channel punjabi
Canada News Sticky

ਓਂਟਾਰੀਓ ‘ਚ 2 ਜੁਲਾਈ ਨੂੰ ਸ਼ੁਰੂ ਹੋਵੇਗੀ ਕੋਵਿਡ-19 ਟ੍ਰੇਸਿੰਗ ਐਪ

ਟੋਰਾਂਟੋ: ਕੋਰੋਨਾ ਵਰਗੀ ਮਹਾਂਮਾਰੀ ਨੂੰ ਖਤਮ ਕਰਨ ਲਈ ਕਈ ਠੋਸ ਕਦਮ ਚੁੱਕੇ ਜਾ ਰਹੇ ਹਨ। ਓਂਟਾਰੀਓ ‘ਚ ਬਲਿਊਟੁੱਥ ਕੋਵਿਡ-19 ਟ੍ਰੇਸਿੰਗ ਐਪ 2 ਜੁਲਾਈ ਤੋਂ ਸਮਾਰਟ ਫੋਨ ‘ਤੇ ਡਾਨਊਨਲੋਡ ਕੀਤੀ ਜਾ ਸਕੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਹਾ ਹੈ ਕਿ ਓਂਟਾਰੀਓ ‘ਚ ਟੈਸਟਿੰਗ ਤੋਂ ਬਾਅਦ ਇਸ ਬਾਅਦ ਨੂੰ ਰਾਸ਼ਟਰੀ ਪੱਧਰ ‘ਤੇ ਲਾਂਚ ਕੀਤਾ ਜਾਵੇਗਾ। ਟਰੂਡੋ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕੈਨੇਡੀਅਨ ਆਪਣੇ ਸਮਾਰਟ ਫੋਨ ‘ਚ ਇਹ ਨਵਾਂ ਐਪ ਡਾਊਨਲੋਡ ਕਰਨਗੇ, ਜੋ ਕਿਸੇ ਕੋਰੋਨਾ ਵਾਇਰਸ ਪੋਜ਼ਟਿਵ ਵਿਅਕਤੀ ਦੇ ਸਪੰਰਕ ‘ਚ ਆਉਣ ‘ਤੇ ਉਨ੍ਹਾਂ ਨੂੰ ਚਿਤਾਵਨੀ ਦੇਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਐਪ ਦਾ ਪ੍ਰੀਖਣ ਓਂਟਾਰੀਓ ਵਿੱਚ ਹੋਵੇਗਾ, ਤੇ ਲੋਕ ਸਵੈ-ਇਛੁੱਕ ਇਸਨੂੰ ਡਾਊਨਲੋਡ ਕਰ ਸਕਣਗੇ। ਸਿਹਤ ਮੰਤਰਾਲਾ ਦੇ ਅਧਿਕਾਰੀਆਂ ਨੇ ਕਿਹਾ ਕੈਨੇਡੀਅਨ ਦੀ ਪ੍ਰਾਇਵਸੀ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ, ਕਸਿੇ ਵੀ ਸਮੇਂ ਕਸਿੇ ਦੀ ਜਾਣਕਾਰੀ ਨਾ ਇਕੱਠੀ ਕੀਤੀ ਜਾਵੇਗੀ ਤੇ ਨਾ ਹੀ ਉਸਨੂੰ ਸਾਂਝਾ ਕੀਤਾ ਜਾਵੇਗਾ। ਇਸਦੇ ਨਾਲ ਹੀ ਹੋਰ ਦੂਜੀ ਸਾਰੀ ਜਾਣਕਾਰੀ ਦੋ ਹਫਤਿਆਂ ਬਾਅਦ ਸਿਸਟਮ ‘ਚੋਂ ਡਲੀਟ ਹੋ ਜਾਇਆ ਕਰੇਗੀ।
ਡੱਗ ਫੋਰਡ ਨੇ ਕਿਹਾ ਹੈ ਕਿ ਇਹ 100 ਫੀਸਦੀ ਸੁਰੱਖਿਅਤ ਹੈ।ਸਾਨੂੰ ਸਭ ਲੋਕਾਂ ਨੂੰ ਇਸ ਐਪ ਨੂੰ ਡਾਊਨਲੋਡ ਕਰਨ ‘ਚ ਸਹਿਯੋਗ ਦੇਣਾ ਚਾਹੀਦਾ ਹੈ।ਇਹ ਐਪ ਸਾਡੀ ਤੇ ਸਾਡੇ ਪਰਿਵਾਰਾਂ ਦੀ ਸੁਰੱਖਿਆ ਕਰੇਗੀ।ਦੱਸ ਦਈਏ ਇਸ ਐਪ ਨੂੰ ਲੋਕਾਂ ਲਈ ਜ਼ਰੂਰੀ ਨਹੀਂ ਕੀਤਾ ਜਾਵੇਗਾ,ਉਹ ਜਦੋਂ ਚਾਹੁਣ ਆਪਣੇ ਸਮਾਰਟ ਫੋਨ ‘ਚੋਂ ਐਪ ਨੂੰ ਡਲੀਟ ਵੀ ਕਰ ਸਕਦੇ ਹਨ।ਫੋਰਡ ਨੇ ਕਿਹਾ ਕਿ ਜੇਕਰ ਲੋਕ ਸਹਿਯੋਗ ਦੇਣਗੇ ਤਾਂ ਕੋਰੋਨਾ ਵਰਗੀ ਬਿਮਾਰੀ ਨੂੰ ਮਾਤ ਪਾਈ ਜਾ ਸਕਦੀ ਹੈ।

Related News

ਕੋਵਿਡ-19 ਵੈਕਸੀਨ ਨੈੱਟਵਰਕ ਨੂੰ ਹੋਰ ਵਧਾਉਣ ਲਈ ਫੋਰਡ ਸਰਕਾਰ ਵੱਲੋਂ 700 ਹੋਰ ਫਾਰਮੇਸੀਜ਼ ਨੂੰ ਪ੍ਰੋਵਿੰਸ ਭਰ ਵਿੱਚ ਜੋੜਿਆ ਜਾਵੇਗਾ

Rajneet Kaur

ਦਿੱਲੀ ਪੁਲਿਸ ਨੇ ਜ਼ੀਰਕਪੁਰ ਤੋਂ ਦੀਪ ਸਿੱਧੂ ਨੂੰ ਕੀਤਾ ਗ੍ਰਿਫਤਾਰ

Rajneet Kaur

ਕੈਲਗਰੀ ਦੇ ਮੀਟ ਪਲਾਂਟ ‘ਚ ਕੋਵਿਡ 19 ਦੇ ਦੁਬਾਰਾ ਫੈਲਣ ਦੀ ਕੀਤੀ ਘੋਸ਼ਣਾ

Rajneet Kaur

Leave a Comment