channel punjabi
Canada International News North America

ਬ੍ਰਿਟਿਸ਼ ਕੋਲੰਬੀਆ ਨੇ ਬੁੱਧਵਾਰ ਨੂੰ ਕੋਵਿਡ -19 ਦੇ 104 ਹੋਰ ਨਵੇਂ ਕੇਸਾਂ ਦੀ ਕੀਤੀ ਪੁਸ਼ਟੀ

ਬੀ.ਸੀ: ਬ੍ਰਿਟਿਸ਼ ਕੋਲੰਬੀਆ ਨੇ ਬੁੱਧਵਾਰ ਨੂੰ ਕੋਵਿਡ -19 ਦੇ 104 ਹੋਰ ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਹੈ। ਇਕ ਬਿਆਨ ਵਿਚ ਸੂਬਾਈ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਸੂਬੇ ਵਿਚ ਸਰਗਰਮ ਮਾਮਲਿਆਂ ਦੀ ਗਿਣਤੀ ਇਕ ਨਵੇਂ ਰਿਕਾਰਡ ਦੇ ਉੱਚੇ ਪੱਧਰ ‘ਤੇ ਪਹੁੰਚ ਗਈ ਹੈ ।

ਪਿਛਲੇ ਹਫ਼ਤੇ ਵਿਚ ਇਹ ਚੌਥੀ ਵਾਰ ਹੈ, ਕੀ ਬੀ.ਸੀ ‘ਚ 24 ਘੰਟਿਆਂ ਦੀ ਮਿਆਦ ਵਿੱਚ 100 ਤੋਂ ਵੱਧ ਨਵੇਂ ਕੋਵੀਡ -19 ਕੇਸਾਂ ਦੀ ਰਿਪੋਰਟ ਕੀਤੀ ਗਈ।52 ਮਾਮਲੇ ਵੈਨਕੂਵਰ ਕੋਸਟਲ ਹੈਲਥ ਖੇਤਰ ਦੇ ਸਨ, 40 ਮਾਮਲੇ ਫਰੇਜ਼ਰ ਸਿਹਤ ਖੇਤਰ ਦੇ, ਪੰਜ ਅੰਦਰੂਨੀ ਸਿਹਤ ਖੇਤਰ, ਚਾਰ ਉੱਤਰੀ ਸਿਹਤ ਖੇਤਰ ਦੇ ਅਤੇ ਤਿੰਨ ਵੈਨਕੂਵਰ ਆਈਲੈਂਡ ਦੇ ਸਨ।

2,786 ਲੋਕ ਵਾਇਰਸ ਦੇ ਸੰਭਵਿਤ ਐਕਸਪੋਜ਼ਰ ਦੇ ਕਾਰਨ ਆਈਸੋਲੇਸ਼ਨ ‘ਚ ਹਨ। ਬੀ.ਸੀ. ਦੀ ਕੋਵਿਡ -19 ਮੌਤਾਂ ਦੀ ਗਿਣਤੀ 209 ਤੱਕ ਪਹੁੰਚ ਗਈ ਹੈ ਅਤੇ 5952 ਲੋਕ ਠੀਕ ਹੋ ਚੁੱਕੇ ਹਨ। ਹਸਪਤਾਲ ਵਿੱਚ ਮਰੀਜ਼ਾਂ ਦੀ ਗਿਣਤੀ ਮੁੜ ਤੋਂ ਵਧ ਕੇ 33 ਹੋ ਗਈ ਹੈ।

 

 

Related News

Grey zone vs. red zone: ਓਂਟਾਰੀਓ ‘ਚ ਕੀ ਖੁਲ੍ਹਾ ਅਤੇ ਕੀ ਬੰਦ ਹੋਵੇਗਾ

Rajneet Kaur

64 ਸਾਲਾਂ ਬਾਅਦ ਪਹਿਲੀ ਵਾਰ ਨੌਬਲ ਪੁਰਸਕਾਰ ਨੂੰ ਕੀਤਾ ਗਿਆ ਰੱਦ

Rajneet Kaur

ਖੇਤੀ ਮੰਤਰੀ ਨੇ ਕਿਸਾਨਾਂ ਨੂੰ ਮੁੜ ਦਿੱਤਾ ਐੱਮ.ਐੱਸ.ਪੀ. ‘ਤੇ ਭਰੋਸਾ, ਕਿਸਾਨ ਆਗੂ ਬੋਲੇ — 10 ਤਰੀਕ ਦਾ ਅਲੀਮੇਟਮ ਖ਼ਤਮ, ਹੁਣ ਰੋਕਣਗੇ ਟਰੇਨਾਂ

Vivek Sharma

Leave a Comment