channel punjabi
Canada International News North America

ਰਾਸ਼ਟਰਪਤੀ ਬਣਦੇ ਹੀ ਨਸਲੀ ਵਿਤਕਰੇ ਨੂੰ ਕਰਾਂਗੇ ਖ਼ਤਮ : ਜੋਅ ਬਿਡੇਨ

ਬਿਡੇਨ ਵਲੋਂ ਨਸਲੀ ਵਿਤਕਰੇ ਖ਼ਿਲਾਫ਼ ਜੰਗ ਦਾ ਅਹਿਦ

ਨਸਲਵਾਦ ਵਿੱਚ ਵਿਸ਼ਵਾਸ਼ ਕਰਨਾ ਵੀ ਅਪਰਾਧ ਹੈ

ਹਰ ਆਗੂ ਕਰ ਰਿਹਾ ਹੈ ਆਪਣੀ ਦਾਅਵਾ


ਵਿਲਮਿੰਗਟਨ : ਅਮਰੀਕਾ ਅੰਦਰ ਇਸ ਸਮੇਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ। ਸੱਤਾਧਾਰੀ ਅਤੇ ਵਿਰੋਧੀ ਧਿਰ ਆਪੋ ਆਪਣੀ ਜਿੱਤ ਲਈ ਜੀ ਤੋੜ ਮਿਹਨਤ ਕਰ ਰਹੇ ਹਨ। ਇਸ ਮੌਕੇ ਆਮ ਲੋਕਾਂ ਨਾਲ ਕੲਈ‌ ਤਰ੍ਹਾਂ ਦੇ ਵਾਅਦੇ ਕੀਤੇ ਜਾ ਰਹੇ ਹਨ।
ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਡੈਮੋਕ੍ਰੈਟਿਕ ਪਾਰਟੀ ਦੇ ਊਮੀਦਵਾਰ ਜੋਅ ਬਿਡੇਨ ਨੇ ਕਿਹਾ ਕਿ ਊਨ੍ਹਾਂ ਦਾ ਆਰਥਿਕ ਏਜੰਡਾ ਲੰਬੇ ਸਮੇਂ ਤੋਂ ਚੱਲ ਰਹੇ ਨਸਲੀ ਵਿਤਕਰਿਆਂ ਨੂੰ ਨੱਥ ਪਾਵੇਗਾ। ਊਨ੍ਹਾਂ ਕਿਹਾ ਕਿ ਟਰੰਪ ਦੀ ਨਸਲੀ ਵਿਤਕਰੇ ਦੇ ਮਸਲੇ ਹੱਲ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਅਤੇ ਇਹ ਗੱਲ ਕੋਵਿਡ-19 ਦੌਰਾਨ ਸਾਬਤ ਹੋ ਗਈ ਹੈ ਕਿਉਂਕਿ ਸਿਆਹਫਾਮ ਲੋਕ ਮਹਾਮਾਰੀ ਦਾ ਵਧੇਰੇ ਸ਼ਿਕਾਰ ਹੋ ਰਹੇ ਹਨ। ਇਸ ਤੋਂ ਇਲਾਵਾ ਚੁਣਾਵੀ ਵਰ੍ਹੇ ਦੌਰਾਨ ਵੀ ਸਿਆਹਫਾਮ ਲੋਕਾਂ ਵਿਰੁੱਧ ਪੁਲਿਸ ਹਿੰਸਾ ਹੋ ਰਹੀ ਹੈ। ਊਨ੍ਹਾਂ ਟਰੰਪ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ, ਕਿ ਊਹ ਆਰਥਿਕਤਾ ਦਾ ਪਾਸਾ ਨਹੀਂ ਪਲਟ ਸਕਦੇ। ਊਹ ਵੰਡੀਆਂ ਅਤੇ ਖੌਰੂ ਪਾਊਣ ਲਈ ਦ੍ਰਿੜ੍ਹ ਹਨ।’’ ਊਨ੍ਹਾਂ ਕਿਹਾ, ‘ਇਹ ਮੁਲਕ ਲਈ ਸਹੀ ਨਹੀਂ ਹੈ, ਪਰ ਡੋ ਗਏਨਲਡ ਟਰੰਪ ਨੂੰ ਇਸ ਦੀ ਪ੍ਰਵਾਹ ਨਹੀਂ। ਊਨ੍ਹਾਂ ਦੀ ਪ੍ਰਚਾਰ ਮੁਹਿੰਮ ਡਗਮਗਾ ਗਈ ਹੈ ਅਤੇ ਊਹ ਕੋਈ ਜੀਵਨ ਰੇਖਾ ਲੱਭ ਰਹੇ ਹਨ।’’.

ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਇਸ ਸਮੇਂ ਸਿਆਸੀ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ । ਸੱਤਾਧਾਰੀ ਅਤੇ ਵਿਰੋਧੀ ਇਸ ਸਮੇਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰ‌ ਰਹੇ ਹਨ। ਵੇਖਣਾ ਹੋਵੇਗਾ ਕਿ ਜਨਤਾ ਕਿਸ ਦੇ ਸਿਰ ਤੇ ਰਾਸ਼ਟਰਪਤੀ ਦਾ ਤਾਜ ਸਜਾਉਂਦੀ ਹੈ ।

Related News

ਟੋਰਾਂਟੋ ਦੇ ਉੱਤਰੀ ਸਿਰੇ ‘ਤੇ ਦੋ ਵੱਖ-ਵੱਖ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਦੀ ਮੌਤ, ਦੋ ਦੀ ਹਾਲਤ ਗੰਭੀਰ

Rajneet Kaur

ਕੈਨੇਡਾ ‘ਚ ਉਈਗਰ ਮੁਸਲਮਾਨਾਂ ‘ਤੇ ਤਸ਼ਦਦ ਅਤੇ ਚੀਨੀ ਅਧਿਕਾਰੀਆਂ ਵੱਲੋਂ ਦੋ ਕੈਨੇਡੀਅਨਾਂ ਦੀ ਨਜ਼ਰਬੰਦੀ ਦੇ ਵਿਰੁੱਧ ਚੀਨੀ ਦੂਤਘਰ ਦੇ ਬਾਹਰ ਪ੍ਰਦਰਸ਼ਨ

Rajneet Kaur

Leave a Comment