channel punjabi
Canada International News North America

ਟੋਰਾਂਟੋ ਸਿਟੀ ਕਾਉਂਸਲ ਵੱਲੋਂ ਬਿਲ 184 ਨੂੰ ਕਾਨੂੰਨੀ ਤੌਰ ‘ਤੇ ਚੁਣੌਤੀ ਦੇਣ ਦੇ ਪੱਖ ‘ਚ ਕੀਤੀ ਗਈ ਵੋਟਿੰਗ

ਟੋਰਾਂਟੋ : ਟੋਰਾਂਟੋ ਸਿਟੀ ਕਾਉਂਸਲ ਵੱਲੋਂ ਕਲ੍ਹ ਸ਼ਾਮ ਬਿਲ 184 ਨੂੰ ਕਾਨੂੰਨੀ ਤੌਰ ‘ਤੇ ਚੁਣੌਤੀ ਦੇਣ ਦੇ ਪੱਖ ਵਿੱਚ ਵੋਟ ਪਾਈ ਗਈ। ਇਹ ਬਿੱਲ ਪ੍ਰੋਟੈਕਟਿੰਗ ਟੇਨੈਂਟਸ ਐਂਡ ਸਟਰੈਨਥਨਿੰਗ ਕਮਿਊਨਿਟੀ ਹਾਊਸਿੰਗ ਐਕਟ ਵਜੋਂ ਜਾਣਿਆ ਜਾਂਦਾ ਹੈ। ਕਾਉਂਸਲ ਨੇ 2 ਦੇ ਮੁਕਾਬਲੇ 22 ਵੋਟਾਂ ਨਾਲ ਬਿਲ ਖਿਲਾਫ ਆਵਾਜ਼ ਉਠਾਉਣ ਦਾ ਫੈਸਲਾ ਕੀਤਾ। ਹਾਊਸਿੰਗ ਐਡਵੋਕੇਟਸ ਦਾ ਕਹਿਣਾ ਹੈ ਕਿ ਇਸ ਬਿਲ ਨਾਲ ਮਹਾਂਮਾਰੀ ਤੋਂ ਬਾਅਦ ਕਿਰਾਏਦਾਰਾਂ ਦੇ ਅਧਿਕਾਰ ਕਮਜੋਰ ਪੈ ਜਾਣਗੇ ਤੇ ਉਨ੍ਹਾਂ ਨੂੰ ਘਰਾਂ ਵਿਚੋਂ ਕਢਣਾ ਸੌਖਾ ਹੋ ਜਾਵੇਗਾ।

ਕਾਉਂਸਲਰ ਗੌਰਡ ਪਰਕਸ ਨੇ ਆਪਣੇ ਮਤੇ ਵਿਚ ਆਖਿਆ ਕਿ ਐਕਟ ਵਿਚ ਸੋਧਾਂ ਜਾਇਜ ਪ੍ਰੋਸੀਜਰ ਤੇ ਕੁਦਰਤੀ ਨਿਆਂ ਸਬੰਧੀ ਨਿਯਮਾਂ ਦੇ ਉਲਟ ਹਨ। ਇਸ ਬਿਲ ਦੇ ਸਬੰਧ ਵਿਚ ਸਿਟੀ ਸੌਲੀਸਿਟਰ ਦੇ ਆਫਿਸ ਵਲੋਂ ਮਿਲੀ ਗੁਪਤ ਰਿਪੋਰਟ ਦਾ ਕਾਉਂਸਲਰਜ ਵਲੋਂ ਮੁਲਾਂਕਣ ਕੀਤੇ ਜਾਣ ਤੋਂ ਬਾਅਦ ਇਹ ਵੋਟ ਪੁਆਈ ਗਈ। ਮੌਜੂਦਾ ਕਾਨੂੰਨ ਤਹਿਤ ਘਰ ਖਾਲੀ ਕਰਵਾਉਣ ਤੇ ਕਿਰਾਏ ਦੇ ਸਬੰਧ ਵਿਚ ਕਿਸੇ ਵੀ ਤਰ੍ਹਾਂ ਦੇ ਵਿਵਾਦ ਨੂੰ ਲੈਂਡਲੌਰਡ ਤੇ ਟੇਨੈਂਟ ਬੋਰਡ ਹਲ ਕਰਦਾ ਹੈ। ਪ੍ਰੋਵਿੰਸ ਦਾ ਕਹਿਣਾ ਹੈ ਕਿ ਇਹ ਬਿਲ ਵਿਵਾਦਾਂ ਨੂੰ ਹਲ ਕਰਨ ਦੇ ਢੰਗ ਨੂੰ ਆਧੁਨਿਕ ਰੰਗਤ ਦੇ ਦੇਵੇਗਾ ਤੇ ਸਟਰੀਮਲਾਈਨ ਕਰ ਦੇਵੇਗਾ| ਇਸ ਤਹਿਤ ਘਰਾਂ ਦੇ ਮਾਲਕ ਕਿਰਾਏਦਾਰ ਨਾਲ ਪ੍ਰਾਈਵੇਟ ਰੀਪੇਮੈਂਟ ਅਗਰੀਮੈਂਟ ਕਰ ਸਕਣਗੇ| ਆਲੋਚਕਾਂ ਤੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਨਾਲ ਕਿਰਾਏਦਾਰਾਂ ਨੂੰ ਮਕਾਨ ਮਾਲਕ ਦੀ ਮਰਜੀ ਦੇ ਰੀਪੇਮੈਂਟ ਪਲੈਨਜ ਉਤੇ ਸਹੀ ਪਾਉਣੀ ਹੋਵੇਗੀ।

Related News

ਸਸਕੈਟੂਨ ਦੇ ਘਰ ‘ਚ ਲੱਗੀ ਅੱਗ, ਅੱਗ ਬੁਝਾਊ ਦਸਤੇ ਨੇ ਤੁਰੰਤ ਕੀਤੀ ਕਾਰਵਾਈ

Vivek Sharma

Moderna vaccine ਜਲਦ ਹੀ ਬੀ.ਸੀ ‘ਚ ਹੋਵੇਗੀ ਦਾਖਲ

Rajneet Kaur

ਓਨਟਾਰੀਓ ਪਹੁੰਚਣ ਵਾਲੇ ਟਰੈਵਲਰਜ਼ ਨੂੰ ਕੋਵਿਡ-19 ਟੈਸਟ ਕਰਵਾਉਣਾ ਹੋਵੇਗਾ ਲਾਜ਼ਮੀ

Rajneet Kaur

Leave a Comment