channel punjabi
Canada International News North America

ਗੰਨਮੈਨ ਵੱਲੋਂ ਆਪਣੇ ਰਿਸ਼ਤੇਦਾਰਾਂ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ

ਕੈਨੇਡਾ ਦੇ ਓਸਾ਼ਵਾ ਤੋਂ ਸਾਹਮਣੇ ਆਈ ਦਿਲ ਦਹਿਲਾ ਦੇਣ ਵਾਲੀ ਘਟਨਾ

ਗੰਨਮੈਨ ਨੇ ਆਪਣੇ ਰਿਸ਼ਤੇਦਾਰਾਂ ਨੂੰ ਗੋਲੀਆਂ ਨਾਲ ਭੁੰਨਿਆ

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕੀਤੀ ਖੁਦਕੁਸ਼ੀ

ਓਂਟਾਰੀਓ : ਕੈਨੇਡਾ ਦੇ ਓਂਟਾਰੀਓ ਸ਼ਹਿਰ ਦੇ ਪੂਰਬ ਵਿਚ ਸਥਿਤ ਓਸ਼ਾਵਾ ਵਿਖੇ ਇਕ ਗੰਨਮੈਨ ਨੇ ਚਾਰ ਰਿਸ਼ਤੇਦਾਰਾਂ ਦੀ ਹੱਤਿਆ ਪਿੱਛੋਂ ਖ਼ੁਦ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਗੰਨਮੈਨ ਦੀ ਪਛਾਣ ਮਾਈਕਲ ਲਾਪਾ (48) ਵਜੋਂ ਕੀਤੀ ਹੈ। ਉਹ ਵਿਨੀਪੈਗ (ਮਾਨੀਟੋਬਾ) ਦਾ ਰਹਿਣ ਵਾਲਾ ਸੀ। ਪੁਲਿਸ ਨੂੰ ਗੁਆਂਢੀਆਂ ਨੇ ਤੜਕੇ 1.20 ਵਜੇ ਗੋਲ਼ੀਬਾਰੀ ਦੀ ਸੂਚਨਾ ਦਿੱਤੀ। ਮਿ੍ਤਕਾਂ ਵਿਚ ਇਕ ਔਰਤ ਤੇ ਚਾਰ ਮਰਦ ਸ਼ਾਮਲ ਹਨ ਜਿਨ੍ਹਾਂ ਵਿੱਚੋਂ ਦੋ ਦੀ ਉਮਰ 18 ਸਾਲਾਂ ਤੋਂ ਘੱਟ ਹੈ। 50 ਸਾਲਾਂ ਦੀ ਇਕ ਜ਼ਖ਼ਮੀ ਔਰਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਗੁਆਂਢੀਆਂ ਅਨੁਸਾਰ ਪ੍ਰਭਾਵਿਤ ਪਰਿਵਾਰ ਚੰਗੇ ਸੁਭਾਅ ਦਾ ਸੀ ਤੇ ਭਾਈਚਾਰੇ ਦੇ ਹਰ ਸੁੱਖ ਵਿਚ ਸ਼ਾਮਲ ਹੁੰਦਾ ਸੀ।

ਓਂਟਾਰੀਓ ਪੁਲਿਸ ਮੁਤਾਬਕ ਇੱਥੇ ਸ਼ੁੱਕਰਵਾਰ ਤੜਕੇ ਗੋਲੀਬਾਰੀ ਹੋਈ ਤੇ ਪੂਰੇ ਪਰਿਵਾਰ ਦੀ ਮੌਤ ਹੋ ਗਈ। ਜਾਂਚ ਵਿਚ ਪੁਲਸ ਨੇ ਦੱਸਿਆ ਕਿ ਮਿਸ਼ੇਲ ਲਾਪਾ ਨਾਂ ਦਾ 48 ਸਾਲਾ ਵਿਅਕਤੀ ਜੋ ਵਿਨੀਪੈੱਗ ਦਾ ਰਹਿਣ ਵਾਲਾ ਸੀ, ਉਸ ਨੇ ਆਪਣੀ ਭੈਣ ਅਤੇ ਉਸ ਦੇ ਪਰਿਵਾਰ ਨੂੰ ਕਤਲ ਕਰਨ ਮਗਰੋਂ ਖੁਦਕੁਸ਼ੀ ਕਰ ਲਈ। ਪੁਲਸ ਸਟੇਟਮੈਂਟ ਵਿਚ ਦੱਸਿਆ ਗਿਆ ਹੈ ਕਿ ਇਹ ਪਰਿਵਾਰ ਓਂਟਾਰੀਓ ਦੇ ਓਸ਼ਾਵਾ ਵਿਚ ਰਹਿੰਦਾ ਸੀ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਤੜਕੇ 1.20 ‘ਤੇ ਗੋਲੀਬਾਰੀ ਹੋਣ ਸਬੰਧੀ ਕਈ ਲੋਕਾਂ ਦੇ ਫੋਨ ਆਏ । ਦੱਸਿਆ ਜਾ ਰਿਹਾ ਹੈ ਕਿ 50 ਸਾਲਾ ਜਨਾਨੀ ਜੋ ਕਾਤਲ ਦੀ ਭੈਣ ਸੀ, ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ, ਜਿਸ ਨੇ ਹਸਪਤਾਲ ਜਾਂਦਿਆਂ ਹੀ ਦਮ ਤੋੜ ਦਿੱਤਾ। ਉਹ ਸਕੂਲ ਵਿਚ ਪੜ੍ਹਾਉਂਦੀ ਸੀ। ਗੁਆਂਢ ਵਿਚ ਰਹਿੰਦੀ ਇਕ ਜਨਾਨੀ ਨੇ ਦੱਸਿਆ ਕਿ ਗੋਲੀਆਂ ਦੀ ਆਵਾਜ਼ ਸੁਣ ਕੇ ਉਸ ਦੀ ਜਾਗ ਖੁੱਲ੍ਹੀ ਤੇ ਉਸ ਨੇ ਚੀਕਾਂ ਵੀ ਸੁਣੀਆਂ। ਉਸ ਨੇ ਕਿਹਾ ਕਿ ਉਸ ਦੇ ਗੁਆਂਢ ਵਿਚ ਅਜਿਹੀ ਵਾਰਦਾਤ ਪਹਿਲੀ ਵਾਰ ਵਾਪਰੀ ਹੈ ਤੇ ਸਭ ਡਰ ਗਏ। ਉਸ ਨੇ ਕਿਹਾ ਕਿ ਉਹ ਬਾਹਰ ਨਹੀਂ ਨਿਕਲੀ ਕਿਉਂਕਿ ਉਸ ਨੂੰ ਡਰ ਸੀ ਕਿ ਹਮਲਾਵਰ ਉਨ੍ਹਾਂ ‘ਤੇ ਵੀ ਹਮਲਾ ਨਾ ਕਰ ਦੇਵੇ। ਗੁਆਂਢ ਵਿਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਇਹ ਪਰਿਵਾਰ ਬਹੁਤ ਚੰਗਾ ਸੀ ਤੇ ਕਈ ਸਾਲਾਂ ਤੋਂ ਇੱਥੇ ਰਹਿ ਰਿਹਾ ਸੀ। ਇਸ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਸ ਵਿਅਕਤੀ ਨੇ ਐਡਾ ਵੱਡਾ ਕਦਮ ਕਿਉਂ ਚੁੱਕਿਆ

Related News

4 ਸਤੰਬਰ ਨੂੰ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ

Vivek Sharma

CORONA UPDATE : ਕਈ ਸੂਬਿਆਂ ‘ਚ ਲਗਾਤਾਰ ਵਧ ਰਹੀ ਹੈ ਕਰੋਨਾ ਮਰੀਜ਼ਾਂ ਦੀ ਗਿਣਤੀ

Vivek Sharma

ਕੈਨੇਡਾ-ਅਮਰੀਕਾ ਸਰਹੱਦ ਰਾਹੀਂ ਗੈਰ-ਜ਼ਰੂਰੀ ਯਾਤਰਾ ‘ਤੇ ਲਾਈ ਪਾਬੰਦੀ:ਬਿੱਲ ਬਲੇਅਰ

Rajneet Kaur

Leave a Comment