channel punjabi
Canada International News North America

ਓਂਟਾਰੀਓ : 58 ਸਾਲਾਂ ਟਾਮ ਲਾਂਗਾਨ ਨੇ 107 ਦਿਨ੍ਹਾਂ ਬਾਅਦ ਕੋਵਿਡ-19 ਨੂੰ ਦਿੱਤੀ ਮਾਤ

ਕਿਚਨਰ: ਕੋਰੋਨਾ ਵਾਇਰਸ ਦਾ ਕਹਿਰ ਦਿਨੋ੍ਹ-ਦਿਨ ਵਧਦਾ ਜਾ ਰਿਹਾ ਹੈ। ਕੈਨੇਡਾ ‘ਚ ਵੀ ਕੌਰੋਨਾ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ। ਪਰ ਖੁਸ਼ੀ ਦੀ ਗੱਲ ਇਹ ਹੈ ਕਿ ਕੈਨੇਡਾ ‘ਚ ਰਹਿੰਦੇ 58 ਸਾਲਾਂ ਟਾਮ ਲਾਂਗਾਨ ਨੇ ਕੋਵਿਡ-19 ਨੂੰ ਮਾਤ ਦਿੱਤੀ ਹੈ।

ਦੱਸ ਦਈਏ ਟਾਮ ਲਾਂਗਨ ਨੇ 107 ਦਿਨ੍ਹਾਂ ਤੱਕ ਕੋਰੋਨਾ ਵਾਇਰਸ ਦੀ ਲੜਾਈ ਲੜਦੇ ਰਹੇ, ਆਖਿਰਕਾਰ ਉਨ੍ਹਾਂ ਨੇ ਇਸ ਲੜਾਈ ‘ਚ ਜਿੱਤ ਹਾਸਿਲ ਕੀਤੀ। ਕੋਰੋਨਾ ਵਾਇਰਸ ਦੇ ਕਠਿਨ ਦੌਰ ‘ਚ ਉਨ੍ਹਾਂ ਦੀ ਆਵਾਜ਼ ਵੀ ਚਲੀ ਗਈ ਸੀ ਜਿਸ ਤੋਂ ਬਾਅਦ ਵੀ ਉਨ੍ਹਾਂ ਹਿਮੰਤ ਨਹੀਂ ਹਾਰੀ ।

ਟਾਮ ਨੇ ਦੱਸਿਆ ਕਿ ਉਨ੍ਹਾਂ ਦਾ ਗਲ੍ਹਾ ਖਰਾਬ ਅਤੇ ਸਾਹ ਮੁਸ਼ਕਲ ਨਾਲ ਆ ਰਹੇ ਸਨ। ਜਿਸ ਤੋਂ ਬਾਅਦ ਟਾਮ ਨੂੰ ਗਰੈਂਡ ਰਿਵਰ ਹਸਪਤਾਲ ਦੇ ਆਈ.ਸੀ ਯੂ ‘ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੇ ਖੁਨ ‘ਚ ਖਰਾਬੀ ਆ ਗਈ ਸੀ ਅਤੇ ਇਨਫੈਕਸ਼ਨ ਕਾਰਨ ਹਾਲਤ ਖਰਾਬ ਹੋ ਰਹੀ ਸੀ। ਇਸ ਮੁਸ਼ਕਲ ਦੌਰ ਵਿੱਚ ਟਾਮ ਦੀ ਪਤਨੀ ਨੇ ਵੀ ਹਸਪਤਾਲ ‘ਚ ਉਨ੍ਹਾਂ ਦਾ ਬਹੁਤ ਸਾਥ ਦਿਤਾ।

ਟਾਮ ਨੇ ਕਿਹਾ ਕਿ ਹੁਣ ਉਹ ਬਿਲਕੁਲ ਠੀਕ ਹਨ ਤੇ ਚਾਹੁੰਦੇ ਹਨ ਕਿ ਉਹ ਆਪਣੀ ਪਤਨੀ ਨੂੰ ਆਈਸਕ੍ਰੀਮ ਖੁਆਉਣ ਤੇ ਉਸ ਦਾ ਧੰਨਵਾਦ ਕਰਨ।ਟਾਮ ਦਾ ਪਰਿਵਾਰ ਉਨ੍ਹਾਂ ਦੇ ਘਰ ਵਾਪਿਸ ਆਉਣ ‘ਤੇ ਬਹੁਤ ਖੁਸ਼ ਹਨ।

Related News

ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਸਮੇਤ 4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦਾ ਹੋਇਆ ਐਲਾਨ

Vivek Sharma

ਕੈਨੇਡਾ ਵਾਸੀਆਂ ਨੂੰ ਜਲਦੀ ਹੀ ਮਿਲੇਗੀ ਕੋਰੋਨਾ ਤੋਂ ਮੁਕਤੀ, ਜਲਦੀ ਹੀ ਸ਼ੁਰੂ ਹੋਵੇਗੀ ‘ਵੈਕਸੀਨ’ ਸਪਲਾਈ

Vivek Sharma

ਕੈਨੇਡਾ ਨੇ ਸੋਮਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 3,069 ਨਵੇਂ ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

Leave a Comment