channel punjabi
Canada International News North America Sticky

ਕੈਨੇਡਾ ‘ਚ ਰੇਲ ਦਾ ਸਫ਼ਰ ਕਰਨ ਵਾਲਿਆ ਲਈ ਬਣਿਆ ਨਵਾਂ ਨਿਯਮ

ਮਾਂਟਰੀਅਲ: ਕੋਵਿਡ-19 ਦਾ ਕਹਿਰ ਹਰ ਦੇਸ਼ ‘ਚ ਦੇਖਣ ਨੂੰ ਮਿਲ ਰਿਹਾ ਹੈ। ਜਿਸਦੇ ਕਾਰਨ ਕਈ ਕਾਰੋਬਾਰ ਵੀ ਠੱਪ ਹੋਏ ਹਨ, ਪਰ ਹੁਣ ਹੌਲੀ-ਹੋਲੀ ਆਰਥਿਕ ਲੀਹ ‘ਤੇ ਆਉਣੀ ਸ਼ੁਰੂ ਹੋ ਰਹੀ ਹੈ ਤੇ ਕਾਰੋਬਾਰ ਵੀ ਖੁਲਣੇ ਸ਼ੁਰੂ ਹੋ ਗਏ ਹਨ। ਸਰਕਾਰਾਂ ਨੇ ਵੀ ਕਈ ਨਿਯਮ ਲਾਗੂ ਕਰਕੇ ਕਈ ਕੰਮ ਕਾਰ ਖੋਲਣ ਦੀ ਇਜਾਜ਼ਤ ਦਿੱਤੀ ਹੈ ਜਿਸ ਵਿੱਚ ਇਹ ਵੀ ਨਿਯਮ ਹੈ ਕਿ ਲੋਕ ਇਕ-ਦੂਜੇ ਤੋਂ ਦੂਰੀ ਬਣਾਈ ਰੱਖਣ। ਕੋਰੋਨਾ ਵਾਇਰਸ ਕਾਰਨ ਇਕ-ਦੁਜੇ ਤੋਂ ਦੂਰੀ ਬਣਾਈ ਰੱਖਣਾ ਕਈ ਥਾਵਾਂ ਤੇ ਸੰਭਵ ਨਹੀਂ। ਜਿਸਦੇ ਚਲਦਿਆਂ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਯਾਤਰੀਆਂ ਨੂੰ ਰੇਲ ਗੱਡੀਆਂ ਤੇ ਸਟੇਸ਼ਨਾਂ ‘ਤੇ ਮਾਸਕ ਪਾ ਕੇ ਰੱਖਣੇ ਹੋਣਗੇ, ਜਿਥੇ ਸਰੀਰਕ ਦੂਰੀ ਨਹੀਂ ਬਣਾਈ ਜਾ ਸਕਦੀ। ਇਹ ਨਿਯਮ 23 ਜੂਨ ਤੋਂ ਲਾਗੂ ਹੋਵੇਗਾ। ਇਸਦੇ ਨਾਲ ਹੀ ਰੇਲ ਗੱਡੀਆਂ ਦੇ ਕਰਮਚਾਰੀਆਂ ਨੂੰ ਵੀ ਮਾਸਕ ਪਾਉਣਾ ਜ਼ਰੂੂਰੀ ਹੋਵੇਗਾ। ਸਫਰ ਦੌਰਾਨ ਯਾਤਰੀਆਂ ਨੂੰ ਖਾਣ-ਪੀਣ ਦੇ ਸਿਵਾਏ ਬਾਕੀ ਹਰ ਸਮੇਂ ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਸਵਾਰੀਆਂ ਨੂੰ ਆਪਣਾ ਮਾਸਕ ਲਿਆਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿਉਂਕਿ ਵਾਇਆਂ ਰੇਲ ਕੋਲ ਥੋੜੇ ਮਾਸਕ ਉਪਲਬਧ ਹੋਣਗੇ ਜੋ ਜ਼ਰੂਰਤ ਸਮੇਂ ਦਿਤੇ ਜਾਣਗੇ।ਦੱਸ ਦਈਏ ਦੋ ਸਾਲ ਤੋਂ ਘੱਟ ਉਮਰ ਦੇ ਬਚਿਆਂ ਲਈ ਅਤੇ ਜਿੰਨ੍ਹਾਂ ਨੂੰ ਸਾਹ ਲੈਣ ‘ਚ ਮੁਸ਼ਕਲ ਆਉਂਦੀ ਹੈ ਉਨ੍ਹਾਂ ਲਈ ਇਹ ਨਿਯਮ ਨਹੀਂ ਹੈ ਉਨ੍ਹਾਂ ਨੂੰ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈ

ਮਾਂਟਰੀਅਲ ਦੀ ਯਾਤਰੀ ਰੇਲ ਸਰਵਿਸ ਨੇ ਕਿਹਾ ਹੈ ਕਿ ਇਹ ਨਿਯਮ ਕਰਨ ਦੀ ਜ਼ਰੂਰਤ ਇਸ ਲਈ ਪਈ ਹੈ ਕਿਉਂਕਿ ਆਰਥਿਕਤਾ ਦੇ ਹੌਲੀ-ਹੌਲੀ ਮੁੜ ਖੁੱਲਣ ਨਾਲ ਯਾਤਰੀਆਂ ਦੀ ਗਿਣਤੀ ਵੱਧ ਰਹੀ ਹੈ।

Related News

U.S.A. PRESIDENT ELECTION : ਆਪਣੇ ਪਤੀ ਦੇ ਲਈ ਚੋਣ ਪ੍ਰਚਾਰ ਵਾਸਤੇ ਮੈਦਾਨ ਵਿੱਚ ਨਿੱਤਰੀ ਮੇਲਾਨੀਆ ਟਰੰਪ

Vivek Sharma

ਜਗਰੂਪ ਬਰਾੜ ਨੂੰ NDP ਨੇ ਮੁੜ ਐਲਾਨਿਆ ਉਮੀਦਵਾਰ

Vivek Sharma

ਕੈਨੇਡਾ ਅਤੇ ਅਮਰੀਕਾ 2030 ਤੱਕ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ 40 ਤੋਂ 52 ਫ਼ੀਸਦੀ ਘਟਾਉਣ ਲਈ ਹੋਏ ਸਹਿਮਤ

Vivek Sharma

Leave a Comment