channel punjabi
International News North America

US ਵਿਚ ਕੋਵਿਡ -19 ਕੇਸਾਂ ਦੀ ਗਿਣਤੀ ਨੇ 5.5 ਮਿਲੀਅਨ ਦਾ ਅੰਕੜਾ ਕੀਤਾ ਪਾਰ

ਵਾਸ਼ਿੰਗਟਨ: ਜਾਨਸ ਹੌਪਕਿਨਜ਼ ਯੂਨੀਵਰਸਿਟੀ ਵਿਖੇ ਸੈਂਟਰ ਫਾਰ ਸਿਸਟਮਸ ਸਾਇੰਸ ਐਂਡ ਇੰਜੀਨੀਅਰਿੰਗ (ਸੀਐਸਐਸਈ) ਅਨੁਸਾਰ, ਬੁੱਧਵਾਰ ਨੂੰ ਯੂਐਸ ਵਿਚ ਕੋਵਿਡ -19 ਕੇਸਾਂ ਦੀ ਕੁਲ ਗਿਣਤੀ 5.5 ਮਿਲੀਅਨ ਨੂੰ ਪਾਰ ਕਰ ਗਈ ਹੈ।

CSSE ਦੇ ਅਨੁਸਾਰ,  Xinhua ਦਾ ਕਹਿਣਾ ਹੈ ਕਿ  ਯੂਐਸ ਕੇਸਾਂ ਦੀ ਗਿਣਤੀ ਵੱਧ ਕੇ 5,505,074 ਹੋ ਗਈ ਅਤੇ ਮਰਨ ਵਾਲਿਆਂ ਦੀ ਗਿਣਤੀ 1,72,418 ਤਕ ਪਹੁੰਚ ਗਈ ਹੈ।

ਅਮਰੀਕਾ ਦਾ ਸਭ ਤੋਂ ਪ੍ਰਭਾਵਿਤ ਸੂਬਾ ਕੈਲੀਫੋਰਨੀਆ ‘ਚ ਹੁਣ ਤੱਕ 6,40,722 ਲੋਕ ਸਕੰਰਮਿਤ ਹੋਏ ਹਨ । ਫਲੋਰੀਡਾ ‘ਚ ਇਹ ਗਿਣਤੀ ਵਧ ਕੇ 5,69,331 ਹੋ ਗਈ ਹੈ ਅਤੇ ਨਿਊਯਾਰਕ ‘ਚ ਕੋਵਿਡ 19 ਮਰੀਜ਼ਾਂ ਦੀ ਗਿਣਤੀ ਵਧ ਕੇ 4,26,571 ਤੱਕ ਪਹੁੰਚ ਗਈ ਹੈ।

ਸੀਐਸਐਸਈ ਅਨੁਸਾਰ 180,000 ਤੋਂ ਵੱਧ ਕੇਸਾਂ ਵਾਲੇ ਦੂਜੇ ਰਾਜਾਂ ਵਿੱਚ ਜਾਰਜੀਆ, ਇਲੀਨੋਇਸ, ਐਰੀਜ਼ੋਨਾ ਅਤੇ ਨਿਊਜਰਸੀ ਸ਼ਾਮਲ ਹਨ।ਹੁਣ ਤੱਕ, ਸੰਯੁਕਤ ਰਾਜ ਅਮਰੀਕਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਰਿਹਾ ਹੈ, ਕੇਸਾਂ ਦੇ ਬੋਝ ਅਤੇ ਮੌਤ ਦੋਵਾਂ ਦੇ ਮਾਮਲੇ ਵਿੱਚ।

Related News

KISAN ANDOLAN : DAY 25 : ਦੇਸ਼ ਭਰ ਵਿੱਚ ਕਿਸਾਨੀ ਸੰਘਰਸ਼ ਦੌਰਾਨ ਜਾਨਾਂ ਗੁਆਉਣ ਵਾਲਿਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਸ਼ਰਧਾਂਜਲੀਆਂ

Vivek Sharma

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਨਵੇਂ ਸਾਲ ਦੀ ਦਿਤੀ ਵਧਾਈ

Rajneet Kaur

‘ਤੂਫ਼ਾਨ ਟੇਡੀ’ ਤੇ ਬੁੱਧਵਾਰ ਤੱਕ ਨੋਵਾ ਸਕੋਸ਼ੀਆ ਦੇ ਕੰਢੇ ਪਹੁੰਚਣ ਦੀ ਸੰਭਾਵਨਾ

Vivek Sharma

Leave a Comment