channel punjabi
Canada International News

ਕੈਨੇਡਾ ਸਰਕਾਰ ਵਿਰੁੱਧ ਵਿਦੇਸ਼ੀ ਵਿਦਿਆਰਥੀਆਂ ਨੇ ਕੀਤਾ ਜੋਰਦਾਰ ਪ੍ਰਦਰਸ਼ਨ

ਵਿਦੇਸ਼ੀ ਵਿਦਿਆਰਥੀਆਂ ਨੇ ਕੈਨੇਡਾ ਸਰਕਾਰ ਖ਼ਿਲਾਫ਼ ਕੀਤਾ ਜੋਰਦਾਰ ਪ੍ਰਦਰਸ਼ਨ

ਕੋਰੋਨਾ ਸੰਕਟ ਕਾਰਨ ਨਿਯਮਾਂ ਵਿੱਚ ਨਰਮੀ ਕਰਨ ਦੀ ਕੀਤੀ ਮੰਗ

ਪ੍ਰਦਰਸ਼ਨਕਾਰੀਆਂ ਵਿਚ ਵੱਡੀ ਗਿਣਤੀ ਭਾਰਤੀ ਵਿਦਿਆਰਥੀ ਵੀ ਹੋਏ ਸ਼ਾਮਲ

ਟੋਰਾਂਟੋ : ਕੈਨੇਡਾ ਸਰਕਾਰ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਲਈ ਨਿਯਮਾਂ ਵਿੱਚ ਕੀਤੇ ਜਾ ਰਹੇ ਲਗਾਤਾਰ ਬਦਲਾਵਾਂ ਕਾਰਨ ਵਿਦਿਆਰਥੀਆਂ ਦੇ ਸਬਰ ਦਾ ਬੰਨ ਆਖਰ ਟੁੱਟ ਹੀ ਗਿਆ । ਕੈਨੇਡਾ ਵਿਚ ਰਹਿ ਰਹੇ ਮੌਜੂਦਾ ਤੇ ਸਾਬਕਾ ਵਿਦਿਆਰਥੀਆਂ ਨੇ ਸ਼ਨੀਵਾਰ ਨੂੰ ਸਰਕਾਰ ਅੱਗੇ ਇਮੀਗ੍ਰੇਸ਼ਨ ਨਿਯਮਾਂ ਨੂੰ ਬਦਲਣ ਦੀ ਅਪੀਲ ਕੀਤੀ। ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀਆਂ ਨੇ ਵੀ ਸ਼ਿਰਕਤ ਕੀਤੀ।

ਪ੍ਰਦਰਸ਼ਨਕਾਰੀ ਵਿਦੇਸ਼ੀ ਵਿਦਿਆਰਥੀਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਲੱਖਾਂ ਕੌਮਾਂਤਰੀ ਵਿਦਿਆਰਥੀਆਂ ਦਾ ਭਵਿੱਖ ਦਾਅ ‘ਤੇ ਲੱਗ ਗਿਆ ਹੈ। ਕੈਨੇਡਾ ਸਰਕਾਰ ਪੂਰੀ ਸਥਿਤੀ ਤੋਂ ਜਾਣੂੰ ਹੋਣ ਦੇ ਬਾਵਜੂਦ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਦਿਖਾ‌ ਰਹੀ।

ਜਾਬ ਮਾਰਕਿਟ ਭਾਵ ਰੁਜ਼ਗਾਰ ਬਾਜ਼ਾਰ ਉੱਤੇ ਕੋਰੋਨਾ ਵਾਇਰਸ ਦਾ ਬਹੁਤ ਬੁਰਾ ਪ੍ਰਭਾਵ ਪਿਆ ਹੈ ਤੇ ਮੌਜੂਦਾ ਸਥਿਤੀ ਦੇਖਦੇ ਹੋਏ ਸਰਕਾਰ ਨੂੰ ਕੌਮਾਂਤਰੀ ਵਿਦਿਆਰਥੀਆਂ ਲਈ ਕੁਝ ਨਰਮੀ ਕਰਨ ਦੀ ਜ਼ਰੂਰਤ ਹੈ। ਵੱਡੀ ਗਿਣਤੀ ਵਿਚ ਇਕੱਠੇ ਹੋਏ ਕੌਮਾਂਤਰੀ ਵਿਦਿਆਰਥੀਆਂ ਨੇ ਟੋਰਾਂਟੋ ਵਿਚ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਦੇ ਦਫ਼ਤਰ ਅੱਗੇ ਵਿਰੋਧ ਪ੍ਰਦਰਸ਼ਨ ਕੀਤਾ।

ਵਿਦਿਆਰਥੀਆਂ ਨੇ ਕਿਹਾ ਕਿ ਗ੍ਰੈਜੂਏਟਾਂ ਲਈ ਕੈਨੇਡਾ ਵਿਚ ਸਥਾਈ ਨਿਵਾਸ ਪ੍ਰਾਪਤ ਕਰਨਾ ਬਹੁਤ ਔਖਾ ਹੈ ਅਤੇ ਕੋਰੋਨਾ ਵਾਇਰਸ ਕਾਰਨ ਉਨ੍ਹਾਂ ਲਈ ਇਹ ਸ਼ਰਤਾਂ ਪੂਰੀਆਂ ਕਰਨੀਆਂ ਬੇਹੱਦ ਮੁਸ਼ਕਲ ਹੋ ਗਿਆ ਹੈ। ਮਾਈਗ੍ਰੈਂਟ ਵਰਕਰਜ਼ ਅਲਾਇੰਸ ਫਾਰ ਚੇਂਜ ਦੇ ਪ੍ਰਬੰਧਕ ਸਾਰੋਮ ਰਹੋ ਨੇ ਕਿਹਾ ਕਿ ਕੌਮਾਂਤਰੀ ਵਿਦਿਆਰਥੀਆਂ ਲਈ ਕੋਰੋਨਾ ਕਾਰਨ ਹੁਣ ਰੁਜ਼ਗਾਰ ਬਾਜ਼ਾਰ ਵਿਚ ਆਉਣਾ ਬਹੁਤ ਹੀ ਮੁਸ਼ਕਲ ਹੋ ਗਿਆ ਹੈ। ਕੋਰੋਨਾ ਕਾਰਨ ਲੱਖਾਂ ਲੋਕਾਂ ਦੇ ਰੁਜ਼ਗਾਰ ਖੁੱਸ ਗਏ । ਇਸ ਕਾਰਨ ਬਿਨਾਂ ਰੁਜ਼ਗਾਰ ਦੇ ਵਿਦਿਆਰਥੀ ਸਥਾਈ ਨਿਵਾਸ ਪ੍ਰਾਪਤ ਨਹੀਂ ਕਰ ਸਕਦੇ। ਅਜਿਹੇ ਵਿਚ ਸਰਕਾਰ ਨੂੰ ਇਸ ‘ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਇਸ ਪ੍ਰਦਰਸ਼ਨ ਵਿਚ ਭਾਰਤੀਆਂ ਸਣੇ ਹੋਰ ਦੇਸ਼ਾਂ ਤੋਂ ਆਏ ਵਿਦਿਆਰਥੀ ਵੀ ਮੌਜੂਦ ਸਨ।

Related News

ਉੱਤਰੀ ਵੈਨਕੂਵਰ ਦੀ ਔਰਤ ਹਫ਼ਤੇ ਦੀ ਭਾਲ ਤੋਂ ਬਾਅਦ ਅਜੇ ਵੀ ਲਾਪਤਾ:RCMP

Rajneet Kaur

ਕੋਵਿਡ-19 ਦਾ ਹੋਰ ਭਿਆਨਕ ਸਮਾਂ ਆਉਣਾ ਅਜੇ ਬਾਕੀ: WHO

team punjabi

ਸਰੀ ‘ਚ ਪੰਜਾਬੀ ਨੌਜਵਾਨ ਲਾਪਤਾ, ਪੁਲਿਸ ਵੱਲੋਂ ਭਾਲ ਸ਼ੁਰੂ

Rajneet Kaur

Leave a Comment