channel punjabi
Canada International News North America

ਕੰਜ਼ਰਵੇਟਿਵ ਆਗੂ ਐਰਿਨ ਓਟੂਲ ਪਾਰਲੀਮੈਂਟ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਪਾਰਟੀ ਦੀ ਹਾਊਸ ਆਫ ਕਾਮਨਜ਼ ਵਿੱਚ ਮੌਜੂਦਗੀ ਨੂੰ ਦਮਦਾਰ ਬਣਾਉਣ ਲਈ ਲਾ ਰਹੇ ਨੇ ਪੂਰਾ ਜ਼ੋਰ

ਓਟਾਵਾ: ਕੰਜ਼ਰਵੇਟਿਵ ਆਗੂ ਐਰਿਨ ਓਟੂਲ ਇਸ ਮਹੀਨੇ ਦੇ ਅੰਤ ਤੱਕ ਪਾਰਲੀਮੈਂਟ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਪਾਰਟੀ ਦੀ ਹਾਊਸ ਆਫ ਕਾਮਨਜ਼ ਵਿੱਚ ਮੌਜੂਦਗੀ ਨੂੰ ਦਮਦਾਰ ਬਣਾਉਣ ਲਈ ਆਪਣਾ ਸਾਰਾ ਜ਼ੋਰ ਲਗਾ ਰਹੇ ਹਨ। ਕ੍ਰਿਟਿਕਸ ਵਜੋਂ ਵਿਰੋਧੀ ਧਿਰ ਦੇ ਮੂਹਰਲੇ ਬੈਂਚਾਂ ਉੱਤੇ ਕੌਣ ਬੈਠੇਗਾ ਇਸ ਵਿੱਚ ਓਟੂਲ ਨੇ ਆਪਣੀ ਲੀਡਰਸ਼ਿਪ ਕੈਂਪੇਨ ਵਿੱਚ ਸਾਥ ਦੇਣ ਵਾਲਿਆਂ ਦੇ ਨਾਲ ਨਾਲ ਉਨ੍ਹਾਂ ਨੂੰ ਵੀ ਸ਼ਾਮਲ ਕੀਤਾ ਹੈ ਜਿਨ੍ਹਾਂ ਨੇ ਉਨ੍ਹਾਂ ਦੇ ਵਿਰੋਧੀਆਂ ਦਾ ਸਾਥ ਦਿੱਤਾ ਸੀ।  ਇਸ ਤੋਂ ਇਲਾਵਾ ਓਟੂਲ ਵੱਲੋਂ ਉਨ੍ਹਾਂ ਕੰਜ਼ਰਵੇਟਿਵਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ ਜਿਹੜੇ ਲੀਡਰਸ਼ਿਪ ਦੌੜ ਵਿੱਚ ਬਿਲਕੁਲ ਨਿਊਟਰਲ ਰਹੇ ਸਨ। ਇਨ੍ਹਾਂ ਵਿੱਚ ਪਾਰਟੀ ਦੇ ਸਾਬਕਾ ਆਗੂ ਐਂਡਰਿਊ ਸ਼ੀਅਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜੋ ਕਿ ਇਨਫਰਾਸਟ੍ਰਕਚਰ ਕ੍ਰਿਟਿਕ ਵਜੋਂ ਸੇਵਾ ਨਿਭਾਉਣਗੇ, ਓਨਟਾਰੀਓ ਦੇ ਪਿਏਰੇ ਪੋਈਲਿਵਰ, ਜੋ ਕਿ ਵਿੱਤ ਕ੍ਰਿਟਿਕ ਬਣੇ ਰਹਿਣਗੇ, ਅਲਬਰਟਾ ਤੋਂ ਐਮਪੀ ਮਿਸੇਲ ਰੈਂਪਲ ਗਾਰਨਰ, ਜੋ ਕਿ ਸਿਹਤ ਕ੍ਰਿਟਿਕ ਵਜੋਂ ਭੂਮਿਕਾ ਨਿਭਾਉਣਗੇ।

ਓਨਟਾਰੀਓ ਤੋਂ ਐਮਪੀ ਮਾਈਕਲ ਚੌਂਗ ਨੂੰ ਵਿਦੇਸ਼ੀ ਮਾਮਲਿਆਂ ਬਾਰੇ ਕੰਜਰਵੇਟਿਵ ਪਾਰਟੀ ਦਾ ਕ੍ਰਿਟਿਕ ਬਣਾਇਆ ਜਾ ਰਿਹਾ ਹੈ। ਇਸ ਨੂੰ ਸੱਭ ਤੋਂ ਵੱਡੇ ਮੰਤਰਾਲਿਆਂ ਵਿੱਚੋਂ ਇੱਕ ਮੰਨਿਆਂ ਜਾਂਦਾ ਹੈ। ਇਹ ਉਹ ਪੋਰਟਫੋਲੀਓ ਹੈ ਜਿਹੜਾ 2017 ਵਿੱਚ ਓਟੂਲ ਨੂੰ ਸੌਂਪਿਆ ਗਿਆ ਸੀ। ਉਸ ਸਾਲ ਉਹ ਸ਼ੀਅਰ ਹੱਥੋਂ ਲੀਡਰਸ਼ਿਪ ਦੌੜ ਹਾਰ ਗਏ ਸਨ। ਪਿਛਲੇ ਮਹੀਨੇ ਲੀਡਰਸ਼ਿਪ ਦੌੜ ਵਿੱਚ ਜਿੱਤ ਹਾਸਲ ਕਰਨ ਵਾਲੇ ਓਟੂਲ ਦੀ ਅਗਵਾਈ ਵਿੱਚ ਕੰਜ਼ਰਵੇਟਿਵ ਪਹਿਲੀ ਵਾਰੀ ਬੁੱਧਵਾਰ ਨੂੰ ਇੱਕਠੇ ਹੋਣਗੇ। ਮੰਗਲਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਓਟੂਲ ਨੇ ਆਖਿਆ ਕਿ ਆਉਣ ਵਾਲੇ ਹਫਤਿਆਂ ਵਿੱਚ ਅਸੀਂ ਮਿਹਨਤੀ ਕੈਨੇਡੀਅਨਾਂ ਨੂੰ ਪਹਿਲ ਦੇਵਾਂਗੇ ਤੇ ਆਪਣੇ ਦੇਸ਼ ਨੂੰ ਇਸ ਸੰਕਟ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਾਂਗੇ ਤੇ ਦੇਸ਼ ਦਾ ਮੁੜ ਨਿਰਮਾਣ ਕਰਾਂਗੇ।

Related News

ਨਵੇਂ ਖੇਤੀਬਾੜੀ ਕਾਨੂੰਨ ਵਿਰੁੱਧ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਬਿੱਲ ਸਹੀ ਫ਼ੈਸਲਾ: ਇੰਡੀਅਨ ਓਵਰਸੀਜ਼ ਕਾਂਗਰਸ ਕੈਨੇਡਾ

Vivek Sharma

ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਟਰੂਡੋ ਨੂੰ ਨਾਟੋ ਦੀ ਮੈਂਬਰਸ਼ਿਪ ਵਿੱਚ ਸਹਾਇਤਾ ਲਈ ਕਿਹਾ

Rajneet Kaur

ਕੋਰੋਨਾ ਵਾਇਰਸ ਦੇ ਜੋਖਮ ਨੂੰ ਘਟਾ ਸਕਦੀ ਹੈ ਕੋਲੈਸਟ੍ਰੋਲ ਦੀ ਦਵਾਈ: Hebrew University professor

Rajneet Kaur

Leave a Comment