channel punjabi
Canada International News

WE ਚੈਰਿਟੀ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਮੁਸੀਬਤ ਬਣਿਆ ‘ਵੀ ਚੈਰਿਟੀ’, ਵਿਰੋਧੀਆਂ ਨੇ ਕੀਤੀ ਅਸਤੀਫ਼ੇ ਦੀ ਮੰਗ

ਕੀ WEਚੈਰਿਟੀ ਟਰੂਡੋ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਕਾਰਨ ਬਣੇਗਾ !

ਇਸ ਮੁੱਦੇ ਤੇ ਵਿਰੋਧੀ ਧਿਰਾਂ ਨੇ ਸਰਕਾਰ ਤੋਂ ਅਸਤੀਫ਼ੇ ਦੀ ਕੀਤੀ ਮੰਗ

ਵਿਰੋਧੀਆਂ ਨੇ ਲਗਾਏ ਪ੍ਰਧਾਨ ਮੰਤਰੀ ਟਰੂਡੋ ‘ਤੇ ਗੰਭੀਰ ਇਲਜ਼ਾਮ

‘ਵੀ ਚੈਰਿਟੀ’ ਮੁੱਦੇ ਕਾਰਨ ਕੋਰੋਨਾ ਨਾਲ ਨਜਿੱਠਣ ਵਿਚ ਨਾਕਾਮ ਰਹੀ ਸਰਕਾਰ :ਐਂਡਰੀਓ ਸ਼ਿਅਰ

ਓਟਾਵਾ : ਵੀ ਚੈਰਿਟੀ(We Charity) ਕੌਨਟਰੈਟ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਵੱਡੀ ਮੁਸੀਬਤ ਬਣ ਚੁੱਕਿਆ ਹੈ। ਇਸ ਮੁੱਦੇ ਤੇ ਰੋਜ਼ਾਨਾ ਹੀ ਤਿੱਖੇ ਵਿਰੋਧ ਦਾ ਸਾਹਮਣਾ ਕਰ ਰਹੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਹੁਣ ਉਹਦੇ ਤੋਂ ਲਾਂਭੇ ਕਰਨ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ।
ਉਧਰ ਹਾਊਸ ਔਫ ਕੌਮਨਜ਼ ‘ਚ ਵੀ ਚੈਰਿਟੀ ਦਾ ਮੁੱਦਾ ਕਈ ਵਾਰੀ ਉੱਠਿਆ ਹੈ। ਵਿਰੋਧੀਆਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫੇ ਦੀ ਮੰਗ ਕੀਤੀ ਹੈ, ਤੇ ਇਲਜ਼ਾਮ ਹਨ ਕਿ ਟਰੂਡੋ ਨੇ ਇਸ ਸੰਸਥਾ ਨੂੰ ਫਾਇਦਾ ਪਹੁੰਚਾਉਣ ਲਈ ਕੌਨਟੈਰਕਟ ਦਿੱਤਾ।

ਇੰਨਾ ਹੀ ਨਹੀਂ ਲਿਬਰਲਜ਼ ਨੇ ਸਰਕਾਰ ਨੂੰ ਕੋਰੋਨਾ ਵਾਇਰਸ ਨਾਲ ਨਜਿਠਣ ‘ਚ ਵੀ ਫੇਲ ਕਰਾਰ ਦਿੱਤਾ ਗਿਆ ਹੈ।

ਪ੍ਰਧਾਨ ਮੰਤਰੀ ਟਰੂਡੋ ਸਮੇਤ ਵਿੱਤ ਮੰਤਰੀ ਬਿਲ ਮੌਰੂਨਿਓ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਅਸਤੀਫਾ ਨਾ ਦਿੱਤਾ ਤਾਂ ਫੈਡਰਲ ਸਰਕਾਰ ਚਲਦਾ ਕਰਨ ਲਈ ਮੋਸ਼ਨ ਔਫ ਨੌਨ ਕੌਨਫੀਡੈਂਸ ਲਿਆਂਦਾ ਜਾਵੇਗਾ।

“ਵੀ ਚੈਰਿਟੀ” ਦੇ ਮੁੱਦੇ ‘ਤੇ ਚਰਚਾ ਹਾਊਸ ਔਫ ਕੌਮਨਜ ‘ਚ ਰੱਖੀ ਗਈ ਪਰ ਬੈਠਕ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੀ ਗੈਰ ਹਾਜ਼ਰ ਰਹੇ। ਟਰੂਡੋ ਦੀ ਗੈਰ ਹਾਜ਼ਰੀ ‘ਤੇ ਕੰਜ਼ਰਵੇਟਿਵ ਐਂਡਰੀਓ ਸ਼ਿਅਰ ਨੇ ਸਵਾਲ ਚੁੱਕੇ ਤੇ ਦਾਅਵਾ ਕੀਤਾ ਕਿ ਪ੍ਰਧਾਨ ਮਤੰਰੀ ਜਵਾਬ ਦੇਹੀ ਤੋਂ ਭੱਜ ਰਹੇ ਹਨ।

ਵਿਰੋਧੀ ਧਿਰ ਆਗੂ ਐਂਡਰੀਓ ਸ਼ਿਅਰ ਨੇ ਕੋਰੋਨਾ ਮਹਾਮਾਰੀ ਸਮੇਂ ਵੀ ਸਰਕਾਰ ਦੀ ਬਣਾਈ ਨੀਤੀ ‘ਤੇ ਸਵਾਲ ਚੁੱਕੇ ਹਨ। ਐਂਡਰੀਓ ਨੇ ਇਲਜ਼ਾਮ ਲਗਾਇਆ ਕਿ ਵੀ ਚੈਰਿਟੀ ਮੁੱਦੇ ਤੇ ਘਿਰੀ ਸਰਕਾਰ ਆਪਣੇ ਆਪ ਨੂੰ ਬਚਾਉਣ ਵਿੱਚ ਐਨੀ ਮਸਰੂਫ ਹੋ ਗਈ ਕਿ ਉਸਨੂੰ ਕੋਰੋਨਾ ਤੋਂ ਲੋਕਾਂ ਦੇ ਬਚਾਅ ਵਾਸਤੇ ਚੰਗੇ ਉਪਰਾਲੇ ਕਰਨ ਦੀ ਵੀ ਨਹੀਂ ਸੁੱਝੀ!

ਇਸ ਵਿਵਾਦਿਤ ਕੌਨਟਰੈਟ ‘ਤੇ ਜਾਂਚ ਲਈ ਵਿੱਤੀ ਕਮੇਟੀ ਬਣਾਈ ਗਈ ਹੈ, ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਵਿੱਤ ਮੰਤਰੀ ਤੋਂ ਇਸ ਮਾਮਲੇ ਸਬੰਧੀ ਪੁੱਛ ਗਿੱਛ ਕਰ ਚੁੱਕੀ ਹੈ। ਕਮੇਟੀ ਦੀ ਪੁੱਛਗਿੱਛ ‘ਚ ਟਰੂਡੋ ਦਾਅਵਾ ਕਰ ਚੁੱਕੇ ਹਨ ਕਿ ਇਸ ਸੰਸਥਾ ਨਾਲ ਉਨ੍ਹਾਂ ਦਾ ਕੋਈ ਵੀ ਸਬੰਧ ਨਹੀਂ ਹੈ।

ਇਸ ਤੋਂ ਪਹਿਲਾਂ ਵੀ ਚੈਰਿਟੀ ਦੇ ਸੰਸਥਾਪਕਾਂ ਤੋਂ ਵਿੱਤੀ ਕਮੇਟੀ ਨੇ ਪੁੱਛ ਗਿੱਛ ਕੀਤੀ ਸੀ, ਜਿਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਸਰਕਾਰ ਦੀ ਸਹਾਇਤਾ ਲਈ ਇਹ ਕੌਨਟਰੈਕਟ ਕੀਤਾ ਸੀ ਨਾ ਕਿ ਕੋਈ ਫਾਇਦਾ ਲੈਣ ਲਈ। ਉਧਰ ਸੰਸਥਾ ਨੇ ਦਾਅਵਾ ਕੀਤਾ ਕਿ ਨੌਜਵਾਨਾਂ ਦੀ ਸਹਾਇਤਾ ਕੀਤੀ ਗਈ ਹੈ।

Related News

ਬਰੈਂਪਟਨ ਸਾਊਥ ਤੋਂ ਐਮ ਪੀ ਸੋਨੀਆਂ ਸਿੱਧੂ ਨੇ ਸਭਿਆਚਾਰ ਅਤੇ ਵਿਰਾਸਤ ਨੂੰ ਪ੍ਰਫੁੱਲਿਤ ਕਰਨ ਲਈ ਫੈਡਰਲ ਸਰਕਾਰ ਦੇ ਫੰਡ ਪ੍ਰੋਗਰਾਮ ਦੀ ਕੀਤੀ ਘੋਸ਼ਣਾ

Rajneet Kaur

Sorry,ਪਤਾ ਨਹੀਂ ਸੀ ਕੋਰੋਨਾ ਦੀ ਦਵਾਈ ਹੈ ! : ਪਹਿਲਾਂ ਵੈਕਸੀਨ ਚੋਰੀ ਕੀਤੀ ਫਿਰ ਮੰਗੀ ਮੁਆਫ਼ੀ

Vivek Sharma

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਵੇਂ ਵਿੱਤ ਮੰਤਰੀ ਦੇ ਨਾਮ ਦਾ ਜਲਦ ਕਰ ਸਕਦੇ ਹਨ ਐਲਾਨ, ਕਈ ਨਾਵਾਂ ਦੀਆਂ ਅਫਵਾਹਾਂ ਆਈਆਂ ਸਾਹਮਣੇ

Rajneet Kaur

Leave a Comment