channel punjabi
International News USA

BIG NEWS : ਪੋਰਟਲੈਂਡ ਸ਼ਹਿਰ ‘ਚ ਹਿੰਸਕ ਪ੍ਰਦਰਸ਼ਨ : ਪੁਲਿਸ ਨੇ 59 ਲੋਕਾਂ ਨੂੰ ਕੀਤਾ ਗ੍ਰਿਫਤਾਰ

ਅਮਰੀਕਾ ‘ਚ ਪ੍ਰਦਰਨਸ਼ਕਾਰੀਆਂ ਵੱਲੋਂ ਪੁਲਿਸ ‘ਤੇ ਬੰਬਾਂ ਨਾਲ ਹਮਲਾ

ਪੁਲਿਸ ਨੇ 59 ਪ੍ਰਦਰਸ਼ਨਕਾਰੀਆਂ ਨੂੰ ਕੀਤਾ ਗ੍ਰਿਫਤਾਰ

ਪੁਲਿਸ ਨੇ ਦੇਸੀ ਬੰਬ ਅਤੇ ਤੇਜ਼ਧਾਰ ਹਥਿਆਰ ਵੀ ਕੀਤੇ ਬਰਾਮਦ

ਪਿਛਲੇ ਕਰੀਬ 100 ਦਿਨਾਂ ਤੋਂ ਜਾਰੀ ਹੈ ਪ੍ਰਦਰਸ਼ਨ

ਪੋਰਟਲੈਂਡ : ਅਮਰੀਕਾ ਦੇ ਓਰੇਗਨ ਸੂੁਬੇ ਦੇ ਪੋਰਟਲੈਂਡ ਸ਼ਹਿਰ ਵਿਚ ਪਿਛਲੇ 100 ਦਿਨਾਂ ਤੋਂ ਚੱਲ ਰਿਹਾ ਨਸਲਭੇਦ ਵਿਰੋਧੀ ਪ੍ਰਦਰਸ਼ਨ ਹਿੰਸਕ ਹੁੰਦਾ ਨਜ਼ਰ ਆ ਰਿਹਾ ਹੈ। ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਲਗਾਤਾਰ ਹਿੰਸਕ ਝੜਪਾਂ ਹੋਈਆਂ ਨੇ । ਪੁਲਿਸ ਨੇ ਹਿੰਸਕ ਪ੍ਰਦਰਸ਼ਨ ਵਿਚ ਸ਼ਾਮਿਲ ਰਹੇ 59 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਪੁਲਿਸ ਨੇ ਇਨ੍ਹਾਂ ਕੋਲੋਂ ਦੇਸੀ ਬੰਬ ਅਤੇ ਹੋਰ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ ।

ਪੁਲੀਸ ਵੱਲੋਂ ਲੋਕਾਂ ਨੂੰ ਹਰ ਰੋਜ਼ ਲਗਾਤਾਰ ਸ਼ਾਂਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਇਸ ਦਾ ਅਸਰ ਵੀ ਪ੍ਰਦਰਸ਼ਨਕਾਰੀਆਂ ਤੇ ਪੈਂਦਾ ਨਜ਼ਰ ਨਹੀਂ ਆ ਰਿਹਾ।

ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਬੰਬਾਂ ਨਾਲ ਹਮਲਾ ਕੀਤਾ ਜਿਸ ਵਿਚ ਇਕ ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਿਆ। ਉਧਰ, ਸ਼ਨਿਚਰਵਾਰ ਨੂੰ ਹੀ ਲੁਈਸਵਿਲੇ ਵਿਚ ਹਥਿਆਰਬੰਦ ਪੁਲਿਸ ਦੇ ਸਮਰਥਕ ਅਤੇ ਨਸਲਭੇਦ ਵਿਰੋਧੀ ਪ੍ਰਦਰਸ਼ਨਕਾਰੀ ਆਪਸ ਵਿਚ ਭਿੜ ਗਏ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਅੱਥਰੂ ਗੈਸ ਦੀ ਵਰਤੋਂ ਕੀਤੀ।

ਪੁਲਿਸ ਨੇ ਕਿਹਾ ਕਿ ਪੋਰਟਲੈਂਡ ਵਿਚ ਪ੍ਰਦਰਸ਼ਨਕਾਰੀਆਂ ਨੇ ਜੋ ਕੁਝ ਕੀਤਾ ਉਹ ਬਹੁਤ ਹੀ ਅਪਮਾਨਜਨਕ ਅਤੇ ਹਿੰਸਕ ਸੀ। ਇਸ ਦੌਰਾਨ ਉਨ੍ਹਾਂ ਨੇ ਬੰਬਾਂ ਨਾਲ ਹਮਲਾ ਕੀਤਾ ਜਿਸ ਵਿਚ ਇਕ ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਿਆ। ਇਕ ਪੱਤਰਕਾਰ ਨੇ ਵੀ ਇਸ ਘਟਨਾ ਨਾਲ ਜੁੜਿਆ ਇਕ ਵੀਡੀਓ ਪੋਸਟ ਕੀਤਾ ਹੈ ਜਿਸ ਵਿਚ ਪ੍ਰਦਰਸ਼ਨਕਾਰੀ ਬੰਬ ਸੁੱਟਣ ਪਿੱਛੋਂ ਭੱਜਦੇ ਦਿਖਾਈ ਦੇ ਰਹੇ ਹਨ।

ਪੋਰਟਲੈਂਡ ਵਿਚ ਪਿਛਲੇ ਕਰੀਬ ਸੌ ਦਿਨਾਂ ਤੋਂ ਰਾਤ ਨੂੰ ਪ੍ਰਦਰਸ਼ਨਾਂ ਦਾ ਦੌਰ ਜਾਰੀ ਹੈ। ਇਸ ਦੌਰਾਨ ਕਈ ਵਾਰ ਨਾ ਕੇਵਲ ਪ੍ਰਦਰਸ਼ਨਕਾਰੀ ਅਤੇ ਪੁਲਿਸ ਆਹਮੋ-ਸਾਹਮਣੇ ਆਏ ਹਨ ਸਗੋਂ ਦੱਖਣਪੰਥੀ ਅਤੇ ਖੱਬੇ ਪੱਖੀ ਸਮੂਹ ਵੀ ਆਪਸ ਵਿਚ ਟਕਰਾਏ ਹਨ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਗਿ੍ਫ਼ਤਾਰ ਕਰਨ ਦੀ ਗੱਲ ਕਹੀ ਹੈ ।

Related News

ਰਾਸ਼ਟਰਪਤੀ ਚੋਣ ਜੇ ਬਿਡੇਨ ਜਿੱਤੇ ਤਾਂ ਮੈਨੂੰ ਛੱਡਣਾ ਪੈ ਸਕਦਾ ਹੈ ਅਮਰੀਕਾ : ਟਰੰਪ

Vivek Sharma

ਕੈਨੇਡਾ ‘ਚ ਭਾਰਤੀ ਅੰਬੈਸੀ ਦੇ ਬਾਹਰ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ, ਸਰਕਾਰ ਨੂੰ ਮੰਗਾ ਮੰਨਣ ਦੀ ਅਪੀਲ

Vivek Sharma

ਸਿੱਧੂ ਹੈ ਕਿ ਮਾਨਤਾ ਨਹੀਂ! ਨਵਜੋਤ ਸਿੱਧੂ ਨੇ ਮੁੜ ਆਪਣੀ ਹੀ ਸਰਕਾਰ ਨੂੰ ਘੇਰਿਆ

Vivek Sharma

Leave a Comment