channel punjabi
Canada International News North America

ਇਸਲਾਮਿਕ ਸਟੇਟ ‘ਚ ਸ਼ਾਮਿਲ ਹੋਣ ਦੀ ਕੋਸ਼ਿਸ਼ ਕਰਕੇ ਔਰਤ ਦੀ ਹੋਈ ਗ੍ਰਿਫਤਾਰੀ

ਕਥਿਤ ਤੌਰ ‘ਤੇ ISIS ‘ਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨ ਵਾਲੀ ਟੋਰਾਂਟੋ ਦੀ ਇੱਕ ਔਰਤ ਖਿਲਾਫ ਅੱਤਵਾਦ ਨਾਲ ਸਬੰਧਤ ਚਾਰਜਜਿ਼ ਲਾਏ ਗਏ ਹਨ। RCMP ਦੇ ਇੱਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਇਸ ਔਰਤ  ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।

ਹਲੀਨਾ ਮੁਸਤਫਾ ਨੂੰ ਕੈਨੇਡਾ ਤੋਂ ਬਾਹਰ ਜਾ ਕੇ ਅੱਤਵਾਦੀ ਜਥੇਬੰਦੀ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਚਾਰਜ ਕੀਤਾ ਗਿਆ ਹੈ। ਇਸ ਤੋਂ ਪਹਲਿਾਂ ਦਸੰਬਰ ਵਿੱਚ ਇਸ ਔਰਤ  ਦੇ ਪਤੀ ਗੁਐਲਫ, ਓਨਟਾਰੀਓ ਦੇ ਇਕਾਰ ਮਾਓ ਨੂੰ ਵੀ ਅੱਤਵਾਦ ਸਬੰਧੀ ਦੋ ਮਾਮਲਿਆਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਹ ਇਸ ਸਮੇਂ ਵੀ ਹਿਰਾਸਤ ‘ਚ ਹੈ। ।

ਆਰਸੀਐਮਪੀ ਨੇ ਦਸਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਜੋੜਾ ਦਸ ਮਹੀਨੇ ਪਹਿਲਾਂ ISIS ਵਿੱਚ ਸ਼ਾਮਲ ਹੋਣ ਲਈ ਤੁਰਕੀ ਗਿਆ ਸੀ, ਅਤੇ ਸੀਰੀਆ ਦੀ ਸਰਹੱਦ ਤੋਂ ਇੱਕ ਘੰਟੇ ਦੀ ਦੂਰੀ ਤੇ ਤੁਰਕੀ ਦੇ ਇੱਕ ਸ਼ਹਿਰ ਵਿੱਚ ਫੜਿਆ ਗਿਆ ਸੀ, ਕਿਉਂਕਿ ਇਨ੍ਹਾਂ ਤੇ ਸ਼ੱਕ ਸੀ ਕਿ ਉਹ ਸੀਰੀਆ ‘ਚ ਆਈ.ਐੱਸ.ਆਈ.ਐੱਸ ਨਾਲ ਸ਼ਾਮਿਲ ਹੋਣ ਜਾ ਰਹੇ ਹਨ।

ਦਸ ਦਈਏ ਬਹੁਤ ਸਾਰੀਆਂ ਔਰਤਾਂ ਨੇ ਕੈਨੇਡਾ ‘ਚ ਅੱਤਵਾਦ ਦੇ ਦੋਸ਼ਾਂ ਦਾ ਸਾਹਮਣਾ ਕੀਤਾ ਹੈ। ਜੈਸਿਕਾ ਡੇਵਿਸ, ਵਿਮੈਨ ਇਨ ਮਾਡਰਨ ਟੈਰੋਰਿਜ਼ਮ ਦੀ ਲੇਖਿਕਾ ਨੇ ਕਿਹਾ: ਕਿ ਅੱਤਵਾਦੀ ਸੰਗਠਨਾਂ ’ਚ ਔਰਤਾਂ ਵੀ ਵੱਡੀ ਗਿਣਤੀ ‘ਚ ਸ਼ਾਮਿਲ ਹੋ ਰਹੀਆਂ ਹਨ।

 

Related News

ਕੈਨੇਡਾ ਨੇ ਐਸਟਰਾਜ਼ੇਨੇਕਾ ਦੇ ਕੋਵਿਡ-19 ਟੀਕੇ ਨੂੰ ਦਿੱਤੀ ਮਨਜ਼ੂਰੀ, ਹੁਣ ਕੈਨੇਡਾ ਵਿੱਚ ਤਿੰਨ ਅਧਿਕਾਰਿਤ ਵੈਕਸੀਨ

Vivek Sharma

Ashton Dickson shooting: ਓਟਾਵਾ ਪੁਲਿਸ ਨੇ ਤਿੰਨ ਨਵੇਂ ਗਵਾਹਾਂ ਦੀਆਂ ਜਾਰੀ ਕੀਤੀਆਂ ਫੋਟੋਆਂ

Rajneet Kaur

ਜੰਕਸ਼ਨ ਟ੍ਰਾਇੰਗਲ ਨੇਬਰਹੁੱਡ ‘ਚ ਇੱਕ ਪਾਰਟੀ ਦੌਰਾਨ ਇਕ ਵਿਅਕਤੀ’ਤੇ ਕਈ ਵਾਰ ਕੀਤਾ ਚਾਕੂ ਨਾਲ ਹਮਲਾ, ਪੁਲਿਸ ਵਲੋਂ ਸ਼ੱਕੀ ਵਿਅਕਤੀ ਦੀ ਭਾਲ ਜਾਰੀ

Rajneet Kaur

Leave a Comment