channel punjabi
Canada International News North America

ਸਰੀ ‘ਚ 71 ਸਾਲਾ ਵਿਅਕਤੀ ਨੇ ਅਪਣੀ ਪਾਰਟਨਰ ਦਾ ਕੀਤਾ ਕਤਲ,ਮਿਲੀ ਸਖਤ ਸਜ਼ਾ

ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਨੇ ਅੱਜ ਇਕ ਅਹਿਮ ਫੈਸਲੇ ਰਾਹੀਂ ਸਰੀ ਦੇ ਇਕ ਪ੍ਰਾਪਰਟੀ ਮੈਨੇਜਰ ਤੇਜਵੰਤ ਧੰਜੂ ਨੂੰ ਆਪਣੀ ਜੀਵਨ ਸਾਥਣ ਦੇ ਕਤਲ ਦੇ ਸੰਬਧ ‘ਚ 12 ਸਾਲ ਲਈ ਬਿਨਾਂ ਪੈਰੋਲ ਤੋਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਧੰਜੂ ਆਪਣੀ 56 ਸਾਲਾ ਪਾਰਟਨਰ ਰਾਮਾ ਗੋਰਾਵਰਪੂ ਨਾਲ ਜੁਲਾਈ 2018 ‘ਚ ਛੁੱਟੀਆਂ ਮਨਾਉਣ ਲਈ ਵੈਸਟ ਕੈਲੋਵਨਾ ਗਿਆ ਸੀ। ਜਿਥੇ ਉਨ੍ਹਾਂ ਦੋਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਇਹ ਇੰਨ੍ਹੀ ਵੱਧ ਗਈ ਸੀ ਕਿ ਧੰਜੂ ਨੇ ਰਾਮਾ ਦੇ ਸਿਰ ‘ਤੇ ਵਾਈਨ ਦੀ ਬੋਤਲ ਮਾਰੀ ਤੇ ਗਲੇ ‘ਤੇ ਵੀ ਡੂੰਘਾ ਜ਼ਖਮ ਕਰਕੇ ਫਰਾਰ ਹੋ ਗਿਆ। ਜਿਸ ਕਾਰਨ ਰਾਮਾ ਗੌਰਵਾਰਪੂ ਦੀ ਮੌਤ ਹੋ ਗਈ ਸੀ। ਰਾਮਾ ਗੌਰਵਾਰਪੂ ਸਰੀ ਰਾਇਲ ਬੈਂਕ ਦੀ  ਬਰਾਂਚ ਵਿੱਚ ਫਾਇਨੈਂਸ਼ਲ ਪਲਾਨਰ ਸੀ।

71 ਸਾਲਾ ਤੇਜਵੰਤ ਧੰਜੂ ਨੂੰ ਇਸ ਸਾਲ ਦੇ ਸ਼ੁਰੂ ‘ਚ ਰਾਮ ਗੌਰਵਰਾਪੂ ਦੀ ਮੌਤ ਮਾਮਲੇ ‘ਚ ਸੈਕਿੰਡ ਡਿਗਰੀ ਕਤਲ ਦੇ ਸਬੰਧ ‘ਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਸੁਪਰੀਮ ਕੋਰਟ ਦੇ ਜਸਟਿਸ ਐਲੀਸਨ ਬੀਮਜ਼ ਨੇ ਅੱਜ ਆਪਣਾ ਫੈਸਲਾ ਸੁਣਾਉਂਦਿਆਂ ਕਿਹਾ ਕਿ ਬਹੁਤ ਸਾਰੇ ਸਬੂਤ ਹਨ ਜਿਨ੍ਹਾਂ ਤੋਂ ਇਹ ਸਾਬਿਤ ਹੁੰਦਾ ਹੈ ਕਿ ਤੇਜਵੰਤ ਧੰਜੂ ਹੀ ਗੌਰਵਰਾਪੂ ਦਾ ਕਾਤਲ ਹੈ।

Related News

ਐਬਟਸਫੋਰਡ : 2017 ‘ਚ ਹੋਈ ਹੱਤਿਆ ‘ਚ ਤਿੰਨ ਵਿਅਕਤੀਆਂ ਖ਼ਿਲਾਫ ਦੋਸ਼ ਕੀਤੇ ਗਏ ਆਇਦ

Rajneet Kaur

ਟਰੂਡੋ ਦਾ ‘WE ਚੈਰਿਟੀ’ ਮਾਮਲੇ ‘ਤੇ ਯੂ-ਟਰਨ

Rajneet Kaur

ਕੈਨੇਡਾ ਵਿੱਚ ਕੋਰੋਨਾ ਦੀ ਤਾਜ਼ਾ ਸਥਿਤੀ, ਪਹਿਲਾਂ ਨਾਲੋ ਘੱਟ ਹੋਏ ਕੋਰੋਨਾ ਦੇ ਮਰੀਜ਼

Vivek Sharma

Leave a Comment