channel punjabi
Canada News North America

ਓਂਟਾਰੀਓ ਸੂਬੇ ਦੇ ਅਹਿਮ ਐਲਾਨ, ਹੌਟ ਸਪੌਟਸ ‘ਚ ਕੋਵਿਡ-19 ਵੈਕਸੀਨੇਸ਼ਨ ਲਈ ਘਟਾਈ ਉਮਰ ਦੀ ਹੱਦ, ਚਾਈਲਡ ਕੇਅਰ ਵਰਕਰਜ਼ ਵੀ ਵੈਕਸੀਨ ਦੇ ਯੋਗ

ਟੋਰਾਂਟੋ : ਕੋਰੋਨਾ ਨਾਲ ਜੂਝਦੇ ਓਂਟਾਰੀਓ ਸੂਬੇ ਨੇ ਮੰਗਲਵਾਰ ਨੂੰ ਕੁਝ ਅਹਿਮ ਐਲਾਨ ਕੀਤੇ । ਪ੍ਰੋਵਿੰਸ਼ੀਅਲ ਬੁਕਿੰਗ ਸਿਸਟਮ ਰਾਹੀਂ ਓਂਟਾਰੀਓ ਦੇ ਹੌਟ ਸਪੌਟਸ ਵਿੱਚ ਕੋਵਿਡ-19 ਦੀ ਵੈਕਸੀਨੇਸ਼ਨ ਲਈ ਬੁਕਿੰਗ ਵਾਸਤੇ ਉਮਰ ਦੀ ਹੱਦ ਘਟਾ ਦਿੱਤੀ ਗਈ ਹੈ। ਪ੍ਰੋਵਿੰਸ਼ੀਅਲ ਸਰਕਾਰ ਅਨੁਸਾਰ ਮੰਗਲਵਾਰ ਸਵੇਰ ਤੋਂ 45 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕ ਓਂਟਾਰੀਓ ਦੇ 114 ਹਾਈ ਰਿਸਕ ਇਲਾਕਿਆਂ ਵਿੱਚੋਂ ਇੱਕ ਵਿੱਚ ਮਾਸ ਇਮਿਊਨਾਈਜ਼ੇਸ਼ਨ ਕਲੀਨਿਕ ਉੱਤੇ ਵੈਕਸੀਨ ਬੁੱਕ ਕਰਵਾਉਣ ਲਈ ਯੋਗ ਐਲਾਨ ਦਿੱਤੇ ਗਏ ਹਨ । ਇਸ ਤੋਂ ਪਹਿਲਾਂ ਹਾਈ ਰਿਸਕ ਇਲਾਕਿਆਂ ਲਈ ਉਮਰ ਦੀ ਹੱਦ 50 ਸਾਲ ਸੀ। ਇਸ ਦੇ ਨਾਲ ਹੀ ਹੁਣ ਚਾਈਲਡ ਕੇਅਰ ਵਰਕਰਜ਼ ਨੂੰ ਵੀ ਕੋਵਿਡ-19 ਵੈਕਸੀਨੇਸ਼ਨ ਲਈ ਯੋਗ ਕਰਾਰ ਦੇ ਦਿੱਤਾ ਗਿਆ ਹੈ।

ਇਸ ਸਬੰਧ ਵਿੱਚ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਆਖਿਆ ਕਿ ਸਾਡੇ ਵੈਕਸੀਨ ਵੰਡ ਸਬੰਧੀ ਫੇਜ਼ ਟੂ ਵਿੱਚ ਹਾਈ ਰਿਸਕ ਕਮਿਊਨਿਟੀਜ਼ ਤੇ ਲੋਕਾਂ ਦੀ ਹਿਫਾਜ਼ਤ ਲਈ ਚੁੱਕਿਆ ਗਿਆ ਇਹ ਵੱਡਾ ਅਤੇ ਅਹਿਮ ਕਦਮ ਹੈ। ਉਨ੍ਹਾਂ ਆਖਿਆ ਕਿ ਵੈਕਸੀਨਜ਼ ਡਿਲਿਵਰ ਕਰਨ ਲਈ ਆਪਣਾ ਹਰ ਹੀਲਾ ਵਰਤਣ ਨਾਲ ਅਸੀੰ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਓਂਟਾਰੀਓ ਵਾਸੀਆਂ ਨੂੰ ਵੈਕਸੀਨੇਟ ਕੀਤਾ ਜਾ ਸਕੇ ਤੇ ਸਾਡੀਆਂ ਕਮਿਊਨਿਟੀਜ਼ ਵਿੱਚ ਕੋਵਿਡ-19 ਸੰਕ੍ਰਮਣ ਆਪਣੇ ਪੈਰ ਹੁਣ ਹੋਰ ਨਾ ਪਸਾਰ ਸਕੇ। ਉਨ੍ਹਾਂ ਆਖਿਆ ਕਿ ਇਨ੍ਹਾਂ ਹੌਟ ਸਪੌਟਸ ਉੱਤੇ ਮੌਜੂਦ ਤੇ ਇਸ ਉਮਰ ਵਰਗ ਦੇ ਲੋਕਾਂ ਨੂੰ ਆਨਲਾਈਨ ਪ੍ਰੋਵਿੰਸ਼ੀਅਲ ਬੁਕਿੰਗ ਸਿਸਟਮ ਜਾਂ ਕਾਲ ਸੈਂਟਰ ਦੀ ਵਰਤੋਂ ਕਰਨੀ ਚਾਹੀਦੀ ਹੈ।

ਵੈਕਸੀਨੇਸ਼ਨ ਸਬੰਧੀ ਬਰੈਂਪਟਨ ਸਾਊਥ ਦੇ ਐਮਪੀਪੀ ਪ੍ਰਬਮੀਤ ਸਰਕਾਰੀਆ ਨੇ ਦੱਸਿਆ ਕਿ ਬਰੈਂਮਪਟਨ ਅਤੇ ਪੀਲ ਦੇ ਕੰਮਕਾਜ ਦੇ ਖੇਤਰਾਂ ਵਿਚ ਪੌਪ-ਅੱਪ ਕਲੀਨਿਕ ਚੱਲ ਰਹੇ ਹਨ। ਅੱਜ ਮੈਪਲ ਲੌਜ਼ ਫ਼ਾਰਮ ਦੇ ਮੁਲਾਜ਼ਮਾਂ ਨੂੰ ਵੈਕਸੀਨ ਦੀ ਖ਼ੁਰਾਕ ਦਿੱਤੀ ਗਈ।

ਇਨ੍ਹਾਂ ਹੌਟ ਸਪੌਟਸ ਉੱਤੇ 18 ਸਾਲ ਤੇ ਇਸ ਤੋਂ ਵੱਧ ਉਮਰ ਦੇ ਬਾਲਗ ਵੀ ਵੈਕਸੀਨ ਲਵਾ ਸਕਦੇ ਹਨ ਪਰ ਅਜਿਹਾ ਲੋਕਲ ਪਬਲਿਕ ਹੈਲਥ ਯੂਨਿਟਸ ਤੇ ਕਮਿਊਨਿਟੀ ਗਰੁੱਪਜ਼ ਵੱਲੋਂ ਆਯੋਜਿਤ ਮੋਬਾਈਲ ਤੇ ਪੌਪ ਅੱਪ ਕਲੀਨਿਕਸ ਰਾਹੀਂ ਹੀ ਹੋ ਸਕਦਾ ਹੈ।


ਦੱਸਣਯੋਗ ਹੈ ਕਿ ਸਪੈਸ਼ਲ ਨੀਡਜ਼ ਵਾਲੇ ਵਿਦਿਆਰਥੀਆਂ ਦੀ ਰੋਜ਼ ਮਦਦ ਕਰਨ ਵਾਲੇ ਐਜੂਕੇਸ਼ਨ ਵਰਕਰਜ਼ ਨੂੰ ਅਪ੍ਰੈਲ ਦੇ ਮੱਧ ਵਿੱਚ ਹੀ ਵੈਕਸੀਨੇਸ਼ਨ ਲਈ ਯੋਗ ਕਰਾਰ ਦੇ ਦਿੱਤਾ ਗਿਆ ਸੀ।ਹਾਈ ਰਿਸਕ ਏਰੀਆ ਵਿੱਚ ਰਹਿਣ ਵਾਲੇ ਤੇ ਕੰਮ ਕਰਨ ਵਾਲੇ ਸਾਰੇ ਐਜੂਕੇਸ਼ਨ ਵਰਕਰਜ਼ ਵੀ ਸ਼ੌਟ ਲਈ ਯੋਗ ਹਨ।

ਸਰਕਾਰ ਵੱਲੋਂ ਇਹ ਵੀ ਆਖਿਆ ਗਿਆ ਹੈ ਕਿ ਲਾਇਸੰਸਸੁ਼ਦਾ ਸੈਟਿੰਗਜ਼ ਵਿੱਚ ਚਾਈਲਡ ਕੇਅਰ ਵਰਕਰਜ਼ ਵੀ ਪ੍ਰੋਵਿੰਸ਼ੀਅਲ ਕਾਲ ਸੈਂਟਰ ਦੇ ਨੰਬਰ 1-833-943-3900 ਦੀ ਵਰਤੋਂ ਕਰਕੇ ਅਪੁਆਇੰਟਮੈਂਟ ਬੁੱਕ ਕਰਵਾ ਸਕਣਗੇ।

Related News

BIG NEWS : ਭਾਰਤ ਨੇ ਕੋਰੋਨਾ ਦੀ ਸਵਦੇਸ਼ੀ ਵੈਕਸੀਨ ਕੀਤੀ ਤਿਆਰ : ‘ਕੋਵੈਕਸੀਨ’ ਨਾਲ ਹੋਵੇਗਾ ਕੋਰੋਨਾ ਦਾ ਮੁਕਾਬਲਾ

Vivek Sharma

ASTRAZENECA ਦੇ ਬਾਲਟੀਮੋਰ ਪਲਾਂਟ ਵਾਲੇ 1.5 ਮਿਲੀਅਨ ਕੋਵਿਡ-19 ਸ਼ਾਟ ਪੂਰੀ ਤਰ੍ਹਾਂ ਸੁਰੱਖਿਅਤ : ਹੈਲਥ ਕੈਨੇਡਾ

Vivek Sharma

ਕੈਨੇਡਾ : ਵਿੱਤ ਮੰਤਰੀ ਬਿੱਲ ਮੋਰਨਿਊ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

Rajneet Kaur

Leave a Comment