channel punjabi
Canada International News North America

ਬਰੈਂਪਟਨ : ਪੰਜਾਬੀ ਨੌਜਵਾਨ ਦੇ ਕਤਲ ਮਾਮਲੇ ‘ਚ ਪੁਲਿਸ ਨੇ ਇਕ 16 ਸਾਲਾ ਨਾਬਾਲਗ ਕੀਤਾ ਗ੍ਰਿਫਤਾਰ

ਬਰੈਂਪਟਨ : ਪੰਜਾਬ ਤੋਂ ਸਟੱਡੀ ਵੀਜ਼ਾ ਲੈ ਕੇ ਕੈਨੇਡਾ ਪਹੁੰਚੇ ਨੌਜਵਾਨਾਂ ‘ਤੇ ਹਮਲਿਆਂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ । ਬੀਤੇ ਦਿਨ੍ਹੀ ਬਰੈਂਪਟਨ ‘ਚ ਇੱਕ ਪੰਜਾਬੀ ਨੌਜਵਾਨ ਤੇ ਕਾਤਲਾਨਾ ਹਮਲਾ ਕਰਕੇ ਕਤਲ ਕੀਤਾ ਗਿਆ ਸੀ।

ਮ੍ਰਿਤਕ ਨੌਜਵਾਨ ਦਾ ਨਾਮ ਸੁਰਜਦੀਪ ਸੀ ਉਹ ਸਟਡੀ ਵੀਜ਼ਾ ‘ਤੇ ਤਿੰਨ ਸਾਲ ਪਹਿਲਾਂ ਕੈਨੇਡਾ ਪਹੁੰਚਿਆ ਸੀ ।

ਇਸ ਮਾਮਲੇ ਵਿੱਚ ਪੀਲ ਰੀਜਨਲ ਪੁਲਿਸ ਨੇ 16 ਸਾਲ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਨਾਬਾਲਗ ਹੋਣ ਕਾਰਨ  ਸ਼ੱਕੀ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ। ਸ਼ੱਕ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਨਾਬਾਲਗ ਬਰੈਂਪਟਨ ਦਾ ਹੀ ਰਹਿਣ ਵਾਲਾ ਹੈ।

ਨੌਜਵਾਨ ਸੁਰਜਦੀਪ ਸਿੰਘ ਸਵੇਰੇ ਕੈਨੇਡਾ ਦੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਵਾਪਸ ਜਾ ਰਿਹਾ ਸੀ ਕਿ ਰਸਤੇ ਵਿਚ ਹਥਿਆਰਬੰਦ ਬਦਮਾਸ਼ਾਂ ਨੇ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਤੇ ਉਸ ਦਾ ਪਰਸ ਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ। ਮੰਦਭਾਗੀ ਖਬਰ ਮਿਲਣ ਤੋਂ ਬਾਅਦ ਬਟਾਲਾ ਵਿੱਚ ਸੋਗ ਦੀ ਲਹਿਰ ਹੈ।

ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਗੁਰਮੀਤ ਸਿੰਘ ਨਿਵਾਸੀ ਬਟਾਲਾ ਨੇ ਦੱਸਿਆ ਕਿ ਉਸ ਦੇ ਚਚੇਰੇ ਭਰਾ ਕੰਵਲਜੀਤ ਸਿੰਘ ਪਟਵਾਰੀ, ਨਿਵਾਸੀ ਗ੍ਰੇਟਰ ਕੈਲਾਸ਼ ਕਾਲੋਨੀ ਦਾ ਬੇਟਾ ਸੁਰਜਦੀਪ ਸਿੰਘ 3 ਸਾਲ ਪਹਿਲਾਂ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ 4 ਸਾਲ ਦੇ ਸਟੱਡੀ ਵੀਜ਼ਾ ‘ਤੇ ਗਿਆ ਸੀ।

ਇਸ ਹੱਤਿਆਕਾਂਡ ਤੋਂ ਬਾਅਦ ਪੀਲ ਰੀਜਨਲ ਪੁਲਸ ਨੇ 16 ਸਾਲ ਦੇ ਨਾਬਾਲਗ ਵਿਰੁੱਧ ਦੂਜੇ ਦਰਜੇ ਦੇ ਹੱਤਿਆ ਦੇ ਦੋਸ਼ ਆਇਦ ਕੀਤੇ ਹਨ। ਇਸ ਮਾਮਲੇ ‘ਚ ਹੋਰ ਕੌਣ ਕੌਣ ਜੁੜਿਆ ਇਸ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।

 

Related News

ਉੱਤਰੀ ਸਕਾਰਬੌਰੋ ਇਲਾਕੇ ‘ਚ ਇੱਕ ਘਰ ਨੂੰ ਲੱਗੀ ਭਿਆਨਕ ਅੱਗ

Rajneet Kaur

ਟੋਰਾਂਟੋ: ਉੱਤਰੀ ਸਿਰੇ ‘ਤੇ ਸ਼ੂਟਿੰਗ ਤੋਂ ਬਾਅਦ ਇਕ ਔਰਤ ਨੂੰ ਗੰਭੀਰ ਹਾਲਤ ‘ਚ ਪਹੁੰਚਾਇਆ ਗਿਆ ਹਸਪਤਾਲ

Rajneet Kaur

ਵਿਦੇਸ਼ ਤੋਂ ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਨਵੀਆਂ ਪਾਬੰਦੀਆਂ 22 ਫਰਵਰੀ ਤੋਂ ਹੋਣਗੀਆਂ ਲਾਗੂ, ਪਾਬੰਦੀਆਂ ਅਧੀਨ ਹੋਟਲ ਕੁਆਰੰਟੀਨ ਲਾਜ਼ਮੀ : PM ਟਰੂਡੋ

Vivek Sharma

Leave a Comment