channel punjabi
International News

ਪੈਰਿਸ ਵਿੱਚ ਕੋਰੋਨਾ ਨੇ ਮਚਾਈ ਹਾਹਾਕਾਰ, ਢਾਈ ਹਜ਼ਾਰ ਤੋਂ ਵੱਧ ਨਵੇਂ ਕੇਸ ਆਏ ਸਾਹਮਣੇ

ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਕੋਰੋਨਾ ਵਇਰਸ ਦਾ ਕਹਿਰ

ਸਰਕਾਰ ਨੇ HIGH RISK ZONE ਐਲਾਨੇ

ਸਿਹਤ ਵਿਭਾਗ ਨੇ ਹਦਾਇਤਾਂ ਕੀਤੀਆਂ ਜਾਰੀ

ਨੌਜਵਾਨਾਂ ਦੀ ਅਣਗਹਿਲੀ ਪੈ ਰਹੀ ਹੈ ਮਹਿੰਗੀ

ਪੈਰਿਸ, ਏਜੰਸੀ : ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ। ਜਿਸ ਦੇ ਮੱਦੇਨਜ਼ਰ ਫਰਾਂਸ ਦੀ ਸਰਕਾਰ ਨੇ ਪੈਰਿਸ ਅਤੇ ਬੋਚਸ-ਡੂ-ਰੇਨ ਖੇਤਰ ਨੂੰ ਉੱਚ ਜੋਖਮ ਵਾਲਾ (ਹਾਈ ਰਿਸਕ) ਖੇਤਰ ਐਲਾਨਿਆ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਫਰਾਂਸ ਵਿਚ ਕੋਰੋਨਾ ਦੇ ਮਰੀਜ਼ਾਂ ਦੇ 2,669 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੇਸ਼ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 209,365 ਨੂੰ ਪਾਰ ਕਰ ਗਈ ਹੈ। ਮੰਤਰਾਲੇ ਦਾ ਦਾਅਵਾ ਹੈ ਕਿ ਇਹ 27 ਅਪ੍ਰੈਲ ਤੋਂ ਬਾਅਦ ਹੁਣ ਪਹਿਲੀ ਵਾਰ ਕੋਰੋਨਾ ਦੇ ਸਭ ਤੋਂ ਵੱਧ ਮਰੀਜ਼ ਸਾਹਮਣੇ ਆਏ ਹਨ।
Draft

ਸਿਹਤ ਡਾਇਰੈਕਟਰ, ਜੇਰੋਮ ਸਾਲੋਮਨ ਨੇ ਕੋਰੋਨਾ ਫੈਲਣ ਦਾ ਕਾਰਨ ਦੱਸਦਿਆਂ ਕਿਹਾ ਕਿ ਇਸ ਖੇਤਰ ਵਿਚ ਅਬਾਦੀ ਵੀ ਬਹੁਤ ਜ਼ਿਆਦਾ ਹੈ ਅਤੇ ਨੌਜਵਾਨ ਸਮਾਜਿਕ ਗਤੀਵਿਧੀਆਂ ਵਿਚ ਜ਼ਿਆਦਾਤਰ ਹਿੱਸਾ ਲੈਂਦੇ ਹਨ। ਖ਼ਬਰ ਏਜੰਸੀ ਸਿਨਹੁਆ ਮੁਤਾਬਕ ਸਾਲੋਮਨ ਨੇ ਦੱਸਿਆ ਕਿ ਸਥਾਨਕ ਅਧਿਕਾਰੀਆਂ ਕੋਲ ਪੈਰਿਸ ਵਿਚ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਪਾਬੰਦੀਆਂ ਨੂੰ ਹੋਰ ਸਖਤ ਕਰਨ ਦੀ ਤਾਕਤ ਹੈ। ਇਸਦੇ ਨਾਲ ਹੀ ਉਨ੍ਹਾਂ ਕੋਲ ਟ੍ਰਾਂਸਪੋਰਟ ਟ੍ਰੈਫਿਕ ਨੂੰ ਸੀਮਤ ਕਰਨ ਅਤੇ ਰੈਸਟੋਰੈਂਟਾਂ ਨੂੰ ਬੰਦ ਕਰਨ ਦੀ ਤਾਕਤ ਵੀ ਹੈ।

ਸਿਹਤ ਨਿਰਦੇਸ਼ਕ ਨੇ ਕਿਹਾ ਕਿ ਸਾਡੀ ਇਸ ‘ਤੇ ਡੂੰਘੀ ਨਜ਼ਰ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਨਿਸ਼ਚਤ ਤੌਰ ’ਤੇ ਚੌਕਸੀ ਦੇ ਪੱਧਰ ਤੋਂ ਉਪਰ ਹੈ ਅਤੇ ਸਥਿਤੀ ਚਿੰਤਾਜਨਕ ਹੈ। ਸਾਲੋਮਨ ਨੇ ਜ਼ੋਰ ਦੇ ਕੇ ਕਿਹਾ ਕਿ ਮਹਾਂਮਾਰੀ ਦੀ ਕਿਸਮਤ ਸਾਡੇ ਹੱਥਾਂ ਵਿਚ ਹੈ, ਕਿਉਂਕਿ ਅੱਜ ਸਾਡੇ ਕੋਲ ਬਚਾਓ ਯੰਤਰ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਟੈਸਟਿੰਗ ਸਮਰੱਥਾ ਵਿੱਚ ਵਾਧਾ ਕੀਤਾ ਗਿਆ ਹੈ। ਦੇਸ਼ ਵਿੱਚ ਪ੍ਰਤੀ ਹਫ਼ਤੇ 600,000 ਟੈਸਟ ਹੋ ਸਕਦੇ ਹਨ।

ਵਿਸ਼ਵ ਪੱਧਰ ‘ਤੇ, ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ, ਵਿਸ਼ਵ ਪੱਧਰ ‘ਤੇ ਹੁਣ ਕੋਰੋਨਾ ਵਾਇਰਸ ਦੇ ਕੇਸਾਂ ਦੀ ਕੁਲ ਗਿਣਤੀ 2 ਕਰੋੜ (21 ਮਿਲੀਅਨ) ਨੂੰ ਪਾਰ ਕਰ ਗਈ ਹੈ, ਜਦੋਂਕਿ ਸ਼ਨੀਵਾਰ ਸਵੇਰੇ, ਜੋਨਜ਼ ਹੌਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ, ਮੌਤਾਂ ਦੀ ਗਿਣਤੀ 763,000 ਦੇ ਨੇੜੇ ਸੀ। ਕੁੱਲ ਕੇਸਾਂ ਦੀ ਗਿਣਤੀ 21,066,992 ਸੀ ਅਤੇ ਮਰਨ ਵਾਲਿਆਂ ਦੀ ਗਿਣਤੀ 762,997 ਹੋ ਗਈ। ਅਮਰੀਕਾ ਕੋਰੋਨਾ ਦੇ ਮਰੀਜ਼ਾਂ ਦੇ ਮਾਮਲੇ ਵਿਚ ਮੋਹਰੀ ਦੇਸ਼ ਬਣਿਆ ਹੋਇਆ ਹੈ।

Related News

BIG NEWS : ਕੀ ਕਾਂਗਰਸ ‘ਚ ਨਵਜੋਤ ਸਿੰਘ ਸਿੱਧੂ ਨੂੰ ਖੂੰਜੇ ਲਾਉਣ ਦੀ ਹੋ ਚੁੱਕੀ ਹੈ ਤਿਆਰੀ !

Vivek Sharma

ਕੈਨੇਡਾ ਦੇ MPP ਰਮਨਦੀਪ ਬਰਾੜ ਦੇ ਕਿਸਾਨ ਅੰਦੋਲਨ ‘ਚ ਪਹੁੰਚਣ ‘ਤੇ ਖੜਾ ਹੋਇਆ ਬਖੇੜਾ, ‘ਭਾਰਤੀ ਵੀਜ਼ਾ ਕਾਨੂੰਨਾਂ ਦੀ ਉਲੰਘਣਾ’ ਦੇ ਇਲਜ਼ਾਮ

Vivek Sharma

ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਖ਼ਿਲਾਫ਼ ਮੀਡੀਆ ਸੰਗਠਨ ਨੇ ਦਰਜ ਕਰਵਾਈ ਸ਼ਿਕਾਇਤ

Vivek Sharma

Leave a Comment