channel punjabi
Canada International News North America

SMA ਪੀੜਿਤ ਆਰਿਅਨ ਦੇ ਇਲਾਜ ਲਈ ਇੱਕਠੀ ਹੋਈ 3 ਮੀਲੀਅਨ ਤੋਂ ਉਪਰ ਮਦਦ ਰਾਸ਼ੀ, ਇਲਾਜ ਦੀ ਪ੍ਰਕਿਰਿਆ ਸ਼ੁਰੂ

ਸਰੀ: ਕੈਨੇਡਾ ਦੇ ਸਰੀ ਸ਼ਹਿਰ ਵਿੱਚ ਰਹਿੰਦੇ ਪੰਜਾਬੀ ਜੋੜੇ ਨੇ ਮਦਦ ਦੀ ਗੁਹਾਰ ਲਗਾਈ ਸੀ ਕਿ ਉਨਾਂ ਦਾ 11 ਮਹੀਨੇ ਦਾ ਬੱਚਾ ਇਕ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹੈ, ਜਿਸ ਦੇ ਇਲਾਜ ਲਈ ਉਨਾਂ ਨੂੰ ਲਗਭਗ 3 ਮਿਲੀਅਨ ਡਾਲਰ ਚਾਹੀਦੇ ਹਨ।

ਦੱਸ ਦਈਏ ਜਿਸ ਬੱਚੇ ਦੀ ਬੀਮਾਰੀ ਦੇ ਇਲਾਜ ਲਈ ਸਾਰੀ ਕਮਿਊਨੀਟੀ ਹੱਲਾ ਮਾਰ ਰਹੀ ਸੀ। 3 ਮੀਲੀਅਨ ਡਾਲਰ ਆਰਿਅਨ ਦੇ ਇਲਾਜ ਲਈ ਚਾਹੀਦੇ ਸਨ । ਖੁਸ਼ੀ ਦੀ ਗਲ ਇਹ ਹੈ ਆਰਿਯਨ ਦਿਓਲ ਲਈ  3 ਮੀਲੀਅਨ ਤੋਂ ਉਪਰ ਪੈਸੇ ਇਕਠੇ ਹੋ ਗਏ ਹਨ।

ਆਰਯਨ ਦੇ ਇਲਾਜ ਦੀ ਪ੍ਰਕਿਰਿਆ ਸ਼ੁਰੂ ਹੋ ਚੁਕੀ ਹੈ। ਖਾਸ ਗੱਲ ਇਹ ਹੈ ਕਿ ਪਰਿਵਾਰ ਨੂੰ ਅਮਰੀਕਾ ਨਹੀਂ ਜਾਣਾ ਪਵੇਗਾ ਕੈਨੇਡਾ ਦੇ ਵਿਚ ਹੀ ਇਹ ਇਲਾਜ ਹੋਵੇਗਾ। ਆਰਯਨ ਦੇ ਪਰਿਵਾਰ ਨੇ ਕਮਿਊਨੀਟੀ ਦਾ ਤੇ ਮੀਡੀਆ ਦਾ ਧੰਨਵਾਦ ਕੀਤਾ ਹੈ।

ਦੱਸ ਦੇਈਏ ਕਿ ਗਗਨਪ੍ਰੀਤ ਸਿੰਘ ਦਿਓਲ ਅਤੇ ਉਸ ਦੀ ਪਤਨੀ ਹਰਪ੍ਰੀਤ ਦਿਓਲ ਸਰੀ ਵਿੱਚ ਰਹਿੰਦੇ ਹਨ ਤੇ ਉਨਾਂ ਦਾ 11 ਮਹੀਨੇ ਦਾ ਬੱਚਾ ਆਰਿਅਨ ਦਿਓਲ ਸਪਾਈਨਲ ਮਸਕਿਉਲਰ ਐਟੂਫ਼ੀ (ਐਸਐਮਏ) ਨਾਮ ਦੀ ਬਿਮਾਰੀ ਨਾਲ ਪੀੜਤ ਹੈ। ਇਸ ਬਿਮਾਰੀ ਨਾਲ ਮਾਸਪੇਸ਼ੀਆਂ ਅਤੇ ਰੀੜ ਦੀ ਹੱਡੀ ਵਿੱਚ ਕਮਜ਼ੋਰੀ ਆ ਜਾਂਦੀ ਹੈ। ਜੇਕਰ ਇਸ ਬਿਮਾਰੀ ਦਾ ਸਮੇਂ ‘ਤੇ ਇਲਾਜ ਨਾ ਹੋਵੇ ਤਾਂ ਮੌਤ ਤੱਕ ਹੋ ਜਾਂਦੀ ਹੈ। ਹਰਪ੍ਰੀਤ ਦਿਓਲ ਨੇ ਦੱਸਿਆ ਕਿ ਜਦੋਂ ਆਰਿਅਨ ਦਾ ਜਨਮ ਹੋਇਆ, ਉਸ ਵੇਲੇ ਉਹ ਬਿਲਕੁਲ ਤੰਦਰੁਸਤ ਸੀ। ਜਨਮ ਤੋਂ ਪੰਜ ਮਹੀਨੇ ਬਾਅਦ ਉਸ ਦੀਆਂ ਮਾਸਪੇਸ਼ੀਆਂ ਵਿੱਚ ਕਮਜ਼ੋਰੀ ਆਉਣੀ ਸ਼ੁਰੂ ਹੋ ਗਈ। ਉਹ ਆਰਿਅਨ ਨੂੰ ਪਹਿਲਾਂ ਸਰੀ ਮੈਮੋਰੀਅਲ ਹਸਪਤਾਲ ਲੈ ਕੇ ਗਏ, ਜਿੱਥੋਂ ਉਸ ਨੇ ਬੀ.ਸੀ. ਚਿਲਡਰਨਜ਼ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ। ਉੱਥੇ ਡਾਕਟਰਾਂ ਨੇ ਦੱਸਿਆ ਕਿ ਆਰਿਅਨ ਨੂੰ ‘ਸਪਾਈਨਲ ਮਸਕਿਉਲਰ ਐਟੂਫ਼ੀ ਬਿਮਾਰੀ ਹੈ, ਜੋ ਪਹਿਲੀ ਸਟੇਜ ਤੇ ਹੈ।

Related News

ਕੱਚਾ ਤੇਲ ਭੰਡਾਰਣ ਵਿੱਚ ਅਮਰੀਕਾ-ਭਾਰਤ ਦਰਮਿਆਨ ਹੋਇਆ ਸਮਝੌਤਾ

Vivek Sharma

JOE BIDEN ਦਾ ਵੱਡਾ ਬਿਆਨ,ਕੌਮੀ ਸੁਰੱਖਿਆ ਬਾਰੇ ਜਾਣਕਾਰੀ ਨਹੀਂ ਦੇਣੀ ਚਾਹੁੰਦਾ ਟਰੰਪ ਪ੍ਰਸ਼ਾਸਨ

Vivek Sharma

ਕੋਰੋਨਾ ਵਾਇਰਸ ਜਾਨਵਰਾਂ ਨੂੰ ਵੀ ਕਰ ਸਕਦੈ ਪ੍ਰਭਾਵਿਤ, ਬ੍ਰਿਟੇਨ ‘ਚ ਪਹਿਲਾ ਮਾਮਲਾ ਆਇਆ ਸਾਹਮਣੇ

Rajneet Kaur

Leave a Comment