channel punjabi
Canada News

ਟੋਰਾਂਟੋ ਵਿਖੇ ਦਿਨ ਦਿਹਾੜੇ ਹੋਈ ਛੁਰੇਬਾਜ਼ੀ , ਦੋ ਵਿਅਕਤੀਆਂ ਦੀ ਮੌਤ

ਟੋਰਾਂਟੋ ਦੇ ਵੈਸਟਨ ਖੇਤਰ ਵਿੱਚ ਦਿਨ ਦਿਹਾੜੇ ਹੋਈ ਛੁਰੇਬਾਜ਼ੀ

ਛੂਰੇਬਾਜੀ ਵਿਚ ਦੋ ਵਿਅਕਤੀਆਂ ਦੀ ਮੌਤ, ਪੁਲਿਸ ਜਾਂਚ ਵਿਚ ਜੁਟੀ

ਇਕ ਹੋਰ ਵਿਅਕਤੀ ਦੀ ਮੌਤ ਰੇਲ ਹਾਦਸੇ ਵਿੱਚ ਹੋਈ

ਪੁਲਿਸ ਨੇੜਲੇ ਇਲਾਕਿਆਂ ਦੀ ਵੀਡੀਓ ਖੰਗਾਲਣ ਵਿੱਚ ਜੁਟੀ

ਟੋਰਾਂਟੋ : ਪੁਲਿਸ ਦੀ ਚੌਕਸੀ ਦੇ ਦਾਅਵਿਆਂ ਦੇ ਬਾਵਜੂਦ ਟਰਾਂਟੋ ਵਰਗੇ ਵੱਡੇ ਸ਼ਹਿਰ ਵਿਚ ਅਪਰਾਧਿਕ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ । ਬੀਤੇ ਦਿਨੀਂ ਟੋਰਾਂਟੋ ਵਿਖੇ
ਦੁਪਹਿਰ ਸਮੇਂ ਇਕ ਹਿੰਸਕ ਘਟਨਾ ਵਿਚ 3 ਲੋਕਾਂ ਦੀ ਮੌਤ ਹੋ ਗਈ।

ਟੋਰਾਂਟੋ ਵੈਸਟਨ ਖੇਤਰ ਵਿਚ ਦੁਪਹਿਰ ਸਮੇਂ ਛੁਰੇਬਾਜ਼ੀ ਇਕ ਖਬਰ ਤੋਂ ਬਾਅਦ ਇਲਾਕੇ ਵਿੱਚ ਸਹਿਮ ਪਾਇਆ ਜਾ ਰਿਹਾ ਹੈ।ਦੱਸਿਆ ਜਾ ਰਿਹਾ ਹੈ ਕਿ ਚਰਚ ਸਟਰੀਟ ਅਤੇ ਕਿੰਗ ਜਾਰਜ ਰੋਡ ‘ਤੇ ਪੁਲਿਸ ਨੂੰ ਇਕ ਰਿਹਾਇਸ਼ ਨੇੜਿਓਂ ਇਕ ਮਹਿਲਾ ਤੇ ਇਕ ਵਿਅਕਤੀ ਦੀਆਂ ਲਾਸ਼ਾਂ ਮਿਲੀਆਂ ਤਾਂ ਇੱਥੋਂ ਥੋੜ੍ਹੀ ਜਿਹੀ ਦੂਰੀ ਤੇ ਇਕ ਹੋਰ ਵਿਅਕਤੀ ਦੀ ਲਾਸ਼ ਰੇਲ ਗੱਡੀ ਦੀ ਪਟੜੀ ਤੋਂ ਮਿਲੀ। ਇਹ ਵਿਅਕਤੀ ਐਕਸਪ੍ਰੈੱਸ ਟਰੇਨ ਨਾਲ ਟਕਰਾਉਣ ਕਾਰਨ ਮਾਰਿਆ ਗਿਆ ਦੱਸਿਆ ਜਾ ਰਿਹਾ ਹੈ ।

ਸ਼ੁਰੂਆਤੀ ਜਾਂਚ ਵਿਚ ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੋਂ ਇਕ-ਦੂਜੇ ਨੂੰ ਜਾਣਦੇ ਸਨ, ਹਾਲਾਂਕਿ ਇਨ੍ਹਾਂ ਦਾ ਕੀ ਰਿਸ਼ਤਾ ਸੀ, ਅਜੇ ਇਸ ਬਾਰੇ ਪਤਾ ਨਹੀਂ ਲੱਗ ਸਕਿਆ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਵਾਰਦਾਤ ਨਾਲ ਆਮ ਲੋਕਾਂ ਨੂੰ ਕੋਈ ਖਤਰਾ ਨਹੀਂ ਹੈ। ਫਿਲਹਾਲ ਪੁਲਿਸ ਇਸ ਵਾਰਦਾਤ ਦੀ ਵੀਡੀਓ ਲੱਭ ਰਹੀ ਹੈ ਤਾਂ ਕਿ ਪਤਾ ਲੱਗੇ ਕਿ ਇਸ ਘਟਨਾ ਪਿੱਛੇ ਕੀ ਕਾਰਨ ਸੀ। ਹਲਾਂਕਿ ਹਾਦਸੇ ਦੌਰਾਨ ਇਸ ਖੇਤਰ ਵਿਚ ਕੁਝ ਸਮੇਂ ਲਈ ਰੇਲ ਆਵਾਜਾਈ ਪ੍ਰਭਾਵਿਤ ਹੋਈ ਪਰ ਇਸ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ।

Related News

ਡਾਊਨਟਾਊਨ ਓਸ਼ਵਾ ‘ਚ ਵਾਪਰੀ ਦੋਹਰੀ ਸ਼ੂਟਿੰਗ ਦੀ ਘਟਨਾ ‘ਚ ਇੱਕ ਵਿਅਕਤੀ ਦੀ ਮੌਤ

Rajneet Kaur

ਕਿਸਾਨੀ ਅੰਦੋਲਨ ਨੂੰ ਕੀਤੀ ਹਮਾਇਤ : ਪੰਜਾਬ ਨਾਲ ਸਬੰਧਤ ਅਮਰੀਕਾ ਦੇ ਵੱਡੇ ਕਾਰੋਬਾਰੀ ਤੋਂ ਦਿੱਲੀ ਏਅਰਪੋਰਟ ’ਤੇ ਘੰਟਿਆਂ ਤੱਕ ਹੋਈ ਪੁੱਛਗਿੱਛ

Vivek Sharma

ਡੌਨਵੁੱਡ ਪਾਰਕ ਪਬਲਿਕ ਸਕੂਲ ਵਿਚ ਕੋਵਿਡ 19 ਦੇ 6 ਕੇਸਾਂ ਦੇ ਆਉਟਬ੍ਰੇਕ ਕਾਰਨ ਸਕੂਲ ਨੂੰ ਅਸਥਾਈ ਤੌਰ ‘ਤੇ ਬੰਦ ਕਰਨ ਦੀ ਸਿਫਾਰਸ਼:TPH

Rajneet Kaur

Leave a Comment