channel punjabi
Canada International News

ਚੀਨ ਨੇ ਕੈਨੇਡਾ ਦੇ ਇਕ ਹੋਰ ਨਾਗਰਿਕ ਨੂੰ ਦਿੱਤੀ ਮੌਤ ਦੀ ਸਜ਼ਾ, ਕੈਨੇਡਾ-ਚੀਨ ਦਰਮਿਆਨ ਪਾੜਾ ਹੋਰ ਵਧਿਆ

ਚੀਨ ਨੇ ਇੱਕ ਹੋਰ ਕੈਨੇਡਾ ਦੇ ਨਾਗਰਿਕ ਨੂੰ ਸੁਣਾਈ ਫਾਂਸੀ ਦੀ ਸਜ਼ਾ

ਨਸ਼ਿਆਂ ਦਾ ਇਲਜ਼ਾਮ ਲਗਾ ਕੇ ਕਰੀਬ ਡੇਢ ਸਾਲ ਪਹਿਲਾਂ ਕੀਤਾ ਸੀ ਗ੍ਰਿਫ਼ਤਾਰ

ਇਸ ਤੋਂ ਪਹਿਲਾਂ ਵੀ ਦੋ ਕੈਨੇਡੀਅਨ ਨੂੰ ਸੁਣਾਈ ਜਾ ਚੁੱਕੀ ਹੈ ਸਜ਼ਾ

ਚੀਨ ‘ਚ ਕੈਨੇਡੀਅਨ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦਾ ਇਹ ਤੀਜਾ ਮਾਮਲਾ

ਓਟਾਵਾ : ਕੈਨੇਡਾ ਅਤੇ ਚੀਨ ਦਰਮਿਆਨ ਸਬੰਧਾਂ ‘ਚ ਆਈ ਦਰਾੜ ਲਗਾਤਾਰ ਵਧਦੀ ਜਾ ਰਹੀ ਹੈ । ਤਾਜ਼ਾ ਮਾਮਲੇ ਅਧੀਨ ਚੀਨ ਨੇ ਇਕ ਹੋਰ ਕੈਨੇਡੀਅਨ ਨਾਗਰਿਕ ਨੂੰ ਨਸ਼ਿਆਂ ਦੇ ਦੋਸ਼ ‘ਚ ਮੌਤ ਦੀ ਸਜ਼ਾ ਸੁਣਾਈ ਹੈ।

ਵੀਰਵਾਰ ਨੂੰ ਗਵਾਂਗਜ਼ੂ ਸ਼ਹਿਰ ਦੀ ਇੱਕ ਅਦਾਲਤ ਦੇ ਨੋਟਿਸ ‘ਚ ਕਿਹਾ ਗਿਆ ਹੈ ਕਿ ‘ਜ਼ੂ ਵੀਹੋਂਗ’ ਨੂੰ ਮੁਕੱਦਮੇ ਤੋਂ ਬਾਅਦ ਦੋਸ਼ੀ ਪਾਇਆ ਗਿਆ ਹੈ। ਉਸ ਦੇ ਕਥਿਤ ਸਾਥੀ ਵੇਨ ਗੋਂਕਸੀਓਂਗ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉੱਥੇ ਹੀ, ਕੇਸ ਦੀ ਜਾਣਕਾਰੀ ਬਾਰੇ ਹੋਰ ਖੁਲਾਸਾ ਨਹੀਂ ਕੀਤਾ ਗਿਆ ਹੈ। ਹਾਲ ਹੀ ‘ਚ ਚੀਨ ‘ਚ ਮੌਤ ਦੀ ਸਜ਼ਾ ਦਿੱਤੇ ਜਾਣ ਵਾਲਾ ਇਹ ਤੀਜਾ ਕੈਨੇਡੀਅਨ ਹੈ।

ਪਿਛਲੇ ਸਾਲ ਦੋ ਹੋਰ ਕੈਨੇਡੀਅਨ ਨਾਗਰਿਕਾਂ ਨੂੰ ਨਸ਼ਿਆਂ ਦੇ ਦੋਸ਼ ‘ਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਰਾਬਰਟ ਲੋਇਡ ਸ਼ੈਲਨਬਰਗ ਨੂੰ ਅਚਾਨਕ ਮੁੱਕਦਮਾ ਹੋਣ ਤੋਂ ਬਾਅਦ ਨਸ਼ਾ ਤਸਕਰੀ ਲਈ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਤੋਂ ਕੁਝ ਮਹੀਨਿਆਂ ਬਾਅਦ ਇਕ ਹੋਰ ਕੈਨੇਡੀਅਨ ਨਾਗਰਿਕ ਫੈਨ ਵੇਈ ਨੂੰ ਨਸ਼ਾ ਤਸਕਰੀ ਦੇ ਦੋਸ਼ ‘ਚ ਮੌਤ ਦੀ ਸਜ਼ਾ ਸੁਣਾਈ ਗਈ ਸੀ।

ਗੌਰਤਲਬ ਹੈ ਕਿ ਸਾਲ 2018 ਦੇ ਅਖੀਰ ‘ਚ ਵੈਨਕੂਵਰ ‘ਚ ਹੁਵਾਵੇ ਦੀ ਕਾਰਜਕਾਰੀ ਅਧਿਕਾਰੀ ਮੇਂਗ ਵਾਂਗਜੂ ਦੀ ਗ੍ਰਿਫਤਾਰੀ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਕਾਰ ਸਬੰਧ ਤਣਾਅਪੂਰਨ ਬਣੇ ਹੋਏ ਹਨ।

ਤਸਵੀਰ : ਮੇਂਗ ਵਾਂਗਜੂ, ਕੈਨੇਡਾ ਵੱਲੋਂ ਗ੍ਰਿਫਤਾਰ ਹੁਵਾਵੇ ਕੰਪਨੀ ਦੀ ਅਧਿਕਾਰੀ (ਪੁਰਾਣੀ ਤਸਵੀਰ)

ਉੱਥੇ ਹੀ, ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੈਨਬਿਨ ਨੇ ਕਿਹਾ ਕਿ ਇਸ ਮਾਮਲੇ ਅਤੇ ਚੀਨ-ਕੈਨੇਡਾ ਦੇ ਸਬੰਧਾਂ ਦੀ ਮੌਜੂਦਾ ਸਥਿਤੀ ਨਾਲ ਕੋਈ ਸਬੰਧ ਨਹੀਂ ਹੈ।

Related News

ਪੈਰਿਸ ਵਿੱਚ ਕੋਰੋਨਾ ਨੇ ਮਚਾਈ ਹਾਹਾਕਾਰ, ਢਾਈ ਹਜ਼ਾਰ ਤੋਂ ਵੱਧ ਨਵੇਂ ਕੇਸ ਆਏ ਸਾਹਮਣੇ

Vivek Sharma

ਕਿਸਾਨ ਅੰਦੋਲਨ ਨਾਲ ਜੁੜੀਆਂ ਪਟੀਸ਼ਨਾਂ ‘ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਅੱਜ

Vivek Sharma

BIG NEWS : ਹੁਣ ਸਿਰਫ਼ 72 ਘੰਟਿਆਂ ਦਾ ਇੰਤਜ਼ਾਰ ! ਰੂਸ ਕੋਰੋਨਾ ਦੀ ਵੈਕਸੀਨ ਦੁਨੀਆ ਸਾਹਮਣੇ ਕਰੇਗਾ ਪੇਸ਼ !

Vivek Sharma

Leave a Comment