channel punjabi
Canada International

ਕੀ ਡਾਕਟਰਾਂ ਦੀ ਮੰਗ ਅੱਗੇ ਝੁਕੇਗੀ ਕੈਨੇਡਾ ਸਰਕਾਰ ? 80 ਦੇ ਕਰੀਬ ਡਾਕਟਰਾਂ ਨੇ ਲਿਖਿਆ ਮੰਗ ਪੱਤਰ !

ਪ੍ਰਸ਼ਾਸ਼ਨ ਨੇ ਜਦੋਂ ਕੁਝ ਨਹੀਂ ਕੀਤਾ, ਡਾਕਟਰਾਂ ਨੇ ਰੱਖੀ ਮੰਗ

80 ਤੋਂ ਵੱਧ ਡਾਕਟਰਾਂ ਨੇ ਦਸਤਖ਼ਤ ਕਰਕੇ ਸੂਬਾ ਸਰਕਾਰ ਤੇ ਨਾਂ ਲਿਖਿਆ ਖੁੱਲ੍ਹਾ ਮੰਗ ਪੱਤਰ

ਜਨਤਕ ਥਾਵਾਂ ਤੇ ਮਾਸਕ ਲਾਜ਼ਮੀ ਕਰਨ ਦੀ ਕੀਤੀ ਮੰਗ

ਮਾਸਕ ਦੇ ਨੁਕਸਾਨ ਬਾਰੇ ਸ਼ੰਕੇ ਬੇਬੁਨਿਆਦ : ਮਾਹਿਰ

ਕੋਰੋਨਾ ਤੋਂ ਬਚਾਅ ਲਈ ਹਾਲ ਦੀ ਘੜੀ ਮਾਸਕ ਤੋਂ ਬਿਹਤਰ ਕੋਈ ਹੱਲ ਨਹੀਂ

ਵੈਨਕੂਵਰ : ਡਾਕਟਰਾਂ ਦੇ ਇਕ ਸਮੂਹ ਨੇ ਨਿਵੇਕਲੀ ਪਹਿਲ ਕਰਦੇ ਹੋਏ ਪ੍ਰਸ਼ਾਸ਼ਨ ਤੋਂ ਇਕ ਨਵਾਂ ਨਿਯਮ ਲਾਗੂ ਕਰਨ ਦੀ ਬੇਨਤੀ ਕੀਤੀ ਹੈ । ਬ੍ਰਿਟਿਸ਼ ਕੋਲੰਬੀਆ (B.C.) ਡਾਕਟਰਾਂ ਦੀ ਮੰਗ ‘ਤੇ ਜਲਦ ਹੀ ਸੂਬੇ ‘ਚ ਜਨਤਕ ਥਾਵਾਂ ‘ਤੇ ਮਾਸਕ ਲਾਜ਼ਮੀ ਹੋ ਸਕਦਾ ਹੈ।

ਬੀ.ਸੀ. ਡਾਕਟਰਾਂ ਨੇ ਇੱਕ ਖੁੱਲ੍ਹੇ ਪੱਤਰ ‘ਤੇ ਇਸ ਨੂੰ ਜ਼ਰੂਰੀ ਕਰਨ ‘ਤੇ ਦਸਤਖ਼ਤ ਕੀਤੇ ਹਨ। ਇਸ ‘ਚ ਸੂਬਾ ਸਰਕਾਰ ਨੂੰ ਕੋਵਿਡ-19 ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਜਨਤਕ ਥਾਵਾਂ ‘ਤੇ ਮਾਸਕ ਦੀ ਵਰਤੋਂ ਨੂੰ ਲਾਜ਼ਮੀ ਕਰਨ ਦੀ ਮੰਗ ਕੀਤੀ ਗਈ ਹੈ।

ਬ੍ਰਿਟਿਸ਼ ਕੋਲੰਬੀਆ ਦੇ 80 ਤੋਂ ਵੱਧ ਡਾਕਟਰਾਂ, ਜਿਨ੍ਹਾਂ ਵਿਚ ਡੈਂਟਿਸਟ ਵੀ ਸ਼ਾਮਲ ਹੈ, ਦਾ ਕਹਿਣਾ ਹੈ ਕਿ ਜਨਤਕ ਆਵਾਜਾਈ, ਭੀੜ ਵਾਲੀਆਂ ਥਾਵਾਂ ਅਤੇ ਘਰੋਂ ਬਾਹਰ ਦੁਕਾਨਾਂ, ਮਾਲ, ਕਾਰੋਬਾਰ, ਹਸਪਤਾਲਾਂ ਅਤੇ ਸਕੂਲਾਂ ‘ਚ ਮਾਸਕ ਦੀ ਵਰਤੋਂ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਾਸਕ ਦੀ ਵਰਤੋਂ ਨਾਲ ਨੁਕਸਾਨ ਹੋਣ ਦਾ ਕੋਈ ਸਬੂਤ ਨਹੀਂ ਹੈ। ਗੌਰਤਲਬ ਹੈ ਕਿ ਹੁਣ ਤੱਕ ਸੂਬੇ ‘ਚ ਇਹ ਨਿਯਮ ਲਾਗੂ ਨਹੀਂ ਹੈ।

30 ਜੁਲਾਈ ਨੂੰ ਡਾ. ਬੋਨੀ ਹੈਨਰੀ ਨੇ ਕਿਹਾ ਸੀ ਕਿ ਮੈਂ ਹਰ ਕਿਸੇ ਨੂੰ ਉਨ੍ਹਾਂ ਜਨਤਕ ਥਾਵਾਂ ‘ਤੇ ਮਾਸਕ ਦਾ ਇਸਤੇਮਾਲ ਕਰਨ ਲਈ ਉਤਸ਼ਾਹਤ ਕਰੂੰਗੀ, ਜਿੱਥੇ ਸਰੀਰਕ ਦੂਰੀ ਬਣਾਈ ਰੱਖਣ ਸੰਭਵ ਨਹੀਂ ਹੁੰਦਾ।
ਹਾਲਾਂਕਿ, ਨਾ ਤਾਂ ਡਾ. ਹੈਨਰੀ ਅਤੇ ਨਾ ਹੀ ਬੀ.ਸੀ. ਟ੍ਰਾਂਜਿਟ ਨੇ ਅਜਿਹੀ ਕੋਈ ਨੀਤੀ ਦੀ ਘੋਸ਼ਣਾ ਕੀਤੀ ਹੈ, ਜਿਸ ਤਹਿਤ ਮਾਸਕ ਦਾ ਇਸਤੇਮਾਲ ਲਾਜ਼ਮੀ ਹੋਵੇ।

ਡਾ. ਬੋਨੀ ਹੈਨਰੀ

ਉੱਥੇ ਹੀ, ਮਾਸਕ ਨੂੰ ਲਾਜ਼ਮੀ ਕਰਨ ਦੀ ਮੰਗ ਕਰਨ ਵਾਲੇ ਡਾਕਟਰਾਂ ਦਾ ਕਹਿਣਾ ਹੈ ਕਿ ਹਾਲਾਂਕਿ ਉਹ ਨਹੀਂ ਚਾਹੁੰਦੇ ਕਿ ਮਾਸਕ ਨਾ ਪਾਉਣ ਵਾਲੇ ਬੀ.ਸੀ. ਦੇ ਲੋਕਾਂ ‘ਤੇ ਜੁਰਮਾਨਾ ਲਾਇਆ ਜਾਵੇ, ਸਗੋਂ ਇਸ ਦੀ ਬਜਾਏ ਲੋਕਾਂ ਨੂੰ ਇਕ ਵੱਡੀ ਮੁਹਿੰਮ ਜ਼ਰੀਏ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕੋਰੋਨਾ ਤੋਂ ਬਚਾਅ ਕੀਤਾ ਜਾ ਸਕੇ ।

Related News

ਬੀ.ਸੀ ਪ੍ਰੀਮੀਅਰ ਨੇ ਸੂਬਿਆਂ ਦਰਮਿਆਨ ਗੈਰ-ਜ਼ਰੂਰੀ ਯਾਤਰਾ ‘ਤੇ ਪਾਬੰਦੀ ਲਾਉਣ ਦੀ ਕੀਤੀ ਮੰਗ

Rajneet Kaur

ਕੈਨੇਡਾ: ਸਟ੍ਰੋਬੈਰੀ ਹਿੱਲ ਤੋਂ ਵੈਨਕੂਵਰ ਵਿਚ ਭਾਰਤੀ ਦੂਤਾਵਾਸ ਤੱਕ ਕੱਢੀ ਗਈ ਤਿਰੰਗਾ ਯਾਤਰਾ ਰੈਲੀ

Rajneet Kaur

ਫੈਡਰਲ ਬਜਟ ਤੋਂ ਪਹਿਲਾਂ ਟਰੂਡੋ ਦੀ ਵਿਰੋਧੀ ਧਿਰ ਆਗੂਆਂ ਨਾਲ ਮੁਲਾਕਾਤ

Vivek Sharma

Leave a Comment