼ਵ ਪੱਧਰੀ ਅੰਕੜਾ ਮਹਿਜ਼ 18 ਦਿਨਾਂ ਵਿਚ ਢਾਈ ਕਰੋੜ ਤੋਂ ਤਿੰਨ ਕਰੋੜ ਹੋ ਗਿਆ ਹੈ। ਦੁਨੀਆ ਵਿਚ ਹੁਣ ਤਕ ਕੋਰੋਨਾ ਨਾਲ 9 ਲੱਖ 45 ਹਜ਼ਾਰ ਪੀੜਤਾਂ ਦੀ ਜਾਨ ਗਈ ਹੈ। ਦੁਨੀਆ ‘ਚ ਸਭ ਤੋਂ ਜ਼ਿਆਦਾ ਇਨਫੈਕਟਿਡ ਅਮਰੀਕਾ ਵਿਚ ਹਨ। ਇਸ ਦੇਸ਼ ਵਿਚ ਕੁਲ 68 ਲੱਖ ਤੋਂ ਜ਼ਿਆਦਾ ਇਨਫੈਕਟਿਡ ਪਾਏ ਗਏ ਹਨ। ਇਨ੍ਹਾਂ ਵਿਚੋਂ ਦੋ ਲੱਖ ਤੋਂ ਜ਼ਿਆਦਾ ਦੀ ਮੌਤ ਹੋਈ ਹੈ। ਦੁਨੀਆ ‘ਚ ਹੁਣ ਤਕ ਪਾਏ ਗਏ ਕੁਲ ਇਨਫੈਕਟਿਡ ਲੋਕਾਂ ਵਿਚੋਂ ਕਰੀਬ 20 ਫ਼ੀਸਦੀ ਅਮਰੀਕਾ ਵਿਚ ਹਨ। ਇਸ ਤੋਂ ਬਾਅਦ ਭਾਰਤ ਦਾ ਨੰਬਰ ਹੈ, ਜਿੱਥੇ ਹੁਣ ਤਕ 51 ਲੱਖ ਤੋਂ ਜ਼ਿਆਦਾ ਮਾਮਲੇ ਪਾਏ ਗਏ ਹਨ। ਕੋਰੋਨਾ ਪ੍ਰਭਾਵਿਤ ਸਿਖਰਲੇ ਦੇਸ਼ਾਂ ਦੀ ਸੂਚੀ ‘ਚ ਬ੍ਰਾਜ਼ੀਲ ਤੀਜੇ ਸਥਾਨ ‘ਤੇ ਹੈ। ਇਸ ਲਾਤੀਨੀ ਅਮਰੀਕੀ ਦੇਸ਼ ਵਿਚ 44 ਲੱਖ ਤੋਂ ਜ਼ਿਆਦਾ ਪੀੜਤ ਮਿਲੇ ਹਨ।

ਇੰਗਲੈਂਡ ‘ਚ ਕੋਰੋਨਾ ਦੇ ਨਵੇਂ ਮਾਮਲਿਆਂ ਵਿਚ 167 ਫ਼ੀਸਦੀ ਦਾ ਉਛਾਲ

ਇੰਗਲੈਂਡ ‘ਚ ਅਗਸਤ ਦੇ ਆਖ਼ਰ ਤੋਂ ਕੋਰੋਨਾ ਦੇ ਨਵੇਂ ਮਾਮਲਿਆਂ ਵਿਚ 167 ਫ਼ੀਸਦੀ ਦਾ ਉਛਾਲ ਆਇਆ ਹੈ। ਰਾਸ਼ਟਰੀ ਸਿਹਤ ਸੇਵਾਵਾਂ ਨੇ ਦੱਸਿਆ ਕਿ ਬੀਤੀ ਜੁਲਾਈ ਤੋਂ ਹੀ ਪਾਜ਼ੇਟਿਵ ਕੇਸ ਵਧ ਰਹੇ ਹਨ। ਹੁਣ ਇਹ ਦਰ ਦੁੱਗਣੀ ਹੋ ਗਈ ਹੈ। ਇਧਰ, ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਕੋਰੋਨਾ ਦੇ ਕਹਿਰ ‘ਤੇ ਰੋਕ ਲਾਉਣ ਲਈ ਸਖ਼ਤ ਉਪਾਏ ਕੀਤੇ ਜਾਣਗੇ। ਇਸ ਵਿਚਾਲੇ ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਸਰਕਾਰ ਸਥਾਨਕ ਪੱਧਰ ‘ਤੇ ਲਾਕਡਾਊਨ ਦੀ ਯੋਜਨਾ ਬਣਾ ਰਹੀ ਹੈ।

ਡਬਲਯੂਐੱਚਓ ਦੀ ਚਿਤਾਵਨੀ

ਵਿਸ਼ਵ ਸਿਹਤ ਸੰਗਠਨ (WHO) ਦੇ ਆਫ਼ਤ ਮਾਮਲਿਆਂ ਦੇ ਸਿਖਰਲੇ ਮਾਹਿਰ ਮਾਈਕ ਰਿਆਨ ਨੇ ਵੀਰਵਾਰ ਨੂੰ ਕਿਹਾ ਕਿ ਕੋਰੋਨਾ ਮਹਾਮਾਰੀ ਨੂੰ ਸਿਆਸੀ ਫੁੱਟਬਾਲ ਨਾ ਬਣਨ ਦਿੱਤਾ ਜਾਵੇ। ਸਾਰੇ ਦੇਸ਼ਾਂ ਲਈ ਇਹ ਮਹੱਤਵਪੂਰਨ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਕੋਰੋਨਾ ਪ੍ਰਤੀ ਲਗਾਤਾਰ ਸੁਚੇਤ ਕਰਦੇ ਰਹਿਣ।

Related News

ਗਣਤੰਤਰ ਦਿਵਸ ਮੌਕੇ ਆਯੋਜਿਤ ਟਰੈਕਟਰ ਪਰੇਡ ਦੌਰਾਨ 100 ਤੋਂ ਵੱਧ ਕਿਸਾਨ ਹੋਏ ਲਾਪਤਾ ! ਸਮਾਜਿਕ ਜਥੇਬੰਦੀਆਂ ਮਦਦ ਲਈ ਆਈਆਂ ਅੱਗੇ

Vivek Sharma

ਅਡਮਿੰਟਨ ਟਰੈਕ ਦੇ ਸਾਬਕਾ ਕੋਚ ‘ਤੇ ਕਿਸ਼ੋਰ ਐਥਲੀਟਾਂ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਲੱਗੇ ਦੋਸ਼

Rajneet Kaur

ਵੱਖ਼ਰੀ ਖਬਰ : ‘ਟਰੰਪ’ ਜੂਨੀਅਰ ਦੇ ਟਵੀਟ ਕਰਨ ‘ਤੇ ਲਾਈ ਰੋਕ !

Vivek Sharma

Leave a Comment