channel punjabi
International News USA

ਟਰੰਪ ਨੇ ਕੇਨੋਸ਼ਾ ਦਾ ਕੀਤਾ ਦੌਰਾ, ਡੈਮੋਕਰੇਟਸ ਨੂੰ ਲਿਆ ਆੜੇ ਹੱਥੀਂ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਿੰਸਾ ਪ੍ਰਭਾਵਿਤ ਕੇਨੋਸ਼ਾ ਦਾ ਕੀਤਾ ਦੌਰਾ

ਸਾੜ-ਫੂਕ ਦੌਰਾਨ ਨੁਕਸਾਨੇ ਫਰਨੀਚਰ ਸਟੋਰ ਦਾ ਲਿਆ ਜਾਇਜ਼ਾ

ਟਰੰਪ ਨੇ ਕੋਨੇਸ਼ਾ ਹਿੰਸਾ ਨੂੰ ਦੱਸਿਆ ਘਰੇਲੂ ਅੱਤਵਾਦ

ਵਾਸ਼ਿੰਗਟਨ/ਕੇਨੋਸ਼ਾ : ਰਾਸ਼ਟਰਪਤੀ ਚੋਣਾਂ ਦੇ ਪ੍ਰਚਾਰ ਵਿੱਚ ਰੁੱਝੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੇਨੋਸ਼ਾ ‘ਚ ਹੋਈ ਹਿੰਸਾ ਨੂੰ ਘਰੇਲੂ ਅੱਤਵਾਦ ਦੱਸਦਿਆਂ ਡੈਮੋਕ੍ਰੇਟਿਕ ਪਾਰਟੀ ਦੇ ਨੇਤਾਵਾਂ ਨੂੰ ਇਸ ਲਈ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਨੇ ਕੇਨੋਸ਼ਾ ਦੀ ਤਬਾਹੀ ਲਈ ਪੁਲਿਸ ਤੇ ਅਮਰੀਕਾ ਵਿਰੋਧੀ ਦੰਗਿਆਂ ਨੂੰ ਦੋਸ਼ੀ ਦੱਸਿਆ।

23 ਅਗਸਤ ਨੂੰ ਪੁਲਿਸ ਵੱਲੋਂ ਸਿਆਹਫਾਮ ਜੈਕਬ ਬਲੈਕ ਨੂੰ ਗੋਲ਼ੀ ਮਾਰਨ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਈ ਸ਼ਹਿਰਾਂ ‘ਚ ਨਸਲੀ ਵਿਤਕਰੇ ਖ਼ਿਲਾਫ਼ ਮੁਜ਼ਾਹਰੇ ਇੱਕ ਵਾਰ ਫਿਰ ਸ਼ੁਰੂ ਹੋ ਗਏ ਸਨ। ਮਿਨੀਪੋਲਿਸ ‘ਚ ਪੁਲਿਸ ਹਿਰਾਸਤ ‘ਚ ਸਿਆਹਫਾਮ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਅਮਰੀਕਾ ‘ਚ ਨਸਲਵਾਦ ਬਾਰੇ ਬਹਿਸ ਤੇ ਵੱਡੇ ਪੱਧਰ ‘ਤੇ ਵਿਰੋਧ ਮੁਜ਼ਾਹਰੇ ਸ਼ੁਰੂ ਹੋਏ ਸਨ ਇਸ ਦੇ ਤਿੰਨ ਮਹੀਨੇ ਦੇ ਅੰਦਰ ਇਹ ਘਟਨਾ ਵਾਪਰ ਗਈ।

ਸ਼ਹਿਰ ਆਏ ਰਾਸ਼ਟਰਪਤੀ ਟਰੰਪ ਨੇ ਨਾ ਸਿਰਫ਼ ਹਿੰਸਾਗ੍ਰਸਤ ਖੇਤਰਾਂ ਦਾ ਦੌਰਾ ਕੀਤਾ ਬਲਕਿ ਇਕ ਸੜੇ ਫਰਨੀਚਰ ਸਟੋਰ ‘ਚ ਵੀ ਗਏ। ਬਾਅਦ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਇੱਥੇ ਬਹੁਤ ਖ਼ਰਾਬ ਸਥਿਤੀ ਸੀ, ਪਰ ਫਿਲਹਾਲ ਮੈਂ ਸੁਰੱਖਿਅਤ ਮਹਿਸੂਸ ਕਰ ਰਿਹਾ ਹਾਂ। ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ, ‘ਸ਼ਹਿਰ ‘ਚ ਜੋ ਕੁਝ ਹੋਇਆ ਹੈ ਉਹ ਸ਼ਾਂਤੀਪੂਰਨ ਪ੍ਰਦਰਸ਼ਨ ਦਾ ਹਿੱਸਾ ਨਹੀਂ ਹੈ। ਇਹ ਅਸਲ ‘ਚ ਘਰੇਲੂ ਅੱਤਵਾਦ ਹੈ। ਸਾਨੂੰ ਸਿਆਸੀ ਹਿੰਸਾ ਰੋਕਣੀ ਪਵੇਗੀ। ਸਾਨੂੰ ਕੱਟੜਪੰਥੀ ਵਿਚਾਰਧਾਰਾ ਖ਼ਿਲਾਫ਼ ਸੰਘਰਸ਼ ਕਰਨਾ ਪਵੇਗਾ। ਸਾਨੂੰ ਪੁਲਿਸ ਵਿਰੋਧੀ ਬਿਆਨਬਾਜ਼ੀ ਦੀ ਵੀ ਨਿੰਦਾ ਕਰਨੀ ਪਵੇਗੀ।

ਜ਼ਿਕਰਯੋਗ ਹੈ ਕਿ ਮੁਜ਼ਾਹਰਾਕਾਰੀ ਆਮ ਤੌਰ ‘ਤੇ ਇਸ ਗੱਲ ਦੀ ਸ਼ਿਕਾਇਤ ਕਰਦੇ ਹਨ ਕਿ ਹਿੰਸਕ ਮੁਜ਼ਾਹਰਾਕਾਰੀ ਜਿਹੜੇ ਅਕਸਰ ਗੋਰੇ ਹੁੰਦੇ ਹਨ, ਉਨ੍ਹਾਂ ਮੁਜ਼ਾਹਰੇ ਨੂੰ ਹਾਈਜੈਕ ਕਰ ਲੈਂਦੇ ਹਨ ਤੇ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਹਾਲਾਂਕਿ ਬਹੁਤ ਸਾਰੇ ਲੋਕ ਪੁਲਿਸ ਦੀ ਆਲੋਚਨਾ ਕਰਦੇ ਹੋਏ ਕਹਿੰਦੇ ਹਨ ਕਿ ਅਮਰੀਕਾ ਨੂੰ ਕਾਨੂਨ ਇਨਫੋਰਸਮੈਂਟ ਏਜੰਸੀਆਂ ਦੀਆਂ ਜ਼ਰੂਰਤਾਂ ‘ਤੇ ਇਕ ਵਾਰ ਫਿਰ ਤੋਂ ਵਿਚਾਰ ਕਰਨਾ ਚਾਹੀਦਾ ਹੈ।

Related News

ਬਰੈਂਪਟਨ ਸਿਟੀ ਕੌਂਸਲ ਵੱਲੋਂ ਖੇਤੀ ਬਿਲਾਂ ਵਿਰੁੱਧ ਮਤਾ ਪਾਸ, ਕਿਸਾਨਾਂ ਦੀ ਹਮਾਇਤ ਕਰਨਗੇ ਐਨ.ਆਰ.ਆਈਜ਼

Vivek Sharma

ਐਡਮਿੰਟਨ: ਪੌਲ ਬੈਂਡ ਫਸਟ ਨੇਸ਼ਨ ‘ਚ RCMP ਦੋ ਵਖਰੀਆਂ ਮੌਤਾਂ ਦੀ ਕਰ ਰਹੀ ਹੈ ਜਾਂਚ

Rajneet Kaur

ਵਿੰਡਸਰ ਰੀਜ਼ਨ ਵੀ ਹੋਇਆ ਸਟੇਜ-3 ‘ਚ ਸ਼ਾਮਲ

Rajneet Kaur

Leave a Comment