channel punjabi
International News

ਅਮਰੀਕਾ ਵਿੱਚ ਹਾਲੇ ਤੱਕ ਨਹੀਂ ਰੁਕਿਆ ਕੋਰੋਨਾ ਦਾ ਕਹਿਰ

ਅਮਰੀਕਾ ਵਿੱਚ ਤਮਾਮ ਉਪਰਾਲਿਆਂ ਦੇ ਬਾਵਜੂਦ ਕੋਰੋਨਾ ਦੀ ਫੈਲਾਅ ਲਗਾਤਾਰ ਜਾਰੀ

ਹੁਣ ਅਮਰੀਕਾ ਦੇ ਮੱਧ ਪੱਛਮੀ ਸੂਬਿਆਂ ‘ਚ ਵਧੀ ਕੋਰੋਨਾ ਦੀ ਮਾਰ

ਅਮਰੀਕਾ ‘ਚ ਇਨਫੈਕਟਿਡ ਲੋਕਾਂ ਦਾ ਅੰਕੜਾ 65 ਲੱਖ ਤੋਂ ਪਾਰ ਪਹੁੰਚਿਆ

ਇਨਫੈਕਸ਼ਨ ਦੀ ਸਭ ਤੋਂ ਵੱਧ ਦਰ ਸਾਊਥ ਡਕੋਟਾ ‘ਚ

ਵਾਸ਼ਿੰਗਟਨ : ਅਮਰੀਕਾ ‘ਚ ਕੋਰੋਨਾ ਮਹਾਮਾਰੀ ਦੀ ਮਾਰ ਰੁਕਣ ਦਾ ਨਾਂ ਨਹੀਂ ਲੈ ਰਹੀ। ਦੇਸ਼ ਦੇ ਹੋਰ ਖੇਤਰਾਂ ‘ਚ ਨੌਂ ਮਾਮਲਿਆਂ ‘ਚ ਗਿਰਾਵਟ ਆਉਣ ਤੋਂ ਬਾਅਦ ਹੁਣ ਮੱਧ ਪੱਛਮੀ ਸੂਬਿਆਂ ‘ਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸ ਖੇਤਰ ਦੇ ਆਯੋਵਾ ਤੇ ਸਾਊਥ ਡਕੋਟਾ ਸੂਬਾ ਬੀਤੇ ਕੁਝ ਹਫ਼ਤਿਆਂ ‘ਚ ਮਹਾਮਾਰੀ ਦੇ ਨਵੇਂ ਕੇਂਦਰ ਬਣ ਗਏ ਹਨ। ਇਸ ਦੌਰਾਨ ਅਮਰੀਕਾ ‘ਚ ਇਨਫੈਕਟਿਡ ਲੋਕਾਂ ਦਾ ਅੰਕੜਾ 65 ਲੱਖ ਤੋਂ ਪਾਰ ਪਹੁੰਚ ਗਿਆ। ਮਰਨ ਵਾਲਿਆਂ ਦੀ ਗਿਣਤੀ ਇਕ ਲੱਖ 90 ਹਜ਼ਾਰ ਤੋਂ ਵੱਧ ਹੋ ਗਈ ਹੈ।

ਅਮਰੀਕਾ ‘ਚ ਇਸ ਵੇਲੇ ਇਨਫੈਕਸ਼ਨ ਦੀ ਸਭ ਤੋਂ ਵੱਧ ਦਰ ਸਾਊਥ ਡਕੋਟਾ ‘ਚ ਹੈ। ਇਸ ਸੂਬੇ ‘ਚ ਬੀਤੇ ਹਫ਼ਤੇ ਕੀਤੇ ਗਏ ਕੁਲ ਕੋਰੋਨਾ ਟੈਸਟ ‘ਚੋਂ 19 ਫ਼ੀਸਦੀ ਪਾਜ਼ੇਟਿਵ ਪਾਏ ਗਏ। ਨਾਰਥ ਡਕੋਟਾ ‘ਚ ਇਹ ਦਰ 18 ਫ਼ੀਸਦੀ ਪਾਈ ਗਈ। ਜਦਕਿ ਗੁਆਂਢ ਦੇ ਆਯੋਵਾ ਸੂਬੇ ‘ਚ ਇਨਫੈਕਸ਼ਨ ਦੀ ਦਰ 15 ਫ਼ੀਸਦੀ ਰਹੀ। ਇਨ੍ਹਾਂ ਸੂਬਿਆਂ ‘ਚ ਨਵੇਂ ਮਾਮਲਿਆਂ ‘ਚ ਉਛਾਲ ਨੂੰ ਕਾਲਜਾਂ ਦੇ ਖੁੱਲ੍ਹਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਇਨ੍ਹਾਂ ਤੋਂ ਇਲਾਵਾ ਕੰਸਾਸ, ਇਡਾਹੋ ਤੇ ਮਿਸੌਰੀ ਵੀ ਉਨ੍ਹਾਂ ਦਸ ਸੂਬਿਆਂ ‘ਚ ਹਨ, ਜਿੱਥੇ ਇਨਫੈਕਸ਼ਨ ਤੇਜ਼ ਰਫ਼ਤਾਰ ਨਾਲ ਵਧ ਰਿਹਾ ਹੈ। ਹਾਲਾਂਕਿ ਅਮਰੀਕਾ ‘ਚ ਬੀਤੇ ਸੱਤ ਹਫ਼ਤਿਆਂ ਤੋਂ ਕੁਲ ਨਵੇਂ ਮਾਮਲਿਆਂ ਤੋ ਮੌਤਾਂ ਦੀ ਗਿਣਤੀ ‘ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

ਦੇਸ਼ ਦੇ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ ਦਾ ਅਨੁਮਾਨ ਹੈ ਕਿ ਅਮਰੀਕਾ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 26 ਸਤੰਬਰ ਤਕ ਦੋ ਲੱਖ ਦੇ ਪਾਰ ਹੋ ਸਕਦੀ ਹੈ। ਜਦਕਿ ਵਾਸ਼ਿੰਗਟਨ ਯੂਨੀਵਰਸਿਟੀ ਨੇ ਸਾਲ ਦੇ ਆਖ਼ਰ ਤਕ ਇਕ ਅੰਕੜਾ ਚਾਰ ਲੱਖ ਤੋਂ ਵੱਧ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ।

Related News

Starbucks ਕੈਨੇਡਾ ਦੇ ਆਪਣੇ 300 ਸਟੋਰ ਮਾਰਚ ਦੇ ਅੰਤ ਤੱਕ ਕਰ ਦੇਵੇਗਾ ਬੰਦ !

Vivek Sharma

ਬਲੈਕਕੋਂਬ ਗਲੇਸ਼ੀਅਰ ਨੇੜੇ ਬਰਫਬਾਰੀ ‘ਚ ਇਕ ਦੀ ਮੌਤ, ਦੋ ਜ਼ਖਮੀ

Rajneet Kaur

ਇੱਕ ਭਾਰਤੀ ਦੇ ਕਤਲ ਦਾ ਕੇਸ 8 ਸਾਲ ਬੀਤਣ ਦੇ ਬਾਵਜੂਦ ਵੀ FBI ਹਾਲੇ ਤੱਕ ਨਹੀਂ ਸੁਲਝਾ ਸਕੀ !

Vivek Sharma

Leave a Comment