channel punjabi
Canada News

ਜਸਟਿਨ ਟਰੂਡੋ ਨੇ ਵਿਦਿਆਰਥੀਆਂ ਲਈ ਕਰਤਾ ਵੱਡਾ ਐਲਾਨ!

ਪ੍ਰਧਾਨ ਮੰਤਰੀ ਜਸਟੀਨ ਟਰੂਡੋ ਨੇ ਆਪਣੀ ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਓਂਟਾਰੀਓ ਤੋਂ ਚੈਲਸੀ ਕਿਊਬਿਕ ਦੇ ਇੱਕ ਕੈਫੇ ਤੋਂ ਕੀਤੀ । ਇੱਕ ਵਾਰੀ ਫਿਰ ਉਨ੍ਹਾਂ ਇੱਥੇ ਵੇਜ ਸਬਸਿਡੀ ਪ੍ਰੋਗਰਾਮ ਦੀ ਗੱਲ ਕੀਤੀ ਤੇ ਐਲਾਨ ਕੀਤਾ ਕਿ ਵਿਦਿਆਰਥੀਆਂ ਲਈ ਅਪਰੈਲ ਦੇ 9 ਬਿਲੀਅਨ ਡਾਲਰ ਦੇ ਏਡ ਪੈਕੇਜ ਦੇ ਹਿੱਸੇ ਵਜੋਂ 500 ਗ੍ਰੀਨ ਜੌਬਜ਼ (green jobs) ਉਪਲਬਧ ਕਰਵਾਈਆਂ ਜਾਣਗੀਆਂ ।  ਟਰੂਡੋ ਨੇ ਆਖਿਆ ਕਿ ਇਸ ਯੋਜਨਾ ਦਾ ਸੱਭ ਤੋਂ ਅਹਿਮ ਹਿੱਸਾ ਨੌਜਵਾਨਾਂ ਲਈ ਉਨ੍ਹਾਂ ਸੈਕਟਰਜ਼ ਵਿੱਚ ਨੌਕਰੀਆਂ ਸਿਰਜਣਾ ਹੈ, ਜਿਨ੍ਹਾਂ ਵਿੱਚ ਵਾਧੂ ਮਦਦ ਦੀ ਲੋੜ ਹੈ। ਜਿਨ੍ਹਾਂ ਸੈਕਟਰਜ਼ ਵਿੱਚ ਰੋਜ਼ਗਾਰ ਅਤੇ ਟਰੇਨਿੰਗ ਦੇ ਮੌਕੇ ਹੋਣਗੇ ਉਹ ਹਨ ਸਵੱਛ ਤਕਨਾਲੋਜੀ ਤੇ ਕੁਦਰਤੀ ਵਸੀਲਿਆਂ ਦੇ ਸੈਕਟਰ । ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਵੇਜ ਸਬਸਿਡੀ ਪ੍ਰੋਗਰਾਮ ਨਾਲ ਕਾਰੋਬਾਰੀਆਂ ਨੂੰ ਜੋੜਨ ਲਈ ਆਪਣੀ ਮੁਹਿੰਮ ਜਾਰੀ ਰੱਖੀ । ਇਸ ਪ੍ਰੋਗਰਾਮ ਤਹਿਤ ਫੈਡਰਲ ਸਰਕਾਰ ਇੰਪਲੌਇਜ਼ ਦੇ ਵੇਜਿਜ਼ ਦਾ 75 ਫੀ ਸਦੀ ਹਿੱਸਾ ਬਰਦਾਸ਼ਤ ਕਰ ਰਹੀ ਹੈ। ਟਰੂਡੋ ਅਨੁਸਾਰ ਸਰਕਾਰ ਅਜਿਹਾ ਕਰਦੀ ਰਹੇਗੀ ਕਿਉਂਕਿ ਉਹ ਵੱਧ ਤੋਂ ਵੱਧ ਬੇਰੋਜ਼ਗਾਰ ਕੈਨੇਡੀਅਨਾਂ ਨੂੰ ਨੌਕਰੀ ਉੱਤੇ ਪਰਤਦਾ ਹੋਇਆ ਵੇਖਣਾ ਚਾਹੁੰਦੀ ਹੈ।

Related News

Trudeau ਦਾ ਵੱਡਾ ਐਲਾਨ ,ਲੋਕਾਂ ਦੀ ਮੱਦਦ ਲਈ ਅੱਗੇ ਆਈ ਸਰਕਾਰ,ਪੰਜਾਬੀਆਂ ਲਈ ਸ਼ਾਨਦਾਰ ਮੌਕਾ |

Rajneet Kaur

ਪੱਕੇ ਹੋਣ ਵਾਲਿਆਂ ਲਈ ਵੱਡੀ ਖ਼ਬਰ, ਅਮਰੀਕਾ ਦਾ ਪ੍ਰਵਾਸੀਆਂ ਨੂੰ ਖ਼ਾਸ ਸੰਦੇਸ਼

Rajneet Kaur

ਅਪਰਾਧੀ ਹੋ ਜਾਣ ਸਾਵਧਾਨ! ਕੈਨੇਡਾ ‘ਚ ਲਾਗੂ ਨਵੇਂ ਕਾਨੂੰਨ, ਪੁਲਿਸ ਦੀ ਬਾਜ਼ ਨਜ਼ਰ ਤੋਂ ਬਚਣਾ ਮੁਸ਼ਕਿਲ

Rajneet Kaur

Leave a Comment