channel punjabi
Canada International News North America

ਜੰਗਲੀ ਅੱਗ ਦੇ ਧੂੰਏਂ ਕਾਰਨ ਕੈਲਗਰੀ ‘ਚ ਹਵਾ ਦੀ ਗੁਣਵੱਤਾ ਹੋਈ ਖਰਾਬ

ਕੈਲਗਰੀ: ਜੰਗਲੀ ਅੱਗ ਦੇ ਧੂੰਏਂ ਕਾਰਨ ਬੀ.ਸੀ. ਅਤੇ ਕੈਲੀਫੋਰਨੀਆ ਕੈਲਗਰੀ ਵਿਚ ਹਵਾ ਦੀ ਗੁਣਵੱਤਾ ਖਰਾਬ ਹੋ ਗਈ ਹੈ । ਜਿਸ ਕਾਰਨ ਜਿਹੜੇ ਪਹਿਲਾਂ ਤੋਂ ਮੌਜੂਦ ਫੇਫੜਿਆਂ ਅਤੇ ਦਿਲ ਦੀਆਂ ਸਥਿਤੀਆਂ ਵਾਲੇ ਹਨ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧ ਗਈਆਂ ਹਨ, ਕਿਉਂਕਿ ਉਨ੍ਹਾਂ ਨੂੰ ਘਬਰਾਹਟ ਹੋਣੀ ਸ਼ੁਰੂ ਹੋ ਗਈ ਹੈ।

ਵਾਤਾਵਰਣ ਕੈਨੇਡਾ ਨੇ ਵੀਰਵਾਰ ਨੂੰ ਸ਼ਹਿਰ ਦੀ ਗੁਣਵੱਤਾ ਨਾਲ ਸੰਬੰਧਿਤ ਸਿਹਤ ਸੂਚਕ 4 ਦਰਜ ਕੀਤਾ ਹੈ, ਸਾਹ ਅਤੇ ਦਿਲ ਸੰਬੰਧੀ ਸਮੱਸਿਆਵਾਂ ਵਾਲੇ ਲੋਕਾਂ ਲਈ ਇੱਕ ਮੱਧਮ ਜੋਖਮ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਦੇ ਲੋਕਾਂ ਨੂੰ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ ।

ਦਸ ਦਈਏ ਆਮ ਅਬਾਦੀ ਨੂੰ ਆਪਣੀਆਂ ਬਾਹਰੀ ਗਤੀਵਿਧੀਆਂ ‘ਤੇ ਕੋਈ ਰੋਕ ਨਹੀਂ ਹੈ। ਜੇਕਰ ਕਿਸੇ ਨੂੰ ਖੰਘ ਜਾ ਗਲੇ ‘ਚ ਕੋਈ ਲੱਛਣ ਦਿਸਦੇ ਹਨ ਤਾਂ ਉਹ ਘਰ ਹੀ ਰਹਿਣ। ਟਵਿੱਟਰ ‘ਤੇ, ਵਾਤਾਵਰਣ ਕੈਨੇਡਾ ਦੇ ਮੌਸਮ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਹਫਤੇ ਕੈਲਗਰੀ ਵਿਚ ਇਹ ਹਵਾ ਹੋਰ ਬਦਤਰ ਹੋ ਸਕਦੀ ਹੈ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਇਹ ਹਵਾ ਦੀ ਦਿਸ਼ਾ ‘ਤੇ ਨਿਰਭਰ ਕਰਦਿਆਂ, ਐਡਮਿੰਟਨ ਵਿਚ ਧੂੰਆਂ ਵੀ ਵੱਧ ਸਕਦਾ ਹੈ, ਪਰ ਇਸ ਪੜਾਅ’ ਤੇ ਭਵਿੱਖਬਾਣੀ ਕਰਨਾ ਮੁਸ਼ਕਲ ਹੈ।

 

Related News

ਮਸ਼ਹੂਰ TikTok ਸਟਾਰ Dazhariaa Quint Noyes ਨੇ ਕੀਤੀ ਖ਼ੁਦਕੁਸ਼ੀ

Rajneet Kaur

ਵੱਡੀ ਰਾਹਤ : ਕੈਨੇਡਾ ਸਰਕਾਰ ਨੇ ਕੋਵਿਡ-19 ਕਾਲ ਦੇ ਫਾਇਦਿਆਂ ਦੀ ਮਿਆਦ ਨੂੰ ਹੋਰ ਸਮੇਂ ਲਈ ਵਧਾਉਣ ਦਾ ਕੀਤਾ ਐਲਾਨ

Vivek Sharma

ਵੱਡੀ ਖ਼ਬਰ :ਕਾਮੇਡੀ ਕਲਾਕਾਰ ਭਾਰਤੀ ਸਿੰਘ ਪਤੀ ਹਰਸ਼ ਲਿੰਬਾਚੀਆ ਸਮੇਤ ਗ੍ਰਿਫ਼ਤਾਰ

Vivek Sharma

Leave a Comment