channel punjabi
Canada International News North America

ਟੋਰਾਂਟੋ : ਪਤਨੀ ਦੀ ਹੱਤਿਆ ਕਰ ਪਤੀ ਹੋਗਿਆ ਸੀ ਫਰਾਰ, 14 ਸਾਲ ਬਾਅਦ ਮੈਕਸੀਕੋ ‘ਚੋਂ ਕੀਤਾ ਗ੍ਰਿਫਤਾਰ

ਟੋਰਾਂਟੋ: ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ 14 ਸਾਲ ਬਾਅਦ ਇਕ ਬਰੈਂਪਟਨ ਦੇ ਵਿਅਕਤੀ ਨੂੰ ਮੈਕਸੀਕੋ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸਤੇ ਅਪਣੀ ਪਤਨੀ ਦੀ ਹੱਤਿਆ ਕਰਨ ਦਾ ਦੋਸ਼ ਲਗਿਆ ਹੈ।

ਪੁਲਿਸ ਨੇ ਇਹ ਘੋਸ਼ਣਾ ਮੰਗਲਵਾਰ ਸ਼ਾਮ ਨੂੰ ਟਵਿੱਟਰ ‘ਤੇ ਸ਼ੱਕੀ ਵਿਅਕਤੀ ਦੀ ਇੱਕ ਤਸਵੀਰ ਨੂੰ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ’ (Toronto Pearson International Airport ) ਤੇ ਜਾਂਚ ਕਰਤਾਵਾਂ ਦੁਆਰਾ ਸਾਂਝੀ ਕਰਦਿਆਂ ਕੀਤੀ ਗਈ। ।

ਦਸ ਦਈਏ 13 ਜੁਲਾਈ 2006 ਨੂੰ ਸਵੇਰੇ 2 ਵਜੇ ਐਮਰਜੈਂਸੀ ਚਾਲਕਾ ਨੂੰ ਮੈਕਮਰਚੀ ਐਵੇਨਿਊ ਸਾਉਥ( McMurchy Avenue South )ਅਤੇ ਸਟੀਲਜ਼ ਐਵੇਨਿਊ ਵੈਸਟ ਨੇੜੇ ਅਪਾਰਟਮੈਂਟ ਦੀ ਇਮਾਰਤ ‘ਚ ਬੁਲਾਇਆ ਗਿਆ ਸੀ।

ਪੁਲਿਸ ਨੇ ਦਸਿਆ ਕਿ 31 ਸਾਲਾ ਮਲੇਨਾ ਮੋਰਲਸ (Malena Morales) ਜੋ ਕਿ ਦੋ ਬੱਚਿਆ ਦੀ ਮਾਂ ਸੀ, ਘਰ ‘ਚ ਮ੍ਰਿਤਕ ਪਾਈ ਗਈ ਸੀ।

ਅਗਲੇ ਦਿਨ ਪੁਲਿਸ ਨੇ ਸੈਕਿੰਡ ਡਿਗਰੀ ਦੇ ਕਤਲ ਦੇ ਦੋਸ਼ ‘ਚ ਹੈਨਰੀ ਮੋਰਲਸ,ਜੋ ਕੇ ਉਸ ਸਮੇਂ 30 ਸਾਲ ਦਾ ਸੀ,’ਤੇ ਕੈਨੇਡਾ ਵਾਈਡ ਵਾਰੰਟ( Canada-wide warrant) ਜਾਰੀ ਕੀਤਾ ਗਿਆ ਸੀ। ਪਰ ਉਸ ਸਮੇਂ ਜਾਂਚਕਰਤਾਵਾਂ ਨੇ ਕਿਹਾ ਸੀ ਕਿ ਉਹ ਕੈਨੇਡਾ ਛੱਡ ਗਿਆ ਹੈ ਅਤੇ ਮੈਕਸੀਕੋ ‘ਚ ਕਿਸੇ ਅਣਜਾਣ ਮੰਜ਼ਿਲ ‘ਤੇ ਚਲਾ ਗਿਆ ਸੀ। ਤਿੰਨ ਸਾਲ ਬਾਅਦ ਇਹ ਕੇਸ ਅਮਰੀਕਾ ਦੀ ਮੋਸਟ ਵਾਂਟਿਡ ਦੇ ਇਕ ਅੇਪੀਸੋਡ ‘ਚ ਪ੍ਰਦਰਿਸ਼ਤ ਹੋਇਆ ਸੀ।

ਪੁਲਿਸ ਨੇ ਕਿਹਾ ਕਿ 2019 ਵਿੱਚ, ਹੈਨਰੀ ਮੈਕਸੀਕੋ ਵਿੱਚ ਪਾਇਆ ਗਿਆ ਸੀ ਪਰ 10 ਮਹੀਨੇ ਦੀ ਹਵਾਲਗੀ ਪ੍ਰਕਿਰਿਆ ਕਾਰਨ ਉਸਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਮੈਕਸੀਕੋ ਵਿੱਚ ਅਧਿਕਾਰੀਆਂ ਨੇ ਮੁਲਜ਼ਮ ਨੂੰ ਪਹਿਲਾਂ ਜਾਰੀ ਵਾਰੰਟ ਤਹਿਤ ਗ੍ਰਿਫਤਾਰ ਕੀਤਾ ਸੀ।ਉਨ੍ਹਾਂ ਕਿਹਾ ਕਿ “ਜਾਂਚਕਰਤਾ ਤੁਰੰਤ ਮੈਕਸੀਕੋ ਗਏ ਅਤੇ ਉਸਨੂੰ ਵਾਪਸ ਕੈਨੇਡਾ ਲੈ ਕੇ ਆਏ।

ਡਿਪਟੀ ਚੀਫ਼ ਨਿਕ ਮਿਲਿਨੋਵਿਚ ਨੇ ਦੋਸ਼ੀ ਦੀ ਭਾਲ ਕਰਨ ਵਿੱਚ ਜਾਂਚਕਰਤਾਵਾਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਸ ਭਿਆਨਕ ਦੁਖਾਂਤ ਵਰਗੀਆਂ ਘਟਨਾਵਾਂ ਕਈ ਪੀੜਤਾਂ ਨੂੰ ਆਪਣੇ ਪਿੱਛੇ ਛੱਡ ਦਿੰਦੀਆਂ ਹਨ।

ਪਹਿਲਾਂ ਅਦਾਲਤ ਦੀ ਸੁਣਵਾਈ ਬੁਧਵਾਰ ਨੂੰ ਹੋਣ ਵਾਲੀ ਸੀI ਕੋਵਿਡ -19 ਨਿਯਮਾਂ ਦੇ ਕਾਰਨ, ਪੁਲਿਸ ਨੇ ਕਿਹਾ ਕਿ ਦੋਸ਼ੀ ਨੂੰ 14 ਦਿਨਾਂ ਲਈ ਅਲੱਗ ਰਖਿਆ ਜਾਵੇਗਾ।

Related News

ਪਹਿਲਾਂ ਨਾਲੋਂ ਹੋਰ ਉੱਚਾ ਹੋਇਆ ਮਾਊਂਟ ਐਵਰੈਸਟ

Vivek Sharma

ਅਮਰੀਕਾ ਨੇ ਚੀਨ ਨੂੰ 2 ਨਜ਼ਰਬੰਦ ਕੈਨੇਡੀਅਨਾਂ ਨੂੰ ‘ਤੁਰੰਤ ਰਿਹਾ’ ਕਰਨ ਦੀ ਦਿੱਤੀ ਨਸੀਹਤ

Vivek Sharma

ਭਾਰਤੀਆਂ ਲਈ ਖੁਸ਼ਖਬਰੀ : ਅਮਰੀਕਾ ‘ਚ H-1B ਵੀਜ਼ਾ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 9 ਮਾਰਚ ਤੋਂ ਹੋਵੇਗੀ ਸ਼ੁਰੂ

Vivek Sharma

Leave a Comment