channel punjabi
Canada News

ਕੈਨੇਡਾ ਵਿੱਚ ਕੋਰੋਨਾ ਦੀ ਤਾਜ਼ਾ ਸਥਿਤੀ, ਪਹਿਲਾਂ ਨਾਲੋ ਘੱਟ ਹੋਏ ਕੋਰੋਨਾ ਦੇ ਮਰੀਜ਼

ਕੈਨੇਡਾ ਵਿੱਚ ਕੋਰੋਨਾ ਦੀ ਮੌਜੂਦਾ ਸਥਿਤੀ

ਹਰ ਸੂਬੇ ਅੰਦਰ ਕੋਰੋਨਾ ਦਾ ਹੈ ਪ੍ਰਭਾਵ

ਪਹਿਲਾਂ ਨਾਲੋਂ ਸਥਿਤੀ ‘ਚ ਹੋਇਆ ਸੁਧਾਰ

ਮਾਸਕ ਪਹਿਨਣ ਦੇ ਚੰਗੇ ਨਤੀਜੇ ਆ ਰਹੇ ਨੇ ਸਾਹਮਣੇ

ਟੋਰਾਂਟੋ : ਕੋਰੋਨਾ ਦੇ ਪ੍ਰਭਾਵ ਵਿਚ ਵਾਧਾ ਲਗਾਤਾਰ ਹੋ ਰਿਹਾ ਹੈ । ਹਾਲਾਂਕਿ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਪਹਿਲਾਂ ਨਾਲੋਂ ਘੱਟ ਜ਼ਰੂਰ ਹੋਈ ਹੈ । ਓਂਟਾਰੀਓ ਨੇ ਬੀਤੇ 24 ਘੰਟੇ ‘ਚ 86 ਨਵੇਂ ਕੋਵਿਡ-19 ਮਾਮਲੇ ਦਰਜ ਕੀਤੇ ਹਨ। ਹਾਲਾਂਕਿ, ਇਸ ਦੌਰਾਨ ਕੋਈ ਹੋਰ ਮੌਤ ਨਹੀਂ ਹੋਈ।

ਇਸ ਤੋਂ ਪਿਛਲੇ ਦਿਨ ਮੰਗਲਵਾਰ ਨੂੰ ਓਂਟਾਰੀਓ ਨੇ 91, ਸੋਮਵਾਰ ਨੂੰ 81, ਐਤਵਾਰ ਨੂੰ 116 ਅਤੇ ਸ਼ਨੀਵਾਰ ਨੂੰ 124 ਮਾਮਲਿਆਂ ਦੀ ਰਿਪੋਰਟ ਦਿੱਤੀ ਸੀ।

ਸਿਹਤ ਵਿਭਾਗ ਨੇ ਕਿਹਾ ਕਿ ਬੀਤੇ 24 ਘੰਟੇ ‘ਚ 146 ਲੋਕ ਨਾਵਲ ਕੋਰੋਨਾ ਵਾਇਰਸ ਤੋਂ ਠੀਕ ਹੋਏ ਹਨ, ਜਿਸ ਨਾਲ ਸੂਬੇ ‘ਚ ਸਰਗਰਮ ਮਾਮਲਿਆਂ ਦੀ ਗਿਣਤੀ ‘ਚ 60 ਦੀ ਗਿਰਾਵਟ ਆਈ ਹੈ। ਓਂਟਾਰੀਓ ‘ਚ ਮੌਜੂਦਾ ਸਮੇਂ 1,185 ਮਾਮਲੇ ਸਰਗਰਮ ਹਨ। 25 ਜਨਵਰੀ ਤੋਂ ਲੈ ਕੇ ਹੁਣ ਤੱਕ ਸੂਬੇ ‘ਚ ਕੁੱਲ 39,714 ਮਾਮਲੇ ਦਰਜ ਹੋਏ ਹਨ, ਜਿਨ੍ਹਾਂ ‘ਚੋਂ 35,747 ਲੋਕ ਠੀਕ ਹੋ ਚੁੱਕੇ ਹਨ।

ਉੱਥੇ ਹੀ, ਬੁੱਧਵਾਰ ਨੂੰ ਸੂਬੇ ਵੱਲੋਂ ਦਿੱਤੀ ਗਈ ਰਿਪੋਰਟ ਮੁਤਾਬਕ, ਟੋਰਾਂਟੋਂ ‘ਚ 18, ਓਟਾਵਾ ‘ਚ 16 ਅਤੇ ਪੀਲ ਰੀਜ਼ਨ ਤੋਂ 11 ਨਵੇਂ ਮਾਮਲੇ ਆਏ ਹਨ। ਯੋਰਕ ਰੀਜ਼ਨ ‘ਚ 10 ਨਵੇਂ ਮਾਮਲੇ ਦਰਜ ਹੋਏ ਹਨ, ਜਦੋਂ ਕਿ ਵਿੰਡਸਰ ‘ਚ ਸਿਰਫ ਦੋ ਹੀ ਮਾਮਲੇ ਆਏ ਹਨ। ਪਿਛਲੇ 24 ਘੰਟੇ ‘ਚ ਸੂਬੇ ਨੇ 17,229 ਕੋਰੋਨਾ ਵਾਇਰਸ ਟੈਸਟ ਕੀਤੇ ਹਨ, ਜੋ ਸ਼ਨੀਵਾਰ ਨੂੰ ਕੀਤੇ ਗਏ 33,000 ਅਤੇ ਐਤਵਾਰ ਨੂੰ ਕੀਤੇ ਗਏ 30,000 ਟੈਸਟਾਂ ਤੋਂ ਘੱਟ ਹਨ। ਮੌਜੂਦਾ ਸਮੇਂ ਹਸਪਤਾਲ ‘ਚ ਕੋਰੋਨਾ ਵਾਇਰਸ ਦੇ 78 ਮਰੀਜ਼ ਦਾਖ਼ਲ ਹਨ।

ਇਸ ਵਿਚਾਲੇ ਲੋਕਾਂ ਨੂੰ ਲਗਾਤਾਰ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਸਮੇਂ ਸਮੇਂ ਤੇ ਹੱਥ- ਮੂੰਹ ਧੋਂਦਿਆਂ ਲਈ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਹਾਲਾਂਕਿ ਮਾਸਕ ਨੂੰ ਲੈ ਕੇ ਵੀ ਦੋ ਧੜੇ ਬਣੇ ਹੋਏ ਹਨ। ਇੱਕ ਮਾਸਕ ਦੀ ਹਮਾਇਤ ਕਰ ਰਹੇ ਜਦਕਿ ਦੂਜਾ ਇਸ ਦੇ ਖ਼ਿਲਾਫ਼ ਹੈ ।
ਕੋਈ ਕੁੱਝ ਵੀ ਕਹੇ ਪਰ ਇੱਕ ਗੱਲ ਸਹੀ ਸਾਬਤ ਹੋ ਰਹੀ ਹੈ, ਉਹ ਇਹ ਕਿ ਹਾਲ ਦੀ ਘੜੀ ਕਰੋਨਾ ਤੋਂ ਬਚਨ ਲਈ ਮਾਸਕ ਹੀ ਸਭ ਤੋਂ ਬਿਹਤਰ ਵਿਕਲਪ ਹੈ । ਇਸ ਲਈ ਸਿਹਤ ਵਿਭਾਗ ਵੱਲੋਂ ਸਖ਼ਤ ਹਦਾਇਤ ਜਾਰੀ ਕੀਤੀ ਗਈ ਹੈ ੍ਰ੍ਰ੍ਰ੍ਰਕਿ ਮਾਸਕ ਪਹਿਨ ਕੇ ਹੀ ਘਰੋਂ ਬਾਹਰ ਆਇਆ ਜਾਵੇ ।

Related News

ਅਮਰੀਕਾ ਦੇ ਉੱਘੇ ਟਾਕ ਸ਼ੋਅ ਹੋਸਟ ਲੈਰੀ ਕਿੰਗ ਦਾ 87 ਸਾਲ ਦੀ ਉਮਰ ’ਚ ਦੇਹਾਂਤ

Vivek Sharma

ਟੋਰਾਂਟੋ ਦੇ ਘਰ ਵਿੱਚ ‘very high level’ ‘ਤੇ ਪਾਈ ਗਈ ਕਾਰਬਨ ਮੋਨੋਆਕਸਾਈਡ, 1 ਦੀ ਮੌਤ, 4 ਜ਼ਖਮੀ

Rajneet Kaur

ਖਰਾਬ ਮੌਸਮ ਕਾਰਨ ਵੈਕਸੀਨ ਦੀ ਡਲਿਵਰੀ ਦਾ ਕੰਮ ਇੱਕ ਦਿਨ ਲਈ ਅੱਗੇ ਵਧਿਆ: ਕ੍ਰਿਸਟੀਨਾ ਐਂਟੋਨੀਓ

Rajneet Kaur

Leave a Comment