channel punjabi
Canada International News North America

ਓਨਟਾਰੀਓ ‘ਚ ਪੰਜ ਗੱਡੀਆਂ ਦੀ ਆਪਸ ‘ਚ ਟੱਕਰ, 65 ਸਾਲਾ ਮਹਿਲਾ ਦੀ ਮੌਕੇ ‘ਤੇ ਮੌਤ

ਪਿਕਰਿੰਗ, ਓਨਟਾਰੀਓ ਵਿੱਚ ਪੰਜ ਗੱਡੀਆਂ ਦੇ ਆਪਸ ਵਿੱਚ ਟਕਰਾਉਣ ਕਾਰਨ ਇੱਕ 65 ਸਾਲਾ ਮਹਿਲਾ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਆਖਿਆ ਕਿ ਇਹ ਹਾਦਸਾ ਹਾਈਵੇਅ 7 ਨੇੜੇ ਸਾਈਡਲਾਈਨ 26 ਉੱਤੇ ਸ਼ਾਮ 7:00 ਵਜੇ ਵਾਪਰਿਆ।

ਪੁਲਿਸ ਨੇ ਦੱਸਿਆ ਕਿ ਹਾਦਸੇ ਕਾਰਨ ਇੱਕ 35 ਸਾਲਾ ਵਿਅਕਤੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਤੇ ਉਸ ਨੂੰ ਵਾਇਆ ਏਅਰ ਐਂਬੂਲੈਂਸ ਸੰਨੀਬਰੁਕ ਹਸਪਤਾਲ ਲਿਜਾਇਆ ਗਿਆ।

ਓਪੀਪੀ ਦੀ ਰੀਕੰਸਟ੍ਰਕਸ਼ਨ ਟੀਮ ਮੌਕੇ ਉੱਤੇ ਮੌਜੂਦ ਸੀ ਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨਾਲ ਸਾਹਮਣੇ ਆਉਣ ਲਈ ਪੁਲਿਸ ਵੱਲੋਂ ਅਪੀਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਇਹ ਰੋਡਜ਼ ਰਾਤ 10:00 ਵਜੇ ਤੱਕ ਬੰਦ ਰੱਖੀਆਂ ਜਾਣਗੀਆਂ।

Related News

ਐਬਸਫੋਰਡ ਕੇਅਰ ਹੋਮ ‘ਚ ਕੋਵਿਡ 19 ਆਉਟਬ੍ਰੇਕ ਦੀ ਐਲਾਨ

Rajneet Kaur

Jagmeet Singh ਨੂੰ ਸੰਸਦ ‘ਚੋਂ ਇੱਕ ਦਿਨ ਲਈ ਬਾਹਰ ਕੱਢਿਆ

team punjabi

ਹੈਲਥ ਕੈਨੇਡਾ ਨੇ ਸਪਾਰਟਨ ਬਾਇਓਸਾਇੰਸ ਦੁਆਰਾ ਵਿਕਸਤ ਇਕ ਤੇਜ਼ੀ ਨਾਲ ਸਾਈਟ ਪੀਸੀਆਰ ਕੋਰੋਨਾਵਾਇਰਸ ਟੈਸਟ ਨੂੰ ਦਿੱਤੀ ਮਨਜ਼ੂਰੀ

Rajneet Kaur

Leave a Comment