channel punjabi
Canada News

BACK 2 SCHOOL SPECIAL : ਖੁੱਲ੍ਹਣਗੇ ਬੱਚਿਆਂ ਦੇ ਸਕੂਲ ! ਮਾਪਿਆਂ ਨੇ ਖਿੱਚੀ ਤਿਆਰੀ !

ਕੈਨੇਡਾ ਦੇ ਵੱਖ-ਵੱਖ ਸੂਬਿਆਂ ‘ਚ ਖੁੱਲ੍ਹਣਗੇ ਸਕੂਲ !

ਸਕੂਲ ਸ਼ੁਰੂ ਹੋਣ ਨੂੰ ਲੈ ਕੇ ਮਾਪੇ ਦੁਚਿੱਤੀ ਵਿੱਚ

ਮਾਪੇ ਕਰਨ ਲੱਗੇ Back to School ਸ਼ਾਪਿੰਗ

ਸਕੂਲ ਖੋਲ੍ਹੇ ਜਾਣ ਬਾਰੇ ਹਾਲੇ ਤੱਕ ਨਹੀਂ ਹੋਇਆ ਆਧਿਕਾਰਿਕ ਤੌਰ ਤੇ ਐਲਾਨ !

ਕੈਨੇਡਾ ਵਿੱਚ ਬੱਚਿਆਂ ਦੇ ਸਕੂਲ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਬੰਦ ਕੀਤੇ ਹੋਏ ਨੂੰ ਕਰੀਬ ਚਾਰ ਮਹੀਨੇ ਹੋ ਚੁੱਕੇ ਨੇ। ਛੋਟੇ ਬੱਚਿਆਂ ਨੂੰ ਕੋਰੋਨਾ ਤੋਂ ਬਚਾਉਣ ਲਈ ਦੁਨੀਆ ਭਰ ਦੀਆਂ ਸਰਕਾਰਾਂ ਨੇ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ।
ਕੋਰੋਨਾ ਮਹਾਂਮਾਰੀ ਦਾ ਹੱਲ ਹਾਲੇ ਤੱਕ ਨਹੀ ਪਾਇਆ ਜਾ ਸਕਿਆ ਹੈ । ਅਜਿਹੇ ਵਿੱਚ ਆਮ ਲੋਕ ਕੋਰੋਨਾ ਨਾਲ ਹੀ ਜਿਊਣ ਲਈ ਮਾਨਸਿਕ ਤੌਰ ਤੇ ਖੁਦ ਨੂੰ ਤਿਆਰ ਕਰ ਚੁੱਕੇ ਹਨ। ਇਸ ਦੇ ਚਲਦਿਆਂ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਸਕੂਲਾਂ ਨੂੰ ਮੁੜ ਤੋਂ ਸ਼ੁਰੂ ਕਰਨ ‘ਤੇ ਚਰਚਾ ਸ਼ੁਰੂ ਹੋ ਚੁੱਕੀ ਹੈ । ਮੰਨਿਆ ਜਾ ਰਿਹਾ ਹੈ ਕਿ ਕਰੀਬ ਪੰਜ ਹਫ਼ਤਿਆਂ ਬਾਅਦ ਸਕੂਲ ਮੁੜ ਤੋਂ ਸ਼ੁਰੂ ਹੋ ਸਕਦੇ ਹਨ ।

ਸਕੂਲਾਂ ਦੇ ਮੁੜ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਤੋਂ ਬਾਅਦ ਬੱਚਿਆਂ ਦੇ ਮਾਪਿਆਂ ‘ਤੇ ਵੱਖਰੇ ਕਿਸਮ ਦਾ ਮਾਨਸਿਕ ਦਬਾਅ ਹੈ। ਮਾਪੇ ਬੱਚਿਆਂ ਨੂੰ ਸਕੂਲ ਭੇਜਣ ਨੂੰ ਲੈ ਕੇ ਦੁਚਿੱਤੀ ਵਿੱਚ ਹਨ । ਕੁਝ ਥਾਈਂ ਮਾਪੇ ਸਕੂਲ ਸ਼ੁਰੂ ਕਰਨ ਦੀ ਹਮਾਇਤ ਕਰ ਰਹੇ ਨੇ ਤਾਂ ਕੁਝ ਮਾਪੇ ਕੋਰੋਨਾ ਦੇ ਹੱਲ ਤਕ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜਣਾ ਚਾਹੁੰਦੇ। ਉਧਰ ਸਕੂਲ ਖੁੱਲ੍ਹਣ ਦੀਆਂ ਸੰਭਾਵਨਾਵਾਂ ਦੇ ਚਲਦਿਆਂ ਕਾਰੋਬਾਰੀਆਂ ਨੇ ਆਪਣੀ ਮਾਰਕੀਟਿੰਗ ਬਿਸਾਤ ਵਿਛਾ ਦਿੱਤੀ ਹੈ । ਇਸ ਨੂੰ ਨਾਮ ਦਿੱਤਾ ਗਿਆ ਹੈ ‘Back To School Shopping’। ਕਈ ਵੱਡੇ ਅਤੇ ਨਾਮੀ ਸਟੋਰ ‘Back To School Shopping’ ਅਧੀਨ ਖ਼ਾਸ ਤੌਰ ਤੇ ਆਪਣੇ ਸਟੋਰ ਵਿੱਚ ਬੱਚਿਆਂ ਦੀ ਸੁਰੱਖਿਆ ਲਈ ਉਸ ਸਾਰਾ ਸਾਮਾਨ ਉਪਲਬਧ ਕਰਵਾ ਰਹੇ ਹਨ ਜਿਹੜਾ ਉਨ੍ਹਾਂ ਨੂੰ ਕੋਰੋਨਾ ਤੋਂ ਕਾਫੀ ਹੱਦ ਤੱਕ ਸੁਰੱਖਿਅਤ ਰੱਖ ਸਕਦਾ ਹੈ । ਇਹਨਾਂ ਵਿੱਚ ਫੇਸ ਮਾਸਕ, ਦਸਤਾਨੇ, ਸੁਰੱਖਿਆ ਕਿੱਟਾਂ, ਸੈਨੇਟਾਈਜ਼ਰ ਆਦਿ ਸ਼ਾਮਲ ਹਨ, ਨੂੰ ਇੱਕੋ ਛੱਤ ਹੇਠ ਉਪਲਬਧ ਕਰਵਾ ਕੇ ਮਾਪਿਆਂ ਦੀ ਚਿੰਤਾ ਕੁਝ ਹੱਦ ਤਕ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ । ਦਰਅਸਲ ਮਾਪਿਆਂ ਨੂੰ ਉਹ ਕੁਝ ਖ਼ਰੀਦਣਾ ਪੈ ਰਿਹਾ ਹੈ, ਜਿਹੜਾ ਅੱਜ ਤੋਂ ਪਹਿਲਾਂ ਉਨ੍ਹਾਂ ਨੇ ਨਹੀਂ ਖਰੀਦਿਆ ਸੀ । ‘Back To School’ ਸ਼ਾਪਿੰਗ ਤਹਿਤ ਬਾਜ਼ਾਰਾਂ ਵਿੱਚ ਭੀੜ ਇਸ ਲਈ ਵੀ ਦੇਖੀ ਜਾ ਰਹੀ ਹੈ ਕਿਉਂਕਿ ਮਾਪਿਆਂ ਨੂੰ ਮਾਰਕਿਟ ਵਿੱਚ ਸਾਮਾਨ ਖਤਮ ਹੋਣ ਦੀ ਵੀ ਚਿੰਤਾ ਹੈ ।

ਸਸਕੈਚਵਾਨ ਸੂਬੇ ਅੰਦਰ ਸਕੂਲ ਖੁੱਲਣ ਨੂੰ ਲੈ ਕੇ ਮਾਪੇ ਹੁਣੇ ਤੋਂ ਤਿਆਰੀਆਂ ਸ਼ੁਰੂ ਕਰ ਚੁੱਕੇ ਹਨ । ਸਾਰੇ ਇਹ ਮੰਨ ਕੇ ਚੱਲ ਰਹੇ ਹਨ ਕਿ ਸਤੰਬਰ ਮਹੀਨੇ ਵਿਚ ਸਕੂਲ ਖੁੱਲ੍ਹ ਜਾਣਗੇ । ਹਾਲਾਂਕਿ ਆਧਿਕਾਰਿਕ ਤੌਰ ‘ਤੇ ਸਥਿਤੀ ਹੁਣ ਵੀ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ । ਸੂਬੇ ਦੀ ਰਾਜਧਾਨੀ ਰੇਜੀਨਾ ਦੇ ਵਾਲਮਾਰਟ ਸਟੋਰ ‘ਚ ਮੰਗਲਵਾਰ ਨੂੰ ਮਾਪੇ ‘Back To School’ Shopping ਵਿੱਚ ਰੁੱਝੇ ਨਜ਼ਰ ਆਏ । ਜ਼ਿਆਦਾਤਰ ਮਾਪੇ ਬੱਚਿਆਂ ਲਈ ਸੈਨੇਟਾਇਜ਼ਰ, ਮਾਸਕ, ਦਸਤਾਨੇ ਅਤੇ ਬੈਗ ਆਦਿ ਦੀ ਖ਼ਰੀਦਦਾਰੀ ਕਰ ਰਹੇ ਸਨ। ਹਾਲਾਂਕਿ ਕੁਝ ਮਾਪੇ ਜਿਹੜੇ ਹੁਣ ਤੱਕ ਬੱਚਿਆਂ ਲਈ ਸ਼ਾਪਿੰਗ ਨਹੀਂ ਕਰ ਸਕੇ ਉਹ ਆਉਂਦੇ ਦਿਨਾਂ ਵਿੱਚ ਸ਼ਾਪਿੰਗ ਕਰਨ ਦੀ ਗੱਲ ਆਖ ਰਹੇ ਨੇ ।

ਦੱਸ ਦਈਏ ਕਿ ਸਸਕੈਚਵਾਨ ਵਿਚ ਮਾਰਚ ਮਹੀਨੇ ਤੋਂ ਸਕੂਲ ਬੰਦ ਹਨ, ਹੁਣ ਵੀ ਜ਼ਿਆਦਾਤਰ ਸਕੂਲ ਬੱਚਿਆਂ ਨੂੰ online ਪੜ੍ਹਾਈ ਕਰਵਾਉਣ ਦੇ ਹੱਕ ਵਿੱਚ ਹਨ।

ਸਸਕੈਚਵਾਨ ਟੀਚਰਜ਼ ਫੈਡਰੇਸ਼ਨ ਦੇ ਪ੍ਰਧਾਨ ਪੈਟਰਿਕ ਮੇਜ਼ ਨੇ ਕਿਹਾ, “ਅਧਿਆਪਕਾਂ ਦੇ ਦ੍ਰਿਸ਼ਟੀਕੋਣ ਤੋਂ, ਸਾਨੂੰ ਬਹੁਤ ਸਾਰੀਆਂ ਚਿੰਤਾਵਾਂ ਹਨ। ਅਸੀਂ ਜਾਣਦੇ ਹਾਂ ਕਿ ਬਹੁਤ ਸਾਰੀਆਂ ਤਿਆਰੀਆਂ ਕਰਨ ਦੀ ਜ਼ਰੂਰਤ ਹੈ।”

ਦੂਜੇ ਪਾਸੇ ਮੈਨੀਟੋਬਾ ਸੂਬੇ ਦੇ ਮਾਪੇ ਸੂਬਾਈ ਸਰਕਾਰ ਤੋਂ ਬੱਚਿਆਂ ਦੇ ਸਕੂਲ ਵਾਪਸ ਜਾਣ ਦੀ ਯੋਜਨਾ ਬਾਰੇ ਵੇਰਵੇ ਦੇ ਐਲਾਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਸੂਬਾ ਸਰਕਾਰ ਵਲੋਂ ਹਫ਼ਤੇ ਦੇ ਅੰਤ ਤੱਕ ਯੋਜਨਾ ਜਾਰੀ ਕਰਨ ਦੀ ਉਮੀਦ ਹੈ।

ਮੈਨੀਟੋਬਾ ਦੀ ਰਾਜਧਾਨੀ ਵਿਨੀਪੈਗ ਵਿਖੇ ਮਾਪੇ ਇਸ ਗੱਲ ਲਈ ਚਿੰਤਤ ਨਜ਼ਰ ਆਏ ਕਿ ਸਕੂਲ ਪੂਰਾ ਸਮਾਂ ਖੁੱਲਣਗੇ ਜਾਂ ਉਨ੍ਹਾਂ ਦੇ ਸੈ਼ਡਿਊਲ ਵਿੱਚ ਕਮੀ ਕੀਤੀ ਜਾਵੇਗੀ । ਏਥੇ ਵੀ ਮਾਪੇ ਨਵੇਂ ਸੈਸ਼ਨ ਲਈ ਬੱਚਿਆਂ ਲਈ ਖ਼ਰੀਦਦਾਰੀ ਕਰਦੇ ਦਿਖਾਈ ਦਿੱਤੇ।

ਵਿਨੀਪੈਗ ਦੇ ਉਹਨਾਂ ਮਾਪਿਆਂ ਨੂੰ ਜ਼ਿਆਦਾ ਚਿੰਤਾ ਹੋ ਰਹੀ ਹੈ ਜਿਨ੍ਹਾਂ ਦੇ ਬੱਚੇ ਵੱਖ-ਵੱਖ ਸਕੂਲਾਂ ਵਿੱਚ ਪੜ੍ਹਦੇ ਨੇ । ਕਿਉਂਕਿ ਉਨ੍ਹਾਂ ਦੇ ਸਕੂਲਾਂ ਦੇ ਸਮੇਂ ਵਿੱਚ ਫ਼ਰਕ ਹੋਣ ‘ਤੇ ਉਹ ਕਿਸ ਤਰ੍ਹਾਂ ਮੈਨੇਜ ਕਰਨਗੇ ।

ਅਸਲ ਵਿੱਚ ਨੌਕਰੀਪੇਸ਼ਾ ਮਾਪਿਆਂ ਲਈ ਚਿੰਤਾ ਹੋਰ ਵੀ ਵੱਧ ਗਈ ਹੈ । ਕਿਉਂਕਿ ਉਨ੍ਹਾਂ ਨੂੰ ਹੁਣ ਕਈ ਪਾਸੇ ਸੰਤੁਲਨ ਬਣਾ ਕੇ ਚੱਲਣਾ ਪਵੇਗਾ । ਆਪਣੀ ਨੌਕਰੀ, ਬੱਚਿਆਂ ਦੀ ਪੜ੍ਹਾਈ, ਆਪਣੀ ਅਤੇ ਬੱਚਿਆਂ ਦੀ ਸੁਰੱਖਿਆ ।

ਇਹਨਾਂ ਸਭ ਵਿਚਾਲੇ ਸਭ ਤੋਂ ਵੱਡੀ ਖ਼ਾਸੀਅਤ ਇਹ ਨਜ਼ਰ ਆਈ ਕਿ ਜ਼ਿਆਦਾਤਰ ਲੋਕ ਹੁਣ ਕੋਰੋਨਾ ਦੀ ਦਹਿਸ਼ਤ ਤੋਂ ਉਬਰ ਚੁੱਕੇ ਹਨ ਅਤੇ ਕੋਰੋਨਾ ਤੋਂ ਬਚਾਅ ਲਈ ਜਿੱਥੇ ਉਹ ਆਪਣੇ ਬੱਚਿਆਂ ਅਤੇ ਖੁਦ ਨੂੰ ਕਾਫੀ ਹੱਦ ਤੱਕ ਮਾਨਸਿਕ ਤੌਰ ‘ਤੇ ਤਿਆਰ ਕਰ ਚੁੱਕੇ ਹਨ ਤਾਂ ਉਹ ਇਸ ਪਾਸੇ ਵੀ ਆਸਵੰਦ ਹਨ ਕਿ ਕੋਰੋਨਾ ਦਾ ਹੱਲ ਛੇਤੀ ਹੀ ਲੱਭ ਲਿਆ ਜਾਵੇਗਾ ।
ਵਿਵੇਕ ਸ਼ਰਮਾ

Related News

ਬੀ.ਸੀ. ਵਿਚ ਛੋਟੇ ਬੱਚਿਆਂ ਦੇ ਮਾਪਿਆਂ ਲਈ ਖੁਸ਼ਖਬਰੀ, 12 ਸਾਲ ਜਾਂ ਇਸਤੋਂ ਘੱਟ ਉਮਰ ਦੇ ਬੱਚਿਆਂ ਲਈ ਜਲਦ ਆਵਾਜਾਈ ਹੋਵੇਗੀ ਮੁਫਤ

Rajneet Kaur

ਕੈਨੇਡਾ ਦੇ Nova Scotia ਸੂਬੇ ਨੇ ਦੋ ਹਫ਼ਤਿਆਂ ਲਈ ਬੰਦ ਦਾ ਕੀਤਾ ਐਲਾਨ, ਪੀ.ਐਮ. ਟਰੂਡੋ ਨੇ ਕਿਹਾ ਦੇਸ਼ ਭਰ ਵਿੱਚ ਕੋਰੋਨਾ ਦੀ ਸਥਿਤੀ ਗੰਭੀਰ

Vivek Sharma

ਬਰੈਂਪਟਨ ਦੇ MPPs ਸਰਕਾਰ ਤੋਂ 15 ਵਿਦਿਆਰਥੀਆਂ ‘ਤੇ ਕਲਾਸ ਦੇ ਅਕਾਰ ਲਗਾਉਣ ਦੀ ਕਰ ਰਹੇ ਨੇ ਮੰਗ

Rajneet Kaur

Leave a Comment