channel punjabi
Canada International News

ਕੈਨੇਡਾ ‘ਚ ਜਲਦ ਲਾਂਚ ਹੋਵੇਗਾ ਕੋਰੋਨਾ ਟ੍ਰੇਸਿੰਗ ਸਮਾਰਟ ਫੋਨ ਐਪ

ਓਟਾਵਾ : ਕੋਰੋਨਾ ਵਰਗੀ ਮਹਾਂਮਾਰੀ ਨੂੰ ਖਤਮ ਕਰਨ ਲਈ ਕਈ ਠੋਸ ਕਦਮ ਚੁੱਕੇ ਜਾ ਰਹੇ ਹਨ। ਜਿਸ ਤਰ੍ਹਾਂ ਭਾਰਤ ਨੇ ਕੋਰੋਨਾ ਤੋਂ ਬੱਚਣ ਲਈ ‘ਅਰੋਗਿਆ ਸੇਤੂ ਐਪ’ ਬਣਾਈ , ਹੁਣ ਕੈਨੇਡਾ ਵੀ ਜਲਦ ਹੀ ਇਕ ਐਪ ਲਾਂਚ ਕਰਨ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਫੈਡਰਲ ਸਰਕਾਰ ਇੱਕ ਪੂਰੀ ਤਰ੍ਹਾਂ ਸਵੈ-ਇਛੁੱਕ ਮੋਬਾਇਲ ਸਪੰਰਕ ਟਰੇਸਿੰਗ ਐਪ ਦੀ ਜਾਂਚ ਸ਼ੁਰੂ ਕਰੇਗੀ, ਜਿਸਦੀ ਵਰਤੋਂ ਦੇਸ਼ ਭਰ ਵਿੱਚ ਕੀਤੀ ਜਾ ਸਕਦੀ ਹੈ। ਟਰੂਡੋ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕੈਨੇਡੀਅਨ ਆਪਣੇ ਸਮਾਰਟ ਫੋਨ ‘ਚ ਇਹ ਨਵਾਂ ਐਪ ਡਾਊਨਲੋਡ ਕਰਨਗੇ, ਜੋ ਕਿਸੇ ਕੋਰੋਨਾ ਵਾਇਰਸ ਪੋਜ਼ਟਿਵ ਵਿਅਕਤੀ ਦੇ ਸਪੰਰਕ ‘ਚ ਆਉਣ ‘ਤੇ ਉਨ੍ਹਾਂ ਨੂੰ ਚਿਤਾਵਨੀ ਦੇਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਐਪ ਦਾ ਪ੍ਰੀਖਣ ਓਂਟਾਰੀਓ ਵਿੱਚ ਹੋਵੇਗਾ, ਤੇ ਲੋਕ ਸਵੈ-ਇਛੁੱਕ ਇਸਨੂੰ ਡਾਊਨਲੋਡ ਕਰ ਸਕਣਗੇ। ਇਹ ਡਿਜ਼ੀਟਲ ਟੂਲ ਜ਼ਿਆਦਾ ਪ੍ਰਭਾਵਸ਼ਾਲੀ ਹੋਵੇਗਾ ਤਾਂ ਕੀ ਲੋਕ ਵੱਧ ਤੋਂ ਵੱਧ ਇਸਨੂੰ ਡਾਊਨਲੋਡ ਕਰ ਸਕਣ ਤੇ ਇਸਦਾ ਇਸਤਮਾਲ ਕਰ ਸਕਣ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਕੈਨੇਡੀਅਨ ਦੀ ਪ੍ਰਾਇਵਸੀ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ, ਕਿਸੇ ਵੀ ਸਮੇਂ ਕਿਸੇ ਦੀ ਜਾਣਕਾਰੀ ਨਾ ਇਕੱਠੀ ਕੀਤੀ ਜਾਵੇਗੀ ਤੇ ਨਾ ਹੀ ਉਸਨੂੰ ਸਾਂਝਾ ਕੀਤਾ ਜਾਵੇਗਾ। ਇਥੋਂ ਤੱਕ ਕੇ ਲੋਕੇਸ਼ਨ ਦਾ ਇਸਤਮਾਲ ਵੀ ਨਹੀਂ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਬਲੂਟੂਥ ਐਪ ਦੀ ਟੈਸਟਿੰਗ ਓਂਟਾਰੀਓ ‘ਚ ਸ਼ੁਰੂ ਕੀਤੀ ਜਾਵੇਗੀ, ਤੇ ਆਉਣ ਵਾਲੇ ਹਫਤਿਆਂ ਵਿੱਚ ਇਹ ਸਭ ਲਈ ਉਪਲਬਧ ਹੋਵੇਗੀ।ਦੱਸ ਦਈਏ ਅਲਬਰਟਾ ਪਹਿਲਾਂ ਹੀ ਖੁਦ ਦੀ ਐਬ ਟਰੇਸ ਐਪ ਦਾ ਇਸਤਮਾਲ ਕਰ ਰਿਹਾ ਹੈ।

Related News

ਹਵਾਲਗੀ ਖ਼ਿਲਾਫ਼ ਮੇਂਗ ਵਾਨਜੂ਼ ਦੇ ਵਕੀਲਾਂ ਦੀਆਂ ਤਕਰੀਰਾਂ ਨੂੰ ਜੱਜ ਨੇ ਮੰਨਿਆ, ਕੇਸ’ਚ ਮਿਲੀ ਸ਼ੁਰੂਆਤੀ ਜਿੱਤ

Vivek Sharma

BIG NEWS : ਓਂਟਾਰੀਓ ਸਰਕਾਰ ਨੇ 8 ਫਰਵਰੀ ਤੋਂ ਸਕੂਲ ਖੋਲ੍ਹਣ ਦਾ ਕੀਤਾ ਐਲਾਨ

Vivek Sharma

ਅਮਰੀਕਾ ‘ਚ ਬੇਰੁਜ਼ਗਾਰੀ ਭੱਤਾ ਲੈਣ ਵਾਲਿਆਂ ਦੀ ਗਿਣਤੀ ਵਧ ਕੇ ਪਹੁੰਚੀ 11 ਲੱਖ ‘ਤੇ

Rajneet Kaur

Leave a Comment