channel punjabi
Canada International News North America

ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ਵਿਚ ਲੱਗੀ ਅੱਗ ‘ਤੇ ਪਾਇਆ ਗਿਆ ਕਾਬੂ

ਬ੍ਰਿਟਿਸ਼ ਕੋਲੰਬੀਆ ਦੇ ਜੰਗਲੀ ਖੇਤਰ ਵਿੱਚ ਅੱਗ ਤੇ ਪਾਇਆ ਗਿਆ ਕਾਬੂ

20 ਸਕੁਆਇਰ ਕਿਲੋਮੀਟਰ ਦੀ ਜ਼ਮੀਨ ਉੱਤੇ ਫੈਲੀ ਹੋਈ ਸੀ ਅੱਗ

ਅੱਗ ਲੱਗਣ ਕਾਰਨ ਕਰੀਬ 4 ਹਜ਼ਾਰ ਘਰਾਂ ਅਤੇ ਦੁਕਾਨਾਂ ਨੂੰ ਕਰਵਾਇਆ ਗਿਆ ਸੀ ਖਾਲੀ

ਫਿਲਹਾਲ ਅੱਗ ‘ਤੇ ਕਾਬੂ ਪਾਉਣ ਤੋਂ ਬਾਅਦ ਲੋਕਾਂ ਨੂੰ ਵਾਪਸ ਘਰਾਂ ‘ਚ ਜਾਣ ਦੀ ਮਿਲੀ ਇਜਾਜ਼ਤ

ਪੈਨਟਿਕਟਨ : ਬ੍ਰਿਟਿਸ਼ ਕੋਲੰਬੀਆ ਦੇ ਜੰਗਲੀ ਖੇਤਰ ਵਿਚ ਬੀਤੇ ਦਿਨਾਂ ਤੋਂ ਅੱਗ ਦੇ ਭਾਂਬੜ ਮਚੇ ਹੋਏ ਸਨ, ਜਿਸ ਕਾਰਨ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਘਰ ਛੱਡ ਕੇ ਜਾਣ ਦੀ ਅਪੀਲ ਕੀਤੀ ਗਈ ਸੀ। ਪੈਨਟਿਕਟਨ ਖੇਤਰ ਵਿਚ ਰਹਿਣ ਵਾਲੇ ਲੋਕਾਂ ਲਈ ਰਾਹਤ ਦੀ ਖਬਰ ਹੈ ਕਿ ਅੱਗ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਲੋਕਾਂ ਨੂੰ ਵਾਪਸ ਆਪਣੇ ਘਰਾਂ ਵਿਚ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

ਰੀਜਨਲ ਡਿਸਟ੍ਰਿਕਟ ਆਫ ਓਕਨਾਗਾਨ-ਸਿਮੀਕੇਮੀਨ ਮੁਤਾਬਕ ਹੁਣ ਹੋਰ ਘਰਾਂ ਨੂੰ ਖਾਲੀ ਕਰਵਾਉਣ ਦੀ ਜ਼ਰੂਰਤ ਨਹੀਂ ਹੈ। ਇਸ ਤੋਂ ਪਹਿਲਾਂ 319 ਘਰਾਂ ਨੂੰ ਖਾਲੀ ਕਰਵਾਉਣ ਦੀ ਤਿਆਰੀ ਹੋ ਗਈ ਸੀ ਤੇ ਕਈ ਲੋਕ ਘਰਾਂ ਨੂੰ ਖਾਲੀ ਕਰਕੇ ਚਲੇ ਗਏ ਸਨ।

ਕ੍ਰਿਸਟੀ ਮਾਊਂਟੇਨ ਵਿਚ ਅੱਗ 20 ਸਕੁਆਇਰ ਕਿਲੋਮੀਟਰ ਦੀ ਜ਼ਮੀਨ ਉੱਤੇ ਫੈਲ ਗਈ ਸੀ ਤੇ ਪਿਛਲੇ ਹਫਤੇ ਸਖਾ ਲੇਕ ਨੇੜੇ ਇਕ ਘਰ ਸੜ ਕੇ ਸੁਆਹ ਹੋ ਗਿਆ ਸੀ। ਬ੍ਰਿਟਿਸ਼ ਕੋਲੰਬੀਆ ਸਰਵਿਸ ਦਾ ਕਹਿਣਾ ਹੈ ਕਿ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ, ਹਾਲਾਂਕਿ ਕੁਝ ਕੁ ਖੇਤਰ ਵਿਚ ਅਜੇ ਅੱਗ ਬਲ ਰਹੀ ਹੈ ਪਰ ਇਹ ਖਤਰੇ ਦਾ ਕਾਰਨ ਨਹੀਂ ਬਣੇਗੀ।

ਸੋਮਵਾਰ ਅਤੇ ਮੰਗਲਵਾਰ ਨੂੰ 3700 ਘਰਾਂ ਅਤੇ ਦੁਕਾਨਾਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਸਨ। ਕੋਰੋਨਾ ਵਾਇਰਸ ਕਾਰਨ ਲੋਕਾਂ ਦਾ ਹੋਰ ਥਾਵਾਂ ‘ਤੇ ਜਾਣਾ ਤੇ ਸਿਹਤ ਦਾ ਧਿਆਨ ਰੱਖਣਾ ਵੱਡੀ ਚੁਣੌਤੀ ਬਣ ਗਿਆ ਸੀ। ਫ਼ਿਲਹਾਲ ਘਰਾਂ ‘ਚ ਜਾਣ ਦੀ ਆਗਿਆ ਤੋਂ ਬਾਅਦ ਆਮ ਲੋਕ ਰਾਹਤ ਮਹਿਸੂਸ ਕਰ ਰਹੇ ਹਨ।

Related News

ਇਕ ਵਿਅਕਤੀ ਨੇ ਜਗਮੀਤ ਸਿੰਘ ਨੂੰ ਗ੍ਰਿਫਤਾਰ ਕਰਨ ਅਤੇ ਲੜਨ ਦੀ ਦਿੱਤੀ ਸੀ ਧਮਕੀ, ਹਾਲੇ ਤੱਕ ਉਸ ਵਿਅਕਤੀ ਦੀ ਨਹੀਂ ਹੋਈ ਸ਼ਨਾਖ਼ਤ

Rajneet Kaur

ਨਿਊ ਵੈਸਮਿੰਸਟਰ ਦੇ ਪਿਅਰ ਪਾਰਕ (Pier Park) ‘ਚ ਲੱਗੀ ਭਿਆਨਕ ਅੱਗ

Rajneet Kaur

BIG NEWS : ਪ੍ਰੀਮੀਅਰ ਫ੍ਰਾਂਸੋ ਲੇਗੌਲਟ ਨੇ ਜੋਇਸ ਏਚਕਵਾਨ ਦੇ ਪਰਿਵਾਰ ਤੋਂ ਜਨਤਕ ਤੌਰ ‘ਤੇ ਮੰਗੀ ਮੁਆਫ਼ੀ

Vivek Sharma

Leave a Comment