channel punjabi
Sticky

ਓਂਟਾਰੀਓ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਵਾਧਾ

ਟੋਰਾਂਟੋ: ਕੋਵਿਡ-19 ਦੇ ਕੇਸ ਘਟਣ ਦੀ ਥਾਂ ਵੱਧ ਦੇ ਨਜ਼ਰ ਆ ਰਹੇ ਹਨ। ਓਂਟਾਰੀਓ ਵਿੱਚ ਦੂਜੇ ਦਿਨ ਵੀ ਕੋਰੋਨਾ ਵਾਇਰਸ ਦੇ 178 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰੀ ਕ੍ਰਿਸਟੀਨ ਈਲੀਅਟ ਦਾ ਕਹਿਣਾ ਹੈ ਕਿ ਸੂਬੇ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ।

ਜਿਥੇ ਪਹਿਲਾਂ ਕੋਰੋਨਾ ਵਾਇਰਸ ਮਾਮਲਿਆਂ ਦੀ ਗਿਣਤੀ 200 ਤੋਂ ਘਟਦੀ ਨਜ਼ਰ ਆ ਰਹੀ ਸੀ। ਉੱਥੇ ਹੀ ਹੁਣ ਬੀਤੇ ਦਿਨ੍ਹੀ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਨਾਲ 6 ਹੋਰ ਮੌਤਾਂ ਹੋ ਗਈਆਂ ਹਨ ।ਪੀਲ ਰੀਜ਼ਨ ਵਿੱਚ ਕੁੱਲ 119 ਮਾਮਲੇ ਦਰਜ ਹੋਏ ਹਨ।

ਕਿਊਬਿਕ ਵਿੱਚ ਕੁੱਲ ਕੋਰੋਨਾ ਵਾਇਰਸ ਦੀ 55,079 ਪੁਸ਼ਟੀ ਕੀਤੀ ਗਈ ਹੈ, ਜਿੰਨ੍ਹਾਂ ‘ਚੋਂ 23,786 ਕੋਵਿਡ-19 ਮਰੀਜ਼ ਠੀਕ ਹੋ ਚੁੱਕੇ ਹਨ, ਤੇ 5,448 ਪੀੜਿਤਾਂ ਦੀ ਮੌਤ ਹੋ ਗਈ ਹੈ।
ਓਂਟਾਰੀਓ ‘ਚ ਕੁੱਲ ਕੋਰੋਨਾ ਵਾਇਰਸ ਦੀ ਗਿਣਤੀ 34,476 ਹੋ ਗਈ ਹੈ, ਜਿੰਨ੍ਹਾਂ ‘ਚੋਂ 29,754 ਮਰੀਜ਼ ਠੀਕ ਹੋ ਗਏ ਹਨ ਅਤੇ 2,652 ਦੀ ਮੌਤ ਹੋ ਗਈ ਹੈ।
ਅਲਬਰਟਾ ‘ਚ 7,957 ਕੋਰੋਨਾ ਮਰੀਜ਼ਾ ਦੀ ਪੁਸ਼ਟੀ ਕੀਤੀ ਗਈ ਹੈ।ਜਿੰਨ੍ਹਾਂ ‘ਚੋਂ 7,283 ਕੋਵਿਡ-19 ਮਰੀਜ਼ ਠੀਕ ਹੋ ਗਏ ਹਨ, ਤੇ 154 ਦੀ ਮੌਤ ਹੋ ਗਈ ਹੈ।
ਕੋਲੰਬੀਆ ‘ਚ ਕੁਲ ਕੋਰੋਨਾ ਵਾਇਰਸ ਦੀ ਗਿਣਤੀ 2,878 ਤੱਕ ਪਹੁੰਚ ਗਈ ਹੈ।ਜਿੰਨ੍ਹਾਂ ‘ਚੋਂ 2,545 ਮਰੀਜ਼ ਠੀਕ ਹੋ ਗਏ ਹਨ ਅਤੇ 174 ਦੀ ਮੌਤ ਹੋ ਗਈ ਹੈ।
ਸਕੋਸ਼ੀਆ ‘ਚ ਕੋਵਿਡ-19 ਦੀ ਗਿਣਤੀ 1,061 ਹੋ ਗਈ ਹੈ। ਜਿੰਨ੍ਹਾਂ ‘ਚੋਂ 998 ਕੋਰੋਨਾ ਵਾਇਰਸ ਮਰੀਜ਼ ਠੀਕ ਹੋ ਗਈ ਹੈ, ਤੇ 63 ਦੀ ਮੌਤ ਹੋ ਚੁੱਕੀ ਹੈ।

Related News

ਕੋਰੋਨਾ ਤੋਂ ਬਾਅਦ ਭਾਰਤ ਤੇ ਟੁੱਟਿਆ ਇਕ ਹੋਰ ਕਹਿਰ! ਅਸਮਾਨ ਤੋਂ ਬਿਜਲੀ ਡਿੱਗਣ ਕਾਰਨ ਹੋਈਆਂ ਵੱਡੀ ਗਿਣਤੀ ‘ਚ ਮੌਤਾਂ

team punjabi

ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਡਰੈਕਟਰ ਨੂੰ ਅਹੁਦੇ ਤੋਂ ਕੀਤਾ ਬਰਖ਼ਾਸਤ

team punjabi

ਓਂਟਾਰੀਓ ਸਰਕਾਰ ਵਲੋਂ ਹਫ਼ਤੇ ਦੇ ਅੰਤ ਤੱਕ ਨੀਲੇ ਲਾਇਸੈਂਸ ਪਲੇਟਜ਼, ਬੰਦ ਕਰਨ ਦੀ ਉਮੀਦ

team punjabi

Leave a Comment