channel punjabi
Canada International News North America

ਕੈਨੇਡਾ : ਵਿੱਤ ਮੰਤਰੀ ਬਿੱਲ ਮੋਰਨਿਊ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਟੋਰਾਂਟੋ: ਕੋਵੀਡ -19 ਮਹਾਂਮਾਰੀ ਦੀਆਂ ਆਰਥਿਕ ਨੀਤੀਆਂ ਨੂੰ ਲੈ ਕੇ ਆਪਣੇ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਚਾਲੇ ਵਧ ਰਹੇ ਜਨਤਕ ਤਣਾਅ ਦੇ ਇਕ ਹਫਤੇ ਬਾਅਦ ਕੈਨੇਡਾ ਦੇ ਵਿੱਤ ਮੰਤਰੀ ਬਿਲ ਮੋਰਨਿਊ ਨੇ ਮੰਤਰੀ ਅਤੇ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫੇ ਤੋਂ ਬਾਅਦ ਉਨ੍ਹਾਂ ਕਿਹਾ ਹੈ ਕਿ ਉਹ ਸਰਗਰਮ ਸਿਆਸਤ ਤੋਂ ਸੰਨਿਆਸ ਲੈ ਰਹੇ ਹਨ, ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ ‘ਚ ਉਹ ਦਿਲਚਸਪੀ ਰਖਦੇ ਹਨ ਅਤੇ ਉਹ ਇਸ ਦੀ ਅਗਵਾਈ ਲਈ ਆਪਣਾ ਨਾਂ ਰੱਖਣਗੇ।

ਬਿਲ ਮੋਰਨਿਊ ਦੇ ਅਸਤੀਫੇ ਪਿੱਛੋ ਸੱਤਾ ਧਿਰ ਅਤੇ ਵਿਰੋਧੀ ਧਿਰ ਦੇ ਆਪੋ-ਆਪਣੇ ਤਰਕ ਸਾਹਮਣੇ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵਿੱਤ ਮੰਤਰੀ ਨੇ ਉਦੋਂ ਅਸਤੀਫਾ ਦਿਤਾ ਜਦੋਂ ਸਾਰਾ ਦੇਸ਼ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ।

ਦਸ ਦਈਏ  ਮੋਰਨਿਊ , ਜੋ ਕਿ ਟਰੂਡੋ ਦੇ 2015 ਵਿਚ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਦੇ ਇਕਲੌਤੇ ਵਿੱਤ ਮੰਤਰੀ ਰਹੇ ਹਨ, ਉਨ੍ਹਾਂ ਨੇ ਸੋਮਵਾਰ ਸ਼ਾਮ ਇਕ ਸਨੈਪ ਪ੍ਰੈਸ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ। “ਜਿਵੇਂ ਕਿ ਅਸੀਂ ਕੋਵਿਡ -19 ਮਹਾਂਮਾਰੀ ਦੇ ਅਗਲੇ ਪੜਾਅ ਵੱਲ ਵਧਦੇ ਹਾਂ ਅਤੇ ਆਪਣੀ ਆਰਥਿਕ ਤੰਦਰੁਸਤੀ ਲਈ ਰਾਹ ਪੱਧਰਾ ਕਰ ਰਹੇ ਹਾਂ, ਸਾਨੂੰ ਲਾਜ਼ਮੀ ਤੌਰ ‘ਤੇ ਮੰਨਣਾ ਪਏਗਾ ਕਿ ਇਸ ਪ੍ਰਕਿਰਿਆ ਨੂੰ ਬਹੁਤ ਸਾਰੇ ਸਾਲ ਲੱਗਣਗੇ।  ਨਵੇਂ ਵਿੱਤ ਮੰਤਰੀ ਲਈ ਇਹ ਸਹੀ ਸਮਾਂ ਹੈ ਕਿ ਉਹ ਲੰਬੇ ਅਤੇ ਚੁਣੌਤੀ ਭਰੇ ਰਾਹ ਲਈ ਉਸ ਯੋਜਨਾ ਨੂੰ ਅੱਗੇ ਤੋਰਨ, ” ਮੋਰਨਿਊ ਨੇ ਕਿਹਾ ਕਿ ਉਸਨੇ ਵਾਅਦਾ ਕੀਤਾ ਸੀ ਕਿ ਉਹ ਦੋ ਤੋਂ ਵੱਧ ਸਮੇਂ ਲਈ ਨਹੀਂ ਦੌੜੇਗਾ। ਇਸੇ ਲਈ ਮੈਂ ਵਿੱਤ ਮੰਤਰੀ ਅਤੇ ਟੋਰਾਂਟੋ ਸੈਂਟਰ ਲਈ ਸੰਸਦ ਮੈਂਬਰ ਵਜੋਂ ਅਸਤੀਫ਼ਾ ਦੇਵਾਂਗਾ।

ਮੋਰਨਿਊ ਅਤੇ ਟਰੂਡੋ ਹਾਲ ਹੀ ਵਿੱਚ WE ਚੈਰੀਟੀ , 912 ਮਿਲੀਅਨ ਡਾਲਰ ਦੇ ਵਿਦਿਆਰਥੀ ਵਾਲੰਟੀਅਰ ਗ੍ਰਾਂਟ ਪ੍ਰੋਗਰਾਮ ਦੇ ਵਿਵਾਦਾਂ ਵਿੱਚ ਘਿਰੇ ਹੋਏ ਹਨ। ਜਿਸਨੂੰ ਲੈ ਕੇ ਵਿਰੋਧੀ ਧੀਰਾਂ ਨੇ ਇਨ੍ਹਾਂ ਤੇ ਨਿਸ਼ਾਨਾ ਸਾਧਿਆ ਤੇ ਇਸਤੀਫੇ ਦੀ ਮੰਗ ਕੀਤੀ ਸੀ। ਉਨ੍ਹਾਂ ਨੇ  ਪ੍ਰਧਾਨ ਮੰਤਰੀ ਟਰੂਡੋ ਦੇ 9 ਸੌ ਮਿਲੀਅਨ ਡਾਲਰ ਦੇ ਸਕੈਂਡਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਲਿਬਰਲ ਸਰਕਾਰ ਮੌਕੇ ਕੈਂਨੇਡਾ ਦੇ ਵਿਚ ਭ੍ਰਿਸ਼ਟਾਚਾਰ ਚਰਮ ਸੀਮਾ ਤੇ ਹੈ। ਦਸ ਦਈਏ  ਵੁਈ ਚੈਰਿਟੀ ਦੇ ਖਰਚੇ ਤੇ ਵਿੱਤ ਮੰਤਰੀ ਬਿਲ ਮੋਰਨਿਊ ਨੂੰ ਦੋ ਟਰਿਪ ਲਗਾਉਣੇ ਇਨੇਂ ਮਹਿੰਗੇ ਪੈ ਜਾਣਗੇ, ਇਹ ਸ਼ਾਇਦ ਉਨਾਂ ਨੇ ਵੀ ਨਹੀਂ ਸੋਚਿਆ ਸੀ। ਮੋਰਨਿਊ ਨੇ ਖੁਦ ਖੁਲਾਸਾ ਕੀਤਾ ਸੀ ਕਿ 2017 ਚ ਉਨਾਂ ਦੇ ਪਰਿਵਾਰ ਵਲੋਂ ਦੋ ਵਿਦੇਸ਼ੀ ਟਰਿਪ ਲਗਾਏ ਗਏ ਜਿਨਾਂ ਦਾ ਜਿਆਦਾ ਖਰਚਾ ਵੁਈ ਚੈਰਿਟੀ ਨੇ ਚੁਕਿਆ ਸੀ। ਇਨਾਂ ਹੀ ਨਹੀਂ ਹਾਊਸ ਆਫ ਕਾਮਨਜ਼ ਦੀ ਫਾਇਨਾਂਸ ਕਮੇਟੀ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰਖਦਿਆਂ ਮੋਰਨੋ ਨੇ ਵੀ ਚੈਰਿਟੀ ਨਾਲ ਆਪਣੇ ਨਜ਼ਦੀਕੀ ਸਬੰਧਾ ਦੀ ਗੱਲ ਵੀ ਕਬੂਲੀ ਸੀ।

ਜ਼ਿਕਰਯੋਗ ਹੈ ਕਿ ਹੁਣ ਉਨ੍ਹਾਂ ਦੇ ਅਸਤੀਫੇ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ  “ਅੱਜ ਮੈਂ ਬਿਲ ਮੋਰਨਿਊ ਨਾਲ ਗੱਲਬਾਤ ਕੀਤੀ ਅਤੇ ਉਸ ਦਾ ਅਸਤੀਫਾ ਸਵੀਕਾਰ ਕਰ ਲਿਆ। “ਮੈਂ ਬਿੱਲ ਦਾ ਉਸ ਸਭ ਕੁਝ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਸਨੇ ਕੈਨੇਡੀਅਨਾਂ ਦੀ ਜੀਵਨ ਪੱਧਰ ਨੂੰ ਸੁਧਾਰਨ ਅਤੇ ਸਾਡੇ ਦੇਸ਼ ਨੂੰ ਰਹਿਣ ਲਈ ਵਧੀਆ ਅਤੇ ਸੁਵਿਧਾਜਨਕ ਜਗ੍ਹਾ ਬਣਾਉਣ ਲਈ ਕੀਤਾ ਹੈ। ਮੈਂ ਸਾਲਾਂ ਦੌਰਾਨ ਉਸਦੀ ਅਗਵਾਈ, ਸਲਾਹ ਅਤੇ ਨਜ਼ਦੀਕੀ ਦੋਸਤੀ ‘ਤੇ ਭਰੋਸਾ ਕੀਤਾ ਹੈ ਅਤੇ ਮੈਂ ਭਵਿੱਖ ਵਿਚ ਇਸ ਨਿਰੰਤਰ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ। ”

ਇਸ ਮੌਕੇ ਐਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਮਹਾਂਮਾਰੀ ਦੌਰਾਨ ਕੋਈ ਵੀ “ਅਸਫਲਤਾ” ਪ੍ਰਧਾਨ ਮੰਤਰੀ ਦੀ ਗਲਤੀ ਹੁੰਦੀ ਹੈ, ਵਿੱਤ ਮੰਤਰੀ ਦੀ ਨਹੀਂ।

Related News

ਹਰ ਰੋਜ਼ 5 ਬ੍ਰਿਟਿਸ਼ ਕੋਲੰਬੀਅਨਸ ਦੀ ਓਵਰਡੋਸ ਨਾਲ ਹੋ ਰਹੀ ਹੈ ਮੌਤ: ਕੋਰੋਨਰ ਰਿਪੋਰਟ

Rajneet Kaur

ਵੱਡੀ ਖ਼ਬਰ : ਓਂਟਾਰੀਓ ਦੇ ਸਕੂਲਾਂ ਲਈ 656.5 ਮਿਲੀਅਨ ਡਾਲਰ ਦਾ ਰਾਹਤ ਪੈਕੇਜ, ਸਕੂਲਾਂ ਨੂੰ ਅੱਪਗ੍ਰੇਡ ਕਰਨ ਲਈ ਪੈਕੇਜ ਦਾ ਕਰੀਬ 80% ਹਿੱਸਾ ਫੈਡਰਲ ਸਰਕਾਰ ਅਤੇ ਬਾਕੀ ਸੂਬਾ ਸਰਕਾਰ ਵਲੋਂ ਕੀਤਾ ਜਾਵੇਗਾ ਪ੍ਰਦਾਨ

Vivek Sharma

ਓਟਾਵਾ ‘ਚ ਕੋਵਿਡ 19 ਦੇ 37 ਨਵੇਂ ਕੇਸਾਂ ਦੀ ਪੁਸ਼ਟੀ

Rajneet Kaur

Leave a Comment