channel punjabi
Canada International News North America

ਟੋਰਾਂਟੋ ਪੁਲਿਸ ਨੇ 34 ਸਾਲਾ ਭਾਰਤੀ ਮੂਲ ਦੇ ਵਿਅਕਤੀ ਨੂੰ ਕੀਤਾ ਗ੍ਰਿਫਤਾਰ,ਔਰਤ ਨੂੰ ਅਗਵਾ ਕਰਨ ਦਾ ਮਾਮਲਾ

ਟੋਰਾਂਟੋ: ਟੋਰਾਂਟੋ ਦੇ ਇੱਕ 34 ਸਾਲਾ ਵਿਅਕਤੀ ਨੂੰ ਸਕਾਰਬ੍ਰੋਅ ਵਿੱਚ ਅਗਵਾ ਕਰਨ ਦੀ ਜਾਂਚ ਦੇ ਮਾਮਲੇ ਵਜੋਂ ਗ੍ਰਿਫਤਾਰ ਕੀਤਾ ਗਿਆ ਹੈ। ਸਕਾਰਬ੍ਰੋਅ ਇਲਾਕੇ ਵਿਚ ਸੋਮਵਾਰ ਸ਼ਾਮ ਇਕ ਔਰਤ ਨੂੰ ਕਥਿਤ ਤੌਰ ‘ਤੇ ਅਗਵਾ ਕਰ ਲਿਆ ਗਿਆ ਜੋ ਕੁਝ ਘੰਟੇ ਬਾਅਦ ਮਿਲ ਗਈ।

ਟੋਰਾਂਟੋ ਪੁਲਿਸ ਦੇ ਅਨੁਸਾਰ, ਅਧਿਕਾਰੀਆਂ ਨੂੰ ਨੀਲਸਨ ਰੋਡ ਅਤੇ ਮਲੇਵਿਨ ਐਵੇਨਿਊ ਖੇਤਰ ‘ਚੋਂ 10 ਅਗਸਤ ਨੂੰ ਸ਼ਾਮ 5:30 ਵਜੇ ਅਗਵਾ ਕਰਨ ਦਾ ਫੋਨ ਆਇਆ।  ਇਹ ਇਲਜ਼ਾਮ ਲਗਾਇਆ ਗਿਆ ਕਿ ਇਕ ਆਦਮੀ ਵਲੋਂ  ਇਕ ਔਰਤ ਨੂੰ ਕਾਰ ‘ਚ ਜ਼ਬਰਦਸਤੀ ਬਿਠਾਇਆ ਗਿਆ। ਟੋਰਾਂਟੋ ਪੁਲਿਸ ਦੇ ਕਾਂਸਟੇਬਲ ਡੇਵਿਡ ਹੌਪਕਿਨਜ਼ ਨੇ ਦੱਸਿਆ ਕਿ ਮਹਿਲਾ ਦੇ ਸਰੀਰ ‘ਤੇ ਸੱਟਾਂ ‘ਤੇ ਨਿਸ਼ਾਨ ਮਿਲੇ ਪਰ ਇਹ ਗੰਭੀਰ ਨਹੀਂ ਹਨ।

 

ਪੁਲਿਸ ਨੇ ਵਿਅਕਤੀ ਨੂੰ 11 ਅਗਸਤ ਨੂੰ ਸਵੇਰੇ 1:30 ਵਜੇ ਤੋਂ ਬਾਅਦ, ਸਕਾਰਬ੍ਰੋਅ ਖੇਤਰ ਚੋਂ ਗ੍ਰਿਫਤਾਰ ਕੀਤਾ ਸੀ। ਉਸ ਦੀ ਪਛਾਣ ਸੰਤੋਸ਼ ਕੁਮਾਰ  ਸੈਲਵਾਰਾਜਾ ਵਜੋਂ ਹੋਈ ਹੈ। ਸੰਤੋਸ਼ ‘ਤੇ ਅਗਵਾ, ਪ੍ਰੇਸ਼ਾਨੀ, ਜ਼ਬਰਦਸਤੀ ਕੈਦ, ਹਮਲੇ ਸਣੇ ਹੋਰ ਕਈ ਦੋਸ਼ ਲਗਾਏ ਗਏ ਹਨ। ਪੁਲਿਸ ਨੇ ਅਗਵਾਕਾਰ ਅਤੇ ਔਰਤ ਦਰਮਿਆਨ ਕਿਸੇ ਕਿਸਮ ਦੇ ਰਿਸ਼ਤੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ।

Related News

ਓਂਟਾਰੀਓ ‘ਚ 2 ਜੁਲਾਈ ਨੂੰ ਸ਼ੁਰੂ ਹੋਵੇਗੀ ਕੋਵਿਡ-19 ਟ੍ਰੇਸਿੰਗ ਐਪ

team punjabi

BIG NEWS : ਕਿਸਾਨ ਅੱਜ ‘ਕੁੰਡਲੀ-ਮਾਨੇਸਰ-ਪਲਵਲ KMP ਐਕਸਪ੍ਰੈਸ ਵੇਅ’ ਨੂੰ ਕਰਨਗੇ ਜਾਮ : 5 ਘੰਟੇ ਰਹੇਗਾ ਜਾਮ, ਲਹਿਰਾਏ ਜਾਣਗੇ ਕਾਲੇ ਝੰਡੇ

Vivek Sharma

ਟੋਰਾਂਟੋ: ਸੂਬੇ ਦੇ ਰਿਕਵਰੀ ਪਲੈਨ ਤਹਿਤ ਅਗਲੇ ਪੜਾਅ ‘ਚ ਹੋਵੇਗਾ ਦਾਖਲ

team punjabi

Leave a Comment