channel punjabi
Canada News

ਟਰੂਡੋ ਸਰਕਾਰ ਦੀ ਮਦਦ ਕਰਨ ਲਈ ਸਾਹਮਣੇ ਆਏ ਜਗਮੀਤ ਸਿੰਘ

ਓਟਾਵਾ: ਜਸਟਿਨ ਟਰੂਡੋ ਨੂੰ ਅੱਜ ਇੱਕ ਭਰੋਸੇ ਦੀ ਵੋਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਹੁਣ ਬਹੁਤ ਘੱਟ ਸੰਭਾਵਨਾ ਹੈ ਕਿ ਉਨ੍ਹਾਂ ਦੀ ਘੱਟ ਗਿਣਤੀ ਲਿਬਰਲ ਸਰਕਾਰ ਕੋਵਿਡ-19 ਮਹਾਂਮਾਰੀ ਦੇ ਵਿੱਚ ਪੈ ਜਾਵੇਗੀ। ਟਰੂਡੋ ਨੇ ਮੰਗਲਵਾਰ ਨੂੰ ਇਹ ਐਲਾਨ ਕਰਦਿਆਂ  ਡੈਮੋਕਰੇਟ ਦੇ ਸੰਸਦ ਮੈਂਬਰਾਂ ਦੇ ਸਮਰਥਨ ਦਾ ਭਰੋਸਾ ਦਿਤਾ ਕਿ ਉਨ੍ਹਾਂ ਦੀ ਸਰਕਾਰ ਸੀਈਆਰਬੀ ਵਿੱਚ ਅੱਠ ਹਫਤਿਆਂ ਦਾ ਹੋਰ ਵਾਧਾ ਕਰ ਰਹੀ ਹੈ। ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਲਿਬਰਲਜ਼ ਵੱਲੋਂ ਆਰ.ਸੀ.ਐੱਮ.ਪੀ ‘ਚ ਸੁਧਾਰਾਂ ਦਾ ਵਚਨ ਨਾ ਦਿੱਤੇ ਜਾਣ ਦੇ ਬਾਵਜੂਦ ਉਨ੍ਹਾਂ ਦੀ ਪਾਰਟੀ ਦੂਜੀ ਸਰਕਾਰ ਨੂੰ ਉਨ੍ਹਾਂ ਦੇ ਪ੍ਰਸਤਾਵਿਤ ਕੋਵਿਡ-19 ਖਰਚ ਬਿੱਲ ਲਈ ਸਮਰਥਨ ਕਰਨ ਜਾ ਰਹੀ ਹੈ, ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਉਨ੍ਹਾਂ ਦੀ ਪਾਰਟੀ ਆਰ.ਸੀ.ਐੱਮ.ਪੀ ਅੰਦਰ ਪ੍ਰਣਾਲੀਗਤ ਨਸਲਵਾਦ ਨੂੰ ਖਤਮ ਕਰਨ ਲਈ ਸੰਘਰਸ਼ ਕਰਦੀ ਰਹੇਗੀ।
ਜਗਮੀਤ ਸਿੰਘ ਦਾ ਕਹਿਣਾ ਹੈ ਕਿ ਆਰ.ਸੀ.ਐੱਮ.ਪੀ ਅੰਦਰ ਪ੍ਰਣਾਲੀਗਤ ਨਸਲਵਾਦ ਹੈ, ਨਾਲ ਹੀ ਉਨ੍ਹਾਂ ਨੇ ਅਮਰੀਕਾ ‘ਚ ਹੋਏ 46 ਸਾਲਾਂ ਜਾਰਜ ਫਲਾਈਡ ਦੀ ਮੌਤ ਵਾਲੀ ਘਟਨਾ ਨੂੰ ਵੀ ਦੁਖਦਾਈ ਦਸਿਆ। ਉਨ੍ਹਾਂ ਨੇੇ ਕਿਹਾ ਕਿ ਕਿ ਕੈਨੇਡਾ ‘ਚ ਵੀ ਨਸਲਵਾਦ ਵਿਰੋਧੀ ਭਾਵਨਾਵਾਂ ਨੂੰ ਖਤਮ ਕੲਨ ਲਈ ਕੈਨੇਡੀਅਨ ਨੂੰ ਸਮੂਹਕ ਤੌਰ ‘ਤੇ ਖੜ੍ਹੇ ਹੋਣ ਦਾ ਸੱਦਾ ਦਿਤਾ ਸੀ।
ਦੱਸ ਦਈਏ ਸਰਕਾਰੀ ਖਰਚਿਆਂ ਨਾਲ ਜੁੜੇ ਕਿਸੇ ਵੀ ਬਿੱਲ ਨੂੰ ਆਮ ਤੌਰ ‘ਤੇ ਵਿਸ਼ਵਾਸ ਦਾ ਮਾਮਲਾ ਮੰਨਿਆਂ ਜਾਂਦਾ ਹੈ।ਜਿਹੜੀ ਸਰਕਾਰ ਕਾਮਨਜ਼ ਵਿੱਚ ਵਿਸ਼ਵਾਸ ਦੀ ਵੋਟ ਹਾਸਲ ਕਰਨ ਵਿਚ ਅਸਫ਼ਲ ਰਹਿੰਦੀ ਹੈ, ਉਸ ਸਰਕਾਰ ਨੂੰ ਫਿਰ ਹਾਰਿਆਂ ਮੰਨਿਆ ਜਾਂਦਾ ਹੈ।ਲਿਬਰਲ ਹਾਊਸ ਆਫ ਕਾਮਨਜ਼ ‘ਚ ਭਾਂਵੇ ਥੋੜੀ ਸਿਟਾਂ ਰਖਦੇ ਹਨ ਪਰ ਉਨ੍ਹਾਂ ਨੂੰ ਕਾਨੂੰਨ ਪਾਸ ਕਰਵਾਉਣ ਅਤੇ ਭਰੋਸੇ ਦੀਆਂ ਵੋਟਾਂ ‘ਚ ਹਾਰ ਤੋਂ ਬਚਣ ਲਈ ਘੱਟੋ-ਘੱਟ ਇਕ ਵਿਰੋਧੀ ਧਿਰ ਦਾ ਸਮਰਥਨ ਚਾਹੀਦਾ ਹੈ।

Related News

BIG NEWS : ਟਰੰਪ ਦੀ ਸਿਹਤ ‘ਚ ਹੋਇਆ ਸੁਧਾਰ, ਜਲਦੀ ਹੀ ਮਿਲੇਗੀ ਹਸਪਤਾਲ ਤੋਂ ਛੁੱਟੀ

Vivek Sharma

ਕੈਨੇਡਾ ਵਿਚ ਕੋਰੋਨਾ ਪ੍ਰਭਾਵਿਤਾਂ ਦੇ ਸਿਹਤਯਾਬ ਹੋਣ ਦੀ ਦਰ ਕਰੀਬ 88 ਫ਼ੀਸਦੀ , ਐਤਵਾਰ ਨੂੰ 400 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ

Vivek Sharma

ਸਸਕੈਟੂਨ ਪੁਲਿਸ ਸਰਵਿਸ ਸੈਕਸ਼ਨ ‘ਚ ਕੋਵਿਡ 19 ਆਉਟਬ੍ਰੇਕ ਦੀ ਘੋਸ਼ਣਾ

Rajneet Kaur

Leave a Comment