channel punjabi
Canada International News North America Sticky

ਅਲਬਰਟਾ ‘ਚ ਅਗਸਤ ‘ਚ ਸ਼ੁਰੂ ਹੋਵੇਗਾ ਕੋਰੋਨਾ ਵਾਇਰਸ ਟੀਕੇ ਦਾ ਮਨੁੱਖੀ ਟੈਸਟ

ਐਡਮਿੰਟਨ: ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ‘ਚ ਆਈ ਤੇਜ਼ੀ ‘ਤੇ ਫਿਲਹਾਲ ਕੋਈ ਵਿਰ੍ਹਾਮ ਨਹੀਂ ਲੱਗ ਰਿਹਾ। ਕਈ ਵਿਗਿਆਨੀ  ਕੋਰੋਨਾ ਵਾਇਰਸ ਦੀ ਦਵਾਈ ਜਲਦ ਤੋਂ ਜਲਦ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਐਡਮਿੰਟਨ ਦੀ ਲੈਬ ਵਲੋਂ ਆਸ ਜਗਾਈ ਜਾ ਰਹੀ ਹੈ। ਅਲਬਰਟਾ ਯੂਨੀਵਰਸਿਟੀ ਦੇ ਡਾਕਟਰ ਜੌਹਨ ਲੈਵਿਸ ਨੇ ਦੱਸਿਆ ਹੈ ਕਿ ਉਨ੍ਹਾਂ ਵਲੋਂ ਦੋ ਟੀਕੇ ਬਣਾਏ ਜਾ ਰਹੇ ਹਨ, ਜਿੰਨ੍ਹਾਂ ਦਾ ਇਨਸਾਨਾਂ ‘ਤੇ ਟਰਾਇਲ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਤਿਆਰ ਕੀਤੇ ਗਏ ਟੀਕੇ ਦਾ ਜਦੋਂ ਜਾਨਵਰਾਂ ‘ਤੇ ਟੈਸਟ ਕੀਤਾ ਗਿਆ ਤਾਂ ਇਸਦੇ ਚੰਗੇ ਨਤੀਜੇ ਦੇਖਣ ਨੂੰ ਮਿਲੇ।

ਉਨ੍ਹਾਂ ਦਾ ਮੰਨਣਾ ਹੈ ਕਿ ਇਹ ਟੀਕਾ ਇਨਸਾਨਾਂ ‘ਤੇ ਵੀ ਕੰਮ ਕਰ ਸਕਦਾ ਹੈ ਤੇ ਇਸ ਨਾਲ ਟੀ-ਸੈੱਲ ਵਧਣਗੇ ਜੋ ਚਿੱਟੇ ਲਹੂ ਕਣਾਂ ਵਾਂਗ ਕੰਮ ਕਰਦੇ ਹਨ ਤੇ ਇਮਿਊਨ ਸਿਸਟਮ ਨੂੰ ਤੇਜ਼ ਕਰਦੇ ਹਨ।
ਦੱਸ ਦਈਏ ਇਸ ਟੀਕੇ ਦਾ ਅਜੇ ਇਨਸਾਨਾਂ ਤੇ ਟਰਾਇਲ ਕਰਨਾ ਹੈ ਉਸਤੋਂ ਬਾਅਦ ਹੀ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਇਹ ਟੀਕਾ ਕੋਰੋਨਾ ਵਾਇਰਸ ਨੂੰ ਮਾਤ ਦੇ ਸਕਦਾ ਹੈ ਜਾਂ ਨਹੀਂ। ਦੱਸਿਆਂ ਜਾ ਰਿਹਾ ਹੈ ਕਿ ਇਨਸਾਨਾਂ ‘ਤੇ ਇਸਦਾ ਟੈਸਟ ਅਗਸਤ ਵਿੱਚ ਸ਼ੁਰੂ ਹੋਵੇਗਾ।

ਅਲਬਰਟਾ ਵਿੱਚ ਕੁਲ ਕੋਰੋਨਾ ਵਾਇਰਸ ਗਿਣਤੀ 7,996 ਦੀ ਪੁਸ਼ਟੀ ਕੀਤੀ ਗਈ ਹੈ, ਜਿੰਨ੍ਹਾਂ ਚੋਂ 7,322 ਠੀਕ ਹੋ ਚੁੱਕੇ ਹਨ ਅਤੇ 154 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ।

Related News

PETERBOROUGH: ਨੌਰਥਮਬਰਲੈਂਡ ਕਾਉਂਟੀ ‘ਚ ਕੋਵਿਡ 19 ਦੇ ਤਿੰਨ ਹੋਰ ਨਵੇਂ ਕੇਸ ਆਏ ਸਾਹਮਣੇ

Rajneet Kaur

ਕੋਰੋਨਾ ਮਹਾਂਮਾਰੀ ਕਾਰਨ ਕੈਨੇਡਾ ਦਾ ਸੈਰ-ਸਪਾਟਾ ਕਾਰੋਬਾਰ 50 ਫੀਸਦੀ ਤੱਕ ਸੁੰਗੜਿਆ, ਹਾਲਾਤਾਂ ‘ਚ ਸੁਧਾਰ ਦੇ ਆਸਾਰ ਵੀ ਘੱਟ !

Vivek Sharma

ਬਾਇਡਨ ਨੇ ਵਿਸ਼ਵਵਿਆਪੀ ਜਲਵਾਯੂ ਚਰਚਾ ਲਈ ਦੁਨੀਆ ਦੇ 40 ਲੀਡਰਾਂ ਨੂੰ ਭੇਜਿਆ ਸੱਦਾ

Rajneet Kaur

Leave a Comment