channel punjabi
Canada International News North America

ਭਾਰਤ ਤੋਂ ਬਾਅਦ ਹੁਣ ਅਮਰੀਕਾ ‘ਚ ਵੀ ਬੈਨ ਹੋਣਗੀਆਂ ਚੀਨੀ ਐਪ, 45 ਦਿਨ ਦਾ ਲੱਗੇਗਾ ਸਮਾਂ

ਵਾਸ਼ਿੰਗਟਨ: ਚੀਨ ਦੇ ਖਿਲਾਫ ਲਗਾਤਾਰ ਹਮਲਾਵਰ ਰੁਖ ਅਪਨਾਉਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਸਿੱਧ ਚੀਨੀ ਐਪ ਦੇ ਮਾਲਕਾਂ ਨਾਲ ਕਿਸੇ ਵੀ ਲੈਣ-ਦੇਣ ‘ਤੇ ਪਾਬੰਦੀ ਲਗਾ ਦਿਤੀ ਹੈ।

ਡੋਨਲਡ ਟਰੰਪ ਨੇ ਅਮਰੀਕਾ ਵਿੱਚ ਟਿਕਟਾਕ ‘ਤੇ ਬੈਨ ਲਗਾਉਣ ਦੀ ਧਮਕੀ ਦੇਣ ਤੋਂ ਇੱਕ ਹਫ਼ਤੇ ਬਾਅਦ ਟਿਕਟਾਕ ਦੀ ਮੂਲ ਕੰਪਨੀ ਬਾਈਟਡਾਂਸ ਦੇ ਖਿਲਾਫ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ ਹੈ। ਇਸ ਆਦੇਸ਼ ਦੇ ਪ੍ਰਭਾਵੀ ਹੋਣ ‘ਚ 45 ਦਿਨ ਦਾ ਸਮਾਂ ਲਗਦਾ ਹੈ ਅਤੇ ਇਹ ਕਿਸੇ ਵੀ ਅਮਰੀਕੀ ਕੰਪਨੀ ਜਾਂ ਵਿਅਕਤੀ ਨੂੰ ਚੀਨੀ ਕੰਪਨੀ ਬਾਈਟਡਾਂਸ ਦੇ ਨਾਲ ਲੈਣਦੇਣ ‘ਤੇ ਬੈਨ ਲਗਾਉਂਦਾ ਹੈ।

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਚੀਨ ਦੇ ਬਾਈਟਡਾਂਸ ਦੇ ਨਾਲ ਅਮਰੀਕੀ ਲੈਣ ਦੇਣ ‘ਤੇ ਰੋਕ ਲਗਾਉਣ ਦਾ ਐਲਾਨ ਕੀਤਾ ਹੈ। ਬਾਈਟਡਾਂਸ ਕੰਪਨੀ ਟਿਕਟਾਕ ਅਤੇ ਵੀਚੈਟ ਦੀ ਮਾਲਕ ਹੈ। ਇਸ ਤੋਂ ਬਾਅਦ ਅਮਰੀਕਾ ਵਿੱਚ ਟਿਕਟਾਕ ਅਤੇ ਵੀਚੈਟ ‘ਤੇ ਬੈਨ ਲਗ ਜਾਵੇਗਾ।

ਦੱਸ ਦਈਏ ਟਿਕਟਾਕ ਅਤੇ ਵੀਚੈਟ ‘ਤੇ ਪਾਬੰਦੀ ਲਗਾਉਣ ਵਾਲਾ ਭਾਰਤ ਪਹਿਲਾ ਦੇਸ਼ ਹੈ। ਭਾਰਤ ਨੇ ਇਹ ਪਾਬੰਦੀ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦਿਆਂ ਲਗਾਈ ਹੈ।

ਟਰੰਪ ਨੇ ਟਿਕਟਾਕ ਨੂੰ ਰਾਸ਼ਟਰੀ ਖਤਰੇ ਦੇ ਰੂਪ ਵਿੱਚ ਦੱਸਿਆ ਹੈ ਅਤੇ ਟਰੰਪ ਪ੍ਰਸ਼ਾਸਨ ਅਤੇ ਚੀਨੀ ਸਰਕਾਰ ਦੇ ਵਿੱਚ ਤਣਾਅ ਵਧਦਾ ਜਾ ਰਿਹਾ ਹੈ। ਆਦੇਸ਼ ਦੇ ਅਨੁਸਾਰ ਇਸ ਡਾਟਾ ਤੋਂ ਚੀਨੀ ਕੰਮਿਉਨਿਸਟ ਪਾਰਟੀ ਨੂੰ ਅਮਰੀਕੀਆਂ ਦੀ ਵਿਅਕਤੀਗਤ ਅਤੇ ਮਾਲਿਕਾਨਾ ਜਾਣਕਾਰੀ ਤੱਕ ਪਹੁੰਚਣ ਦੀ ਆਗਿਆ ਮਿਲਦੀ ਹੈ। ਸੰਭਾਵਿਕ ਰੂਪ ਨਾਲ ਇਹ ਚੀਨੀ ਐਪ ਸਮੂਹ ਕਰਮਚਾਰੀਆਂ ਅਤੇ ਠੇਕੇਦਾਰਾਂ ਦੇ ਸਥਾਨਾਂ ਨੂੰ ਟ੍ਰੈਕ ਕਰਨ, ਬਲੈਕਮੇਲ ਲਈ ਵਿਅਕਤੀਗਤ ਜਾਣਕਾਰੀ ਦੇ ਡੋਜ਼ਿਅਰ ਬਣਾਉਣ ਅਤੇ ਕਾਰਪੋਰੇਟ ਜਾਸੂਸੀ ਕਰਨ ਦੀ ਆਗਿਆ ਦਿੰਦਾ ਹੈ। ਉਨ੍ਹਾਂ ਕਿਹਾ ਕਿ ‘ਇਸ ਸਮੇਂ ਖਾਸ ਕਰਕੇ ਇਕ ਮੋਬਾਇਲ ਐਪ ਟਿਕਟਾਕ ਨਾਲ ਨਜਿੱਠਣ ਦਾ ਹੁਕਮ ਦਿੱਤਾ ਗਿਆ ਹੈ।

Related News

ਕਨਵਿੰਸ ਸਟੋਰਾਂ ਅਤੇ ਗੈਸ ਸਟੇਸ਼ਨਾਂ ’ਤੇ ਹੋਈਆਂ ਲੁੱਟ-ਖੋਹ ਦੀਆਂ ਵਾਰਦਾਤਾਂ, ਪੁਲਿਸ ਨੇ ਇੱਕ ਮੁਲਜ਼ਮ ਨੂੰ ਕੀਤਾ ਕਾਬੂ

Vivek Sharma

ਮੰਗਲਵਾਰ ਨੂੰ ਐਸਟਰੇਜ਼ੇਨੇਕਾ ਕੋਵਿਡ 19 ਟੀਕੇ ਦੀਆਂ 194,000 ਖੁਰਾਕਾਂ ਮਿਲਣ ਦੀ ਉਮੀਦ : ਸਿਹਤ ਮੰਤਰੀ ਕ੍ਰਿਸਟੀਨ ਇਲੀਅਟ

Rajneet Kaur

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੋ ਬਿਡੇਨ ਨੂੰ ਲਾਏ ਜੰਮ ਕੇ ਰਗੜੇ, ਚੀਨ ਦੀ ਮਦਦ ਕਰਨ ਦਾ ਲਗਾਇਆ ਦੋਸ਼

Vivek Sharma

Leave a Comment