channel punjabi
Canada International News North America

ਐਡਮਿੰਟਨ: ਪੌਲ ਬੈਂਡ ਫਸਟ ਨੇਸ਼ਨ ‘ਚ RCMP ਦੋ ਵਖਰੀਆਂ ਮੌਤਾਂ ਦੀ ਕਰ ਰਹੀ ਹੈ ਜਾਂਚ

ਐਡਮਿੰਟਨ:   RCMP ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਪੌਲ ਬੈਂਡ ਫਸਟ ਨੇਸ਼ਨ (Paul Band First Nation)  ਵਿੱਚ ਇਕ ਹਫਤੇ ‘ਚ ਹੀ ਦੋ ਵਿਅਕਤੀਆਂ ਦੀ ਅਚਾਨਕ ਮੌਤ ਹੋਈ ਹੈ।

ਆਰਸੀਐਮਪੀ ਨੇ ਕਿਹਾ ਕਿ ਮੇਜਰ ਕ੍ਰਾਈਮ ਯੂਨਿਟ ਇਕ ਵਿਅਕਤੀ ਦੀ ਮੌਤ ਦੀ ਜਾਂਚ ਕਰ ਰਹੀ ਹੈ ਜਿਸ ਦੀ ਲਾਸ਼ ਐਤਵਾਰ ਸਵੇਰੇ ਫਸਟ ਨੇਸ਼ਨ ਦੇ ਇਕ ਘਰ ਦੇ ਅੰਦਰ ਮਿਲੀ ਸੀ।

ਪੁਲਿਸ ਦੇ ਅਨੁਸਾਰ ਪਾਰਕਲੈਂਡ RCMP ਨੂੰ ਸਵੇਰੇ ਲਗਭਗ 3:25 ਵਜੇ ਘਰ ਵਿੱਚ ਬੁਲਾਇਆ ਗਿਆ ਸੀ ਕਿ ਜਿਥੇ ਇੱਕ ਵਿਅਕਤੀ ਨੂੰ ਨਿਵਾਸ ਦੇ ਅੰਦਰ ਗੋਲੀ ਮਾਰ ਦਿੱਤੀ ਗਈ ਸੀ ।

ਚੀਫ ਮੈਡੀਕਲ ਐਗਜ਼ਾਮੀਨਰ ਦੇ ਆਫਿਸ ‘ਚ ਬੁੱਧਵਾਰ ਨੂੰ ਮ੍ਰਿਤਕ ਦਾ ਪੋਸਟਮਾਰਟਮ ਤਹਿ ਕੀਤਾ ਗਿਆ ਹੈ। ਪੁਲਿਸ ਵਲੋਂ ਅਜੇ ਪੀੜਿਤਾਂ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਦਸ ਦਈਏ ਪੌਲ ਬੈਂਡ ਫਸਟ ਨੇਸ਼ਨ ਐਡਮਿੰਟਨ ਤੋਂ ਲਗਭਗ 65 ਕਿਲੋਮੀਟਰ ਪੱਛਮ ਵਿੱਚ ਸਥਿਤ ਹੈ।

Related News

ਕੈਨੇਡਾ ‘ਚ ਕੋਵਿਡ 19 ਦੀ ਕੁੱਲ ਕੇਸਾਂ ਦੀ ਗਿਣਤੀ 244,678 ਪਹੁੰਚੀ, 10,279 ਲੋਕਾਂ ਦੀ ਹੋਈ ਮੌਤ

Rajneet Kaur

ਸੀਰਮ ਇੰਸਟੀਟਿਊਟ ਆਫ਼ ਇੰਡਿਆ (SII) ਨੇ ਵੈਕਸੀਨ ਦੀਆਂ ਕੀਮਤਾਂ ਵਿੱਚ ਕੀਤੀ ਕਟੌਤੀ, ਸੂਬਾ ਸਰਕਾਰਾਂ ਲਈ 25% ਤੱਕ ਕੀਮਤਾਂ ਕੀਤੀਆਂ ਘੱਟ

Vivek Sharma

ਬਰੈਂਪਟਨ ‘ਚ ਖੂਨ ਨਾਲ ਲਥਪਥ ਅਤੇ ਬੇਹੋਸ਼ ਮਿਲੇ ਵਿਅਕਤੀ ਦੀ ਹੋਈ ਮੌਤ

Rajneet Kaur

Leave a Comment