channel punjabi
Canada International News North America

ਫਲੋਰੀਡਾ ਅਤੇ ਕੈਲੀਫੋਰਨੀਆ ‘ਚ ਕੋਰੋਨਾ ਦਾ ਕਹਿਰ ਬਰਕਰਾਰ !

ਫਲੋਰੀਡਾ ਤੇ ਕੈਲੀਫੋਰਨੀਆ ‘ਚ ਕੋਰੋਨਾ ਕਾਰ੍ਹ ਹਾਲਾਤ ਹੱਥੋਂ ਬਾਹਰ !

ਛੇਵੇਂ ਦਿਨ ਦਸ ਹਜ਼ਾਰ ਤੋਂ ਵੱਧ ਨਵੇਂ ਮਾਮਲੇ

ਵਾਸ਼ਿੰਗਟਨ : ਦੁਨੀਆ ‘ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਕੋਰੋਨਾ ਨਾਲ ਸਭ ਤੋਂ ਵੱਧ ਜੂਝ ਰਹੇ ਅਮਰੀਕਾ ਦੇ ਫਲੋਰੀਡਾ ਅਤੇ ਕੈਲੀਫੋਰਨੀਆ ਸੂਬਿਆਂ ‘ਚ ਮਹਾਮਾਰੀ ਦੀ ਮਾਰ ਵਧਦੀ ਜਾ ਰਹੀ ਹੈ। ਫਲੋਰੀਡਾ ‘ਚ ਲਗਾਤਾਰ ਛੇਵੇਂ ਦਿਨ 10000 ਤੋਂ ਵੱਧ ਨਵੇਂ ਮਾਮਲੇ ਪਾਏ ਗਏ। ਕੈਲੀਫੋਰਨੀਆ ‘ਚ ਵੀ ਇਸੇ ਤਰ੍ਹਾਂ ਦੇ ਹਾਲਾਤ ਹਨ। ਹਾਲਾਂਕਿ ਇਸ ਸੂਬੇ ‘ਚ ਨਵੇਂ ਮਾਮਲਿਆਂ ‘ਚ ਹੁਣ ਕੁਝ ਸਥਿਰਤਾ ਵੀ ਦੇਖੀ ਜਾ ਰਹੀ ਹੈ। ਟੈਕਸਾਸ ‘ਚ ਵੀ ਹਾਲਾਤ ਵਿਗੜਦੇ ਜਾ ਰਹੇ ਹਨ। ਇਹ ਤਿੰਨੇ ਸੂਬੇ ਅਮਰੀਕਾ ‘ਚ ਨਿਊਯਾਰਕ ਸੂਬੇ ਤੋਂ ਬਾਅਦ ਮਹਾਮਾਰੀ ਦੇ ਨਵੇਂ ਕੇਂਦਰ ਬਣ ਗਏ ਹਨ। ਇਨ੍ਹਾਂ ਸੂਬਿਆਂ ‘ਚ ਤਿੰਨ-ਤਿੰਨ ਲੱਖ ਤੋਂ ਵੱਧ ਇਨਫੈਕਟਿਡ ਹੋ ਗਏ ਹਨ। ਜਦਕਿ ਨਿਊਯਾਰਕ ‘ਚ ਮਹਾਮਾਰੀ ਦੀ ਰਫ਼ਤਾਰ ਮੱਠੀ ਪੈਣ ਅਤੇ ਹੋਰ ਕਾਰੋਬਾਰ ਬਹਾਲ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।

ਅਮਰੀਕਾ ‘ਚ ਕੋਰੋਨਾ ਇਨਫੈਕਟਿਡ ਲੋਕਾਂ ਦੀ ਕੁਲ ਗਿਣਤੀ 40 ਲੱਖ ਦੇ ਕਰੀਬ ਹੋ ਰਹੀ ਹੈ। ਹੁਣ ਤਕ ਕਰੀਬ ਇਕ ਲੱਖ 44 ਹਜ਼ਾਰ ਪੀੜਤਾਂ ਦੀ ਜਾਨ ਗਈ ਹੈ। ਫਲੋਰੀਡਾ ‘ਚ ਇਨਫੈਕਸ਼ਨ ਤੇਜ਼ੀ ਨਾਲ ਵਧਣ ਦੇ ਬਾਵਜੂਦ ਸੂਬੇ ਦੇ ਗਵਰਨਰ ਰਾਨ ਡਿਸੈਂਟਿਸ ਸਕੂਲਾਂ ਨੂੰ ਮੁੜ ਖੋਲ੍ਹਣ ਦੀ ਯੋਜਨਾ ਬਣਾ ਰਹੇ ਹਨ। ਇਸ ਕਦਮ ‘ਤੇ ਰੋਕ ਲਗਾਉਣ ਲਈ ਸੂਬੇ ਦੀ ਅਧਿਆਪਕ ਯੂਨੀਅਨ ਕੋਰਟ ਜਾਣ ਦੀ ਤਿਆਰੀ ‘ਚ ਹੈ।

ਓਧਰ ਮਹਾਮਾਰੀ ਦੇ ਦੂਜੇ ਕੇਂਦਰ ਦੇ ਤੌਰ ‘ਤੇ ਉੱਭਰੇ ਕੈਲੀਫੋਰਨੀਆ ਦੇ ਗਵਰਨਰ ਗੋਵਿਨ ਨਿਊਸੋਮ ਨੇ ਕਿਹਾ ਕਿ ਦੇਸ਼ ਦੀ ਦੂਜੀ ਸਭ ਤੋਂ ਵੱਡੀ ਅਬਾਦੀ ਵਾਲੇ ਇਸ ਸੂਬੇ ‘ਚ ਨਵੇਂ ਇਨਫੈਕਸ਼ਨ ‘ਚ ਹੁਣ ਵੀ ਤੇਜ਼ੀ ਜਾਰੀ ਹੈ। ਹਾਲਾਂਕਿ ਕੁਝ ਸਥਿਰਤਾ ਵੀ ਦੇਖੀ ਜਾ ਰਹੀ ਹੈ। ਇਸ ਸੂਬੇ ‘ਚ ਇਨਫੈਕਟਿਡ ਲੋਕਾਂ ਦਾ ਅੰਕੜਾ ਚਾਰ ਲੱਖ ਹੋਣ ਵਾਲਾ ਹੈ।

ਗੋਵਿਨ ਨੇ ਇਕ ਵਾਰ ਫਿਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਾਸਕ ਦਾ ਇਸਤੇਮਾਲ ਹਰ ਹਾਲਤ ਵਿੱਚ ਕਰਨ, ਸਭ ਤੋਂ ਸੌਖਾ ਇਲਾਜ ਇਹੀ ਹੈ।

ਅਮਰੀਕਾ ‘ਚ ਹੁਣ ਤਕ ਸਭ ਤੋਂ ਵੱਧ ਇਨਫੈਕਟਿਡ ਨਿਊਯਾਰਕ ਸੂਬੇ ‘ਚ ਮਿਲੇ ਹਨ। ਇਸ ਸੂਬੇ ‘ਚ ਚਾਰ ਲੱਖ 34 ਹਜ਼ਾਰ ਮਰੀਜ਼ ਪਾਏ ਜਾ ਚੁੱਕੇ ਹਨ। ਹਾਲਾਂਕਿ ਹੁਣ ਇੱਥੇ ਇਨਫੈਕਸ਼ਨ ਦੀ ਦਰ ‘ਚ ਗਿਰਾਵਟ ਆ ਗਈ ਹੈ। ਇਸੇ ਕਾਰਨ ਨਿਊਯਾਰਕ ‘ਚ ਹੁਣ ਟੈਲੀਵਿਜ਼ਨ ਤੇ ਫਿਲਮ ਨਿਰਮਾਣ ਦੀਆਂ ਸਰਗਰਮੀਆਂ ਵੀ ਬਹਾਲ ਕਰਨ ਦੀ ਛੋਟ ਦਿੱਤੀ ਜਾ ਰਹੀ ਹੈ। ਕੁਝ ਪਾਬੰਦੀਆਂ ਨਾਲ ਬੋਟੈਨੀਕਲ ਗਾਰਡਨ ਤੇ ਚਿੜੀਆ ਘਰ ਵੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ

Related News

ਹਰ ਰੋਜ਼ 5 ਬ੍ਰਿਟਿਸ਼ ਕੋਲੰਬੀਅਨਸ ਦੀ ਓਵਰਡੋਸ ਨਾਲ ਹੋ ਰਹੀ ਹੈ ਮੌਤ: ਕੋਰੋਨਰ ਰਿਪੋਰਟ

Rajneet Kaur

ਫੈਡਰਲ ਕੋਰੋਨਾਵਾਇਰਸ ਫੋਨ ਐਪ ਹੁਣ ਸਸਕੈਚਵਨ ਵਿੱਚ ਵੀ ਉਪਲਬਧ ਹੋਵੇਗਾ : ਪ੍ਰੀਮੀਅਰ

Vivek Sharma

ਟਰੂਡੋ ਸਰਕਾਰ ਦੀ ਮਦਦ ਕਰਨ ਲਈ ਸਾਹਮਣੇ ਆਏ ਜਗਮੀਤ ਸਿੰਘ

team punjabi

Leave a Comment