channel punjabi
Canada International News North America

ਕੈਲਗਰੀ ਸਰਕਾਰ ਨੇ ਚੁੱਕੇ ਸਖ਼ਤ ਕਦਮ, 1 ਅਗਸਤ ਤੋਂ ਸ਼ੁਰੂ ਹੋਵੇਗਾ ਨਵਾ ਨਿਯਮ

ਕੈਲਗਰੀ: ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ,  ਕੈਲਗਰੀ ਸਿਟੀ ਦਾ ਕਹਿਣਾ ਹੈ  ਕਿ 1 ਅਗਸਤ ਤੋਂ ਸ਼ੁਰੂ ਹੋਣ ਵਾਲੀਆਂ ਸਾਰੀਆਂ ਘਰੇਲੂ ਜਨਤਕ ਥਾਵਾਂ ‘ਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਮਾਸਕ ਲਾਜ਼ਮੀ ਕਰਨ ਨਾਲ  ਕੋਰੋਨਾ ਵਾਇਰਸ ਦੇ ਫੈਲਣ  ਨੂੰ ਸੀਮਿਤ ਕੀਤਾ ਜਾ ਸਕਦਾ ਹੈ ਅਤੇ ਇਕ ਹੋਰ ਤਾਲਾਬੰਦੀ ਤੋਂ ਬਚਾਅ ਹੋ ਸਕਦਾ ਹੈ।

ਕੈਲਗਰੀ ਦੇ ਮੇਅਰ ਨਾਹੇਦ ਨੇਨਸ਼ੀ ਨੇ ਮੰਗਲਵਾਰ ਨੂੰ ਕਿਹਾ,” ਸਾਨੂੰ ਹੁਣ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ। ਜੇਕਰ ਅਸੀ ਦੁਬਾਰਾ ਸਕੂਲ ਖੋਲ੍ਹਣਾ ਚਾਹੁੰਦਾ ਹਾਂ, ਜੇ ਅਸੀ ਚਾਹੁੰਦੇ ਹਾਂ ਬੱਚੇ ਸੁਰੱਖਿਅਤ ਮਹਿਸੂਸ ਕਰਨ, ਜੇ ਅਸੀ ਆਰਥਿਕਤਾ ਨੂੰ ਦੁਬਾਰਾ ਬੰਦ ਨਹੀਂ ਕਰਨਾ ਚਾਹੁੰਦੇ, ਤਾਂ ਮਾਸਕ ਲਾਜ਼ਮੀ ਕਰਨਾ ਜ਼ਰੂਰੀ ਹੈ।

ਮਾਹਰਾਂ ਨੇ ਅਲਬਰਟਾ ‘ਚ ਵਧ ਰਹੇ COVID-19 ਮਾਮਲਿਆਂ ਬਾਰੇ ਚਿੰਤਾ ਜ਼ਾਹਰ ਕੀਤੀ ਹੈ, ਜਿਨ੍ਹਾਂ ਵਿੱਚੋਂ ਅੱਧੇ ਕੈਲਗਰੀ ਵਿੱਚ ਹਨ। ਸੂਬੇ ਵਿੱਚ ਪਿਛਲੇ ਚਾਰ ਦਿਨਾਂ ਵਿੱਚ 509 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਕਾਰਨ ਕਿਰਿਆਸ਼ੀਲ ਕੇਸਾਂ ਦੀ ਕੁੱਲ ਗਿਣਤੀ 1,193 ਹੋ ਗਈ ਹੈ।

ਟੈਕਸੀ, ਕਰਿਆਨੇ ਦੀਆਂ ਦੁਕਾਨਾਂ, ਕੈਲਗਰੀ ਟ੍ਰਾਂਜ਼ਿਟ ਅਤੇ ਮਾਲ ‘ਤੇ ਜਾਣ ਸਮੇਂ ਮਾਸਕ  ਪਹਿਨਣਾ ਜ਼ਰੂਰੀ ਹੋਵੇਗਾ। ਦੋ ਸਾਲ ਤੋਂ ਘਟ ਉਮਰ ਦੇ ਬੱਚਿਆਂ ਨੂੰ  ਅਤੇ ਉਨ੍ਹਾਂ ਨੂੰ ਛੋਟ ਦਿੱਤੀ ਗਈ ਹੈ ਜੋ ਸਿਹਤ ਠੀਕ ਨਾ ਹੋਣ ਕਾਰਨ ਮਾਸਕ ਨਹੀਂ ਪਾ ਸਕਦੇ।

ਦੱਸ ਦਈਏ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 100 ਤੋਂ 200 ਡਾਲਰ ਤੱਕ ਦਾ ਜ਼ੁਰਮਾਨਾ  ਹੋ ਜਾ ਸਕਦਾ ਹੈ।

 

Related News

ਟੋਰਾਂਟੋ, ਪੀਲ ਰੀਜਨ ਅਤੇ ਵਿੰਡਸਰ-ਏਸੇਕਸ ਦੇ ਅਜ ਤੀਜੇ ਪੜਾਅ ‘ਚ ਸ਼ਾਮਲ ਹੋਣ ਦੀ ਉਮੀਦ

Rajneet Kaur

ਬੀ.ਸੀ. ਰੈਸਟੋਰੈਂਟ ਅਤੇ ਫੂਡਸਰਵਿਸ ਐਸੋਸੀਏਸ਼ਨ ਅਨੁਸਾਰ ਇਨਡੋਰ ਡਾਇਨਿੰਗ ‘ਤੇ ਪਾਬੰਦੀਆਂ ‘ਚ ਹੋ ਸਕਦੈ ਵਾਧਾ

Rajneet Kaur

ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਦਾ ਭਾਰਤ ਦੌਰਾ,ਆਸਟਿਨ ਨੇ ਪੀਐਮ ਮੋਦੀ ਨਾਲ ਕੀਤੀ ਮੁਲਾਕਾਤ, ਦੋਹਾਂ ਦੇਸ਼ਾਂ ਨੇ ਸੰਬਧਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਦਿੱਤਾ ਜ਼ੋਰ

Vivek Sharma

Leave a Comment