channel punjabi
Canada International News North America

ਰੂਸ ਨੇ ਮਾਰੀ ਬਾਜ਼ੀ, ਕੋਵਿਡ 19 ਦੀ ਵੈਕਸੀਨ ਕੀਤੀ ਤਿਆਰ, ਰਾਸ਼ਟਰਪਤੀ ਪੁਤਿਨ ਦੀ ਬੇਟੀ ਨੂੰ ਵੀ ਦਿੱਤੀ ਡੋਜ਼

ਮਾਸਕੋ: ਰੂਸ ਨੇ ਕੋਵਿਡ-19 ਮਹਾਮਾਰੀ ਤੋਂ ਛੁਟਕਾਰਾ ਪਾਉਣ ਲਈ ਵੈਕਸੀਨ ਵਿਕਸਿਤ ਕਰਨ ‘ਚ ਸਫ਼ਲਤਾ ਪਾ ਲਈ ਹੈ। ਮੰਗਲਵਾਰ ਨੂੰ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਰਾਸ਼ਟਰਪਤੀ ਨੇ ਦੱਸਿਆ ਕਿ ਇਸ ਵੈਕਸੀਨ ਦੀ ਪਹਿਲੀ ਡੋਜ਼ ਜਿਸਨੂੰ ਦਿੱਤੀ ਗਈ ਹੈ, ਉਸ ‘ਚ ਉਨ੍ਹਾਂ ਦੀ ਬੇਟੀ ਵੀ ਸ਼ਾਮਿਲ ਹੈ।

ਉਨ੍ਹਾਂ ਕਿਹਾ ਕਿ ਇਹ ਦੁਨੀਆਂ ਦੀ ਪਹਿਲੀ ਕੋਰੋਨਾ ਵਾਇਰਸ ਵੈਕਸੀਨ ਹੈ, ਜਿਸ ਨੂੰ ਰੂਸ ਸਿਹਤ ਮੰਤਰਾਲਾ ਤੋਂ ਮਨਜ਼ੂਰੀ ਮਿਲ ਗਈ ਹੈ।ਰੂਸ ‘ਚ ਪੁਤਿਨ ਨੇ ਸਰਕਾਰੀ ਮੰਤਰੀਆਂ ਨਾਲ ਇਕ ਵੀਡੀਓ ਕਾਨਫਰੰਸ ਕਾਲ ਦੌਰਾਨ ਕਿਹਾ,ਅੱਜ ਦੁਨੀਆਂ ‘ਚ ਪਹਿਲੀ ਕੋਰੋਨਾ ਵਾਇਰਸ ਖਿਲਾਫ ਇਕ ਵੈਕਸੀਨ ਨੂੰ ਰਜਿਸਟਰਡ ਕੀਤਾ ਗਿਆ ਹੈ।

ਪੁਤਿਨ ਨੇ ਜ਼ੋਰ ਦੇ ਕੇ ਕਿਹਾ ਕਿ ਵੈਕਸੀਨ ਜ਼ਰੂਰੀ ਟੈਸਟਾਂ ‘ਚੋਂ ਲੰਘ ਚੁੱਕੀ  ਹੈ। ਉਨ੍ਹਾਂ ਕਿਹਾ ਕਿ ਉਸ ਦੀਆਂ ਦੋ ਧੀਆਂ ਵਿੱਚੋਂ ਇੱਕ ਨੂੰ ਵੈਕਸੀਨ ਦਾ ਟੀਕਾ ਲਵਾਇਆ ਗਿਆ ਹੈ ਤੇ ਉਹ ਠੀਕ ਮਹਿਸੂਸ ਕਰ ਰਹੀ ਹੈ। ਰੂਸ ਅਧਿਕਾਰੀਆਂ ਨੇ ਕਿਹਾ ਹੈ ਕਿ ਮੈਡੀਕਲ ਸਟਾਫ, ਅਧਿਆਪਕਾਂ ਤੇ ਹੋਰਾਂ ਨੂੰ ਪਹਿਲਾਂ ਟੀਕਾ ਲਾਇਆ ਜਾਵੇਗਾ।

ਪੁਤਿਨ ਨੇ ਐਲਾਨ ਕੀਤਾ ਕਿ ਰੂਸ ‘ਚ ਜਲਦ ਹੀ ਵੈਕਸੀਨ ਦਾ ਪ੍ਰੋਡਕਸ਼ਨ ਸ਼ੁਰੂ ਕੀਤਾ ਜਾਵੇਗਾ ਅਤੇ ਵੱਡੀ ਗਿਣਤੀ ‘ਚ ਵੈਕਸੀਨ ਦੀ ਡੋਜ ਬਣਾਈ ਜਾਵੇਗੀ। ਦੱਸ ਦਈਏ ਕਿ ਦੁਨੀਆ ਭਰ ‘ਚ ਕੋਰੋਨਾਵਾਇਰਸ ਦੇ ਮਾਮਲੇ ਵਧ ਕੇ ਦੋ ਕਰੋੜ ਹੋ ਗਏ ਹਨ।

Related News

ਟਰੰਪ ਅਤੇ ਉਨ੍ਹਾਂ ਦੀ ਪਤਨੀ ਕੋਰੋਨਾ ਪਾਜ਼ਿਟਿਵ : ਭਾਰਤ, ਇਜ਼ਰਾਈਲ, ਬ੍ਰਿਟੇਨ ਸਣੇ ਕਈ ਦੇਸ਼ਾਂ ਦੇ ਨੇਤਾਵਾਂ ਨੇ ਕੀਤੀ ਜਲਦ ਠੀਕ ਹੋਣ ਦੀ ਕਾਮਨਾ

Vivek Sharma

ਓਂਟਾਰੀਓ ਵਿੱਚ ਮੁੜ ਤੋਂ ਤਾਲਾਬੰਦੀ ਦੀ ਐਲਾਨ, ਸ਼ਨੀਵਾਰ ਤੋਂ ਚਾਰ ਹਫ਼ਤਿਆਂ ਲਈ ਲਾਗੂ ਹੋਣਗੀਆਂ ਪਾਬੰਦੀਆਂ

Vivek Sharma

AMBER ALEART : ਪੁਲਿਸ ਨੇ ਗੁੰਮ ਹੋਈ ਨੌ ਮਹੀਨਿਆਂ ਦੀ ਬੱਚੀ ਨੂੰ ਸਹੀ ਸਲਾਮਤ ਭਾਲ ਲਿਆ, ਇੱਕ ਸ਼ੱਕੀ ਵਿਅਕਤੀ ਨੂੰ ਲਿਆ ਹਿਰਾਸਤ ਵਿੱਚ

Vivek Sharma

Leave a Comment