channel punjabi
Canada International News North America

64 ਸਾਲਾਂ ਬਾਅਦ ਪਹਿਲੀ ਵਾਰ ਨੌਬਲ ਪੁਰਸਕਾਰ ਨੂੰ ਕੀਤਾ ਗਿਆ ਰੱਦ

64 ਸਾਲਾਂ ਬਾਅਦ ਪਹਿਲੀ ਵਾਰ ਨੌਬਲ ਪੁਰਸਕਾਰ ਨੂੰ ਰੱਦ ਕੀਤਾ ਗਿਆ ਹੈ। ਇਸ ਸਮਾਰੋਹ ਦੇ ਰੱਦ ਹੋਣ ਦਾ ਕਾਰਨ ਹੈ ਕੋਰੋਨਾ ਵਾਇਰਸ ।

ਨੋਬਲ ਫਾਊਂਡੈਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਲਾਰਸ ਹੇਕੇਨਸਟੇਨ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਖਤਰਿਆਂ ਨੂੰ ਦੇਖਦਿਆਂ 1300 ਲੋਕਾਂ ਨੂੰ ਇਕੱਠਾ ਕਰਨਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਇਸ ਵਾਰ ਮਹਾਮਾਰੀ ਕਾਰਨ ਨੋਬਲ ਜੇਤੂਆਂ ਲਈ ਸਵੀਡਨ ਸਫ਼ਰ ਕਰਨਾ ਮੁਸ਼ਕਿਲ ਹੈ।

ਹਾਲਾਂਕਿ 2020 ਦੇ ਲਈ ਨੋਬਲ ਪੁਰਸਕਾਰ ਜੇਤੂਆਂ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ ਪਰ ਇਸ ਵਾਰ ਸਮਾਰੋਹ ਦਾ ਆਯੋਜਨ ਨਹੀਂ ਹੋਵੇਗਾ।ਇਸ ਤੋਂ ਪਹਿਲਾਂ ਸਮਾਰੋਹ ਸਾਲ 1956 ਵਿੱਚ ਮੁਅਤਲ ਕੀਤਾ ਗਿਆ ਸੀ। ਇਹ ਪੁਰਸਕਾਰ ਨੋਬਲ ਫਾਊਂਡੇਸ਼ਨ ਵੱਲੋਂ ਸਵੀਡਨਦੇ ਵਿਗਿਆਨੀ ਐਲਫ੍ਰੈਡ ਨੋਬਲ ਦੀ ਯਾਦ ‘ਚ ਸਾਲ 1901 ‘ਚ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਸ਼ਾਂਤੀ,ਸਾਹਿਤ, ਭੌਤਿਕੀ, ਰਸਾਇਣ, ਮੈਡੀਕਲ ਵਿਗਿਆਨ ਅਤੇ ਅਰਥਸ਼ਾਸਤਰ ਦੇ ਖੇਤਰ ‘ਚ ਵਿਸ਼ਵ ਦਾ ਸਰਵ ਉੱਚ ਪੁਰਸਕਾਰ ਹੈ।

ਸਟੌਕਹੋਮ ਦੇ ਸਿਟੀ ਹਾਲ ‘ਚ ਸਮਾਰੋਹ ਦੌਰਾਨ ਜੇਤੂਆਂ, ਸੀਵਡਿਸ਼ ਸ਼ਾਹੀ ਪਰਿਵਾਰ ਅਤੇ ਕਰੀਬ 1300 ਮਹਿਮਾਨਾਂ ਲਈ ਰਾਤ ਦੇ ਭੋਜਨ ਦਾ ਆਯੋਜਨ ਕੀਤਾ ਜਾਂਦਾ ਹੈ।

ਫਿਜ਼ਿਕਸ, ਕੈਮਿਸਟਰੀ, ਸਾਹਿਤ, ਸ਼ਾਂਤੀ ਅਤੇ ਅਰਥਸ਼ਾਸਤਰ ਦੇ ਖੇਤਰ ‘ਚ ਪੰਜ ਅਕਤਬੂਰ ਤੋਂ 12 ਅਕਤੂਬਰ ਦੌਰਾਨ ਨੋਬਲ ਐਵਾਰਡ ਦਾ ਐਲਾਨ ਕੀਤਾ ਜਾਂਦਾ ਹੈ। ਜਦਕਿ ਵਿਜੇਤਾਵਾਂ ਨੂੰ ਦਸੰਬਰ ‘ਚ ਸਟੌਕਹੋਮ ‘ਚ ਸਨਮਾਨ ਨਾਲ ਨਵਾਜਿਆ ਜਾਂਦਾ ਹੈ। ਪਰ ਕੋਰੋਨਾ ਵਾਇਰਸ ਕਾਰਨ ਇਹ ਦੋਵੇਂ ਪ੍ਰੋਗਰਾਮ ਹੁਣ ਮੁਅੱਤਲ ਕਰ ਦਿੱਤੇ ਗਏ ਹਨ। ਇਸ ਬਾਰੇ ਨਵੀਂ ਤਾਰੀਖ ਦਾ ਐਲਾਨ ਬਾਅਦ ‘ਚ ਕੀਤਾ ਜਾਵੇਗਾ।

Related News

IKEA’s Coquitlam ਸਟੋਰ ਅਸਥਾਈ ਤੌਰ ਤੇ ਬੰਦ, ਸਟਾਫ ਮੈਂਬਰ ਦੀ ਕੋਵਿਡ 19 ਰਿਪੋਰਟ ਆਈ ਪਾਜ਼ੀਟਿਵ

Rajneet Kaur

ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਦੇਸ਼ੀ ਹਸਤੀਆਂ ਦੇ ਟਵੀਟ ਦਾ ਦਿੱਤਾ ਮੋੜਵਾਂ ਜਵਾਬ : ‘ਪਹਿਲਾਂ ਤੱਥ ਪਤਾ ਕਰੋ ਫਿਰ ਦਿਉ ਪ੍ਰਤਿਕਿਰਿਆ’!

Vivek Sharma

ਕੋਰੋਨਾ ਵਾਇਰਸ ਦੇ ਜੋਖਮ ਨੂੰ ਘਟਾ ਸਕਦੀ ਹੈ ਕੋਲੈਸਟ੍ਰੋਲ ਦੀ ਦਵਾਈ: Hebrew University professor

Rajneet Kaur

Leave a Comment