channel punjabi
Canada International News North America

ਕੋਵਿਡ 19 ਮਹਾਂਮਾਰੀ ਕਾਰਨ ਵੈਨਕੂਵਰ ਐਕੁਏਰੀਅਮ 8 ਸਤੰਬਰ ਤੋਂ ਹੋਵੇਗਾ ਬੰਦ

ਕੋਵਿਡ 19 ਮਹਾਂਮਾਰੀ ਕਾਰਨ ਵੈਨਕੂਵਰ ਐਕੁਏਰੀਅਮ 8 ਸਤੰਬਰ ਤੋਂ ਬੰਦ ਰਹੇਗਾ, ਅਤੇ ਇਹ ਕਦੋਂ ਖੁਲੇਗਾ ਇਸ ਸਬੰਧੀ ਅਜੇ ਕੋਈ ਜਾਣਕਾਰੀ ਨਹੀਂ ਹੈ। ਓਸ਼ੀਅਨ ਵਾਈਜ਼ ਨੇ ਇਸ ਸਬੰਧੀ ਐਲਾਨ ਕੀਤਾ ਹੈ ਕਿ ਉਹ ਅਸਥਾਈ ਤੌਰ ਤੇ ਪਬਲਿਕ ਪ੍ਰੋਗਰਾਮ ਨੂੰ ਰੋਕ ਦੇਣਗੇ, ਤਾਂ ਜੋ ਇੱਕ ਨਵੇਂ ਮਾਡਲ ਵਿੱਚ ਤਬਦੀਲੀ ਕਰਨ ਤੇ ਧਿਆਨ ਕੇਂਦਰਿਤ ਕੀਤਾ ਜਾ ਸਕੇ। ਜੋ ਕੀ ਕੋਵਿਡ ਮਹਾਂਮਾਰੀ ਦੇ ਵਿੱਤੀ ਪ੍ਰਭਾਵ ਨੂੰ ਸੰਬੋਧਿਤ ਕਰਦਾ ਹੈ।

ਓਸ਼ੀਅਨ ਵਾਈਜ਼ ਦਾ ਕਹਿਣਾ ਹੈ ਕਿ ਸਮੁੰਦਰੀ ਬਚਾਅ ਨੂੰ ਵਧਾਉਣ ਤੇ ਧਿਆਨ ਕੇਂਦਰਿਤ ਕਰਨ ਵਿਚ ਵੀ ਸਮਾਂ ਲੱਗੇਗਾ। ਐਕੁਏਰੀਅਮ ਵਿਖੇ ਜਾਨਵਰਾਂ ਦੀ ਦੇਖਭਾਲ 75 ਦੇ ਕਰੀਬ ਵਿਸ਼ੇਸ਼ ਸਟਾਫ ਵਲੋਂ ਜਾਰੀ ਰੱਖੀ ਜਾਵੇਗੀ। ਦਸ ਦਈਏ ਇਸ ਬੰਦ ਦੇ ਨਤੀਜੇ ਵਜੋਂ 200 ਤੋਂ ਵੱਧ ਲੋਕਾਂ ਦੀਆਂ ਨੌਕਰੀਆਂ ਖਤਮ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਇਸ ਨੂੰ ਵੈਨਕੂਵਰ ਐਕੁਏਰੀਅਮ ਦੇ 64 ਸਾਲਾਂ ਇਤਿਹਾਸ ਦਾ ਸਭ ਤੋਂ ਵੱਧ ਚੁਣੌਤੀ ਭਰਪੂਰ ਸਮਾਂ ਦਸਦਿਆਂ ਓਸ਼ੀਅਨ ਵਾਈਜ਼ ਦਾ ਕਹਿਣਾ ਹੈ ਕਿ ਟਿਕਟ ਦੀ ਵਿਕਰੀ ਲਗਭਗ 80 ਫੀਸਦ ਗਿਰਾਵਟ ਲੈ ਕੇ ਆਈ ਹੈ।

ਕੋਵਿਡ 19 ਮਹਾਂਮਾਰੀ ਦੌਰਾਨ ਫਿਲਹਾਲ ਸੇਫਟੀ ਪਰੋਟੋਕਾਲ ਦੇ ਕਾਰਨ ਕੋਰੋਨਾ  ਵਾਇਰਸ ਦੇ ਪਸਾਰ ਨੂੰ ਹੌਲੀ ਕਰਨ ਵਿਚ ਸਹਾਇਤਾ ਲਈ ਲਿਆਂਦੇ ਸੰਗਠਨ ਦਾ ਕਹਿਣਾ ਹੈ ਕਿ ਇਹ ਪਾਬੰਦੀਆਂ ਅਗਲੇ ਸਾਲ ਤੱਕ ਚਲ ਸਕਦੀਆਂ ਹਨ।  ਐਕੁਏਰੀਅਮ ਬੰਦ ਹੋਣ ਦੀ ਪਰਵਾਹ ਕੀਤੇ ਬਿਨਾਂ ਖੋਜਾਂ, ਸਿਖਿਆ, ਸਫਾਈ ਤੇ ਹੋਰ ਪਹਿਲਕਦਮੀ ਜਾਰੀ ਰਹੇਗੀ।

ਓਸ਼ੀਅਨ ਵਾਈਜ਼ ਦਾ ਕਹਿਣਾ ਹੈ ਕਿ ਮਰੀਨ ਮੈਮਲ ਬਚਾਅ ਤੇ ਓਸ਼ੀਅਨ ਵਾਈਜ਼ ਸਮੁੰਦਰੀ ਭੋਜਨ ਪ੍ਰੋਗਰਾਮ ਵੀ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ  ਅਸੀ ਐਕੁਏਰੀਅਮ ਨੂੰ ਠੋਸ ਵਿੱਤੀ ਪਧਰ ਤੇ ਵਾਪਸ ਲਿਆਉਣ ਲਈ ਵਚਨਬੱਧ ਹਾਂ ਤਾਂ ਜੋ ਅਸੀ ਇਸਦੀ ਵਿਰਾਸਤ ਨੂੰ ਅਗੇ ਵਧਾਉਣਾ ਜਾਰੀ ਰੱਖ ਸਕੀਏ ਤੇ ਆਪਣੇ ਸਮੇਂ ਦੀਆਂ ਸਭ ਤੋਂ ਦਬਾਅ ਵਾਲੀਆਂ ਸਮੁੰਦਰੀ ਸੰਭਾਲ ਚੁਣੌਤੀਆਂ ਨਾਲ ਨਜਿਠ ਸਕੀਏ।

ਓਸ਼ੀਅਨ ਵਾਈਸ ਦੇ ਬੋਰਡ ਚੇਅਰ ਨੇ ਇੱਕ ਰੀਲੀਜ਼ ਵਿੱਚ ਕਿਹਾ ਹੈ ਕਿ ਸਟਾਫ ਦੀ ਕਟੌਤੀ ਇੱਕ ਮੁਸ਼ਕਿਲ ਫੈਸਲਾ ਸੀ ਤੇ ਉਹ ਫੈਸਲਾ ਜਿਸ ਤੋਂ ਸਾਨੂੰ ਬਚਣ ਦੀ ਉਮੀਦ ਸੀ। ਐਕੁਏਰੀਅਮ ਜਿਸਨੂੰ 17 ਮਾਰਚ ਨੂੰ ਦਰਸ਼ਕਾਂ ਲਈ ਆਪਣੇ ਦਰਵਾਜ਼ੇ ਬੰਦ ਕਰਨ ਲਈ ਮਜਬੂਰ ਹੋਣਾ ਪਿਆ ਸੀ।  ਇਸ ਬੰਦ ਦੇ ਨਤੀਜੇ ਵੱਜੋਂ ਇਸ ਨੂੰ 60 ਫੀਸਦ ਸਟਾਫ ਨੂੰ ਅਸਥਾਈ ਤੌਰ ਤੇ  ਛੱਡਣਾ ਪਿਆ।

Related News

ਵੈਨਕੂਵਰ ‘ਚ ਚੀਨ ਦੀ ਕਮਿਊਨਿਸਟ ਹਕੂਮਤ ਖ਼ਿਲਾਫ ਭਾਰੀ ਵਿਰੋਧ ਪ੍ਰਦਰਸ਼ਨ, ਕਈ ਸੰਗਠਨਾ ਨੇ ਲਿਆ ਹਿੱਸਾ

Rajneet Kaur

RCMP ਵਲੋਂ ਐਂਡਰਬੀ ਬੀ.ਸੀ ‘ਚ 24 ਸਾਲਾ ਵਿਅਕਤੀ ਦੇ ਕਤਲ ਮਾਮਲੇ ਦੀ ਜਾਂਚ ਸ਼ੁਰੂ

Rajneet Kaur

BIG NEWS : ਮੈਨੀਟੋਬਾ ਵਾਸੀਆਂ ਲਈ ਸ਼ਨੀਵਾਰ ਤੋਂ ਹੋਵੇਗੀ ‘ਅੱਛੇ ਦਿਨਾਂ’ ਦੀ ਮੁੜ ਸ਼ੁਰੂਆਤ

Vivek Sharma

Leave a Comment