channel punjabi
Canada International News North America

ਹੋਰਾਂ ਮਾਪਿਆਂ ਵਾਂਗ ਟਰੂਡੋ ਵੀ ਚਿੰਤਤ, ਬੱਚਿਆਂ ਨੂੰ ਮੁੜ ਸਕੂਲ ਭੇਜਿਆ ਜਾਵੇ ਜਾਂ ਨਾ ?

ਟੋਰਾਂਟੋ: ਡਗ ਫੋਰਡ ਵਲੋਂ ਸਤੰਬਰ ‘ਚ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਫੋਰਡ ਸਰਕਾਰ ਵੱਲੋਂ ਲਿਆਂਦੇ ਬੈਕ ਟੂ ਸਕੂਲ ਪਲੈਨ ਦੇ ਸਬੰਧ ਵਿੱਚ  ਯੂਨੀਅਨਜ਼ ਸਰਕਾਰ ਦਾ ਵਿਰੋਧ ਕਰ ਰਹੀਆਂ ਹਨ| ਫੋਰਡ ਨੇ ਆਖਿਆ ਕਿ ਉਨ੍ਹਾਂ ਵੱਲੋਂ ਅਗਲੇ ਮਹੀਨੇ ਤੋਂ ਸਕੂਲ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ|

ਜਸਟਿਨ ਟਰੂਡੋ ਨੇ ਅਜੇ ਇਹ ਫੈਸਲਾ ਨਹੀਂ ਕੀਤਾ ਹੈ ਕਿ ਉਸ ਦੇ ਛੋਟੇ ਬੱਚੇ ਸਤੰਬਰ ਵਿੱਚ ਫੈਕਲਟੀ ਵਾਪਸ ਆਉਣਗੇ ਜਾਂ ਨਹੀਂ। ਟਰੂਡੋ ਨੇ ਕਿਹਾ ਸੰਘੀ ਸਰਕਾਰ ਸੂਬਿਆਂ ਵਲੋਂ ਲਏ ਫੈਸਲਿਆਂ ਨੂੰ ਉਤਸ਼ਾਹਿਤ ਕਰਦੀ ਹੈ ਜੋ ਸੁੱਰਖਿਆ ਨਾਲ ਸਕੂਲ ਖੋਲ੍ਹਣ ਦੀਆਂ ਤਿਆਰੀਆਂ ‘ਚ ਹਨ। ਕੋਵਿਡ 19 ਕਾਰਨ ਕੈਨੇਡਾ ਨੇ ਸਕੂਲ ਬੰਦ ਕਰ ਦਿਤੇ ਸਨ, ਪਰ ਹੁਣ ਦੁਬਾਰਾ ਸਕੂਲ ਖੋਲਣ ਲਈ ਵਿਚਾਰ ਹੋ ਰਹੀ ਹੈ।ਜਿਥੇ ਬਾਕੀ ਮਾਂ-ਬਾਪ ਬੱਚਿਆਂ ਦੀ ਸਰੱਖਿਆ ਨੂੰ ਲੈ ਕੇ ਚਿੰਤਤ ਹਨ ਉਥੇ ਹੀ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਹ ਹੀ ਕਿਹਾ ਕਿ ਉਹ ਵੀ ਹੋਰਾਂ ਮਾਪਿਆਂ ਵਾਂਗ ਸੋਚ-ਵਿਚਾਰ ‘ਚ ਹਨ ਕਿ ਬੱਚਿਆਂ ਨੂੰ ਸਕੂਲ ਭੇਜਿਆ ਜਾਵੇ ਜਾਂ ਨਾ ਕਿਉਂਕਿ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਕੋਵਿਡ 19 ਤੋਂ ਬਚਾਇਆ ਜਾ ਸਕੇ।

ਦਸ ਦਈਏ ਟਰੂਡੋ ਦੇ ਤਿੰਨ ਬੱਚੇ ਹਨ ਜੋ ਓਟਾਵਾ ਸਕੂਲ ‘ਚ ਪੜ੍ਹਾਈ ਕਰ ਰਹੇ ਹਨ। ਸੂਬੇ ਨੇ ਜਦ ਜੁਲਾਈ ‘ਚ ਸਕੂਲ ਖੋਲ੍ਹਣ ਦੀ ਯੋਜਨਾ ਬਣਾਈ ਸੀ ਤਾਂ ਮਾਪਿਆਂ ਵਲੋਂ ਉਨ੍ਹਾਂ ਦੀ ਕਾਫੀ ਆਲੋਚਨਾ ਕੀਤੀ ਗਈ ਸੀ। ਮਾਂਪਿਆ ਦਾ ਕਹਿਣਾ ਹੈ ਕਿ ਕਲਾਸਾਂ  ‘ਚ ਘਟ ਬੱਚੇ ਹੋਣੇ ਚਾਹੀਦੇ ਹਨ ਤਾਂ ਜੋ ਦੂਰੀ ਬਣਾ ਕੇ ਰੱਖਣ।

Related News

ਨਿਊਵੈਸਟ ਦੇ ਕੁਈਨਬੋਰੋ ਇਲਾਕੇ ਦੇ ਇਕ ਉਦਯੋਗਿਕ ਖੇਤਰ ‘ਚ ਲੱਗੀ ਭਿਆਨਕ ਅੱਗ

Rajneet Kaur

ਕੈਨੇਡਾ ਆ ਰਹੇ ਹੋ ! ਕੋਵਿਡ-19 ਟੈਸਟ ਲਈ ਰਹਿਣਾ ਤਿਆਰ, ਬਿਨਾਂ ਟੈਸਟ ਐਂਟਰੀ ਸੰਭਵ ਨਹੀਂ

Vivek Sharma

ਖ਼ੁਲਾਸਾ : ਕੈਨੇਡੀਅਨ ਫ਼ੌਜ ਨੇ ਚੀਨ ਦੇ ਸੈਨਿਕਾਂ ਨੂੰ ‘ਵਿੰਟਰ-ਯੁੱਧ’ ਲਈ ਦਿੱਤੀ ਸਿਖਲਾਈ !

Vivek Sharma

Leave a Comment