channel punjabi
International News USA

NASA ਅਤੇ SPACE X ਨੇ ਸਪੇਸ ਸਟੇਸ਼ਨ ‘ਤੇ ਭੇਜੇ ਪੁਲਾੜ ਯਾਤਰੀ

ਫਲੋਰੀਡਾ : ਨਾਸਾ ਅਤੇ ਐਲਨ ਮਸਕ ਦੀ ਰਾਕਟ ਕੰਪਨੀ ਸਪੇਸ ਐਕਸ ਨੇ ਚਾਰ ਨਵੇਂ ਪੁਲਾੜ ਯਾਤਰੀਆਂ ਨੂੰ ਸ਼ੁੱਕਰਵਾਰ ਨੂੰ ਇੰਟਰਨੈਸ਼ਨਲ ਸਪੇਸ ਸੈਂਟਰ ਲਈ ਰਵਾਨਾ ਕਰ ਦਿੱਤਾ। ਸਪੇਸ ਸੈਂਟਰ ‘ਤੇ Crew-1 ਦੇ ਮੈਂਬਰ ਪਹਿਲਾਂ ਤੋਂ ਕੰਮ ਕਰ ਰਹੇ ਹਨ। Crew-2 ਦੇ ਚਾਰ ਮੈਂਬਰਾਂ ਦੇ ਜਾਣ ਤੋਂ ਬਾਅਦ ਛੇ ਮਹੀਨੇ ਤੋਂ ਪੁਲਾੜ ਸਟੇਸ਼ਨ ‘ਚ ਰਹਿਣ ਵਾਲਾ ਯਾਤਰੀ 28 ਅਪ੍ਰੈਲ ਨੂੰ ਵਾਪਸ ਆ ਜਾਣਗੇ। ਸਪੇਸ ਸਟੇਸ਼ਨ ‘ਤੇ ਜਾਣ ਵਾਲੇ ਚਾਰ ਜਣੇ ਅਗਲੇ ਛੇ ਮਹੀਨੇ ਤਕ ਵਿਗਿਆਨਿਕ ਪ੍ਰੀਖਣ ਕਰਨਗੇ।

ਇਨ੍ਹਾਂ ਪੁਲਾੜ ਯਾਤਰੀਆਂ ‘ਚ ਮਹਿਲਾ ਪਾਇਲਟ ਮੇਗਨ ਮੈਕਆਰਥਰ ਵੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਤੀ ਬੌਬ ਬਹੇਨਕੇਨ ਪਿਛਲੇ ਸਾਲ ਸਪੇਸ ਐਕਸ ਤੋਂ ਹੀ ਪੁਲਾੜ ‘ਚ ਗਏ ਸਨ।

ਸਪੇਸ ਸੈਂਟਰ ‘ਚ ਇਸ ਵਾਰ ਦੋ ਅਮਰੀਕਨ, ਇਕ ਜਾਪਾਨੀ ਅਤੇ ਇਕ ਫਰਾਂਸੀਸੀ ਪੁਲਾੜ ਯਾਤਰੀ ਹਨ। ਇਨ੍ਹਾਂ ਚਾਰਾਂ ਪੁਲਾੜ ਯਾਤਰੀਆਂ ਦਾ ਸਪੇਸ ਸੈਂਟਰ ‘ਚ ਪਹਿਲਾਂ ਤੋਂ ਕੰਮ ਕਰਨ ਵਾਲੇ ਤਿੰਨ ਨਾਸਾ, ਇਕ ਜਾਪਾਨ ਅਤੇ ਦੋ ਰੂਸ ਦੇ ਯਾਤਰੀ ਸਵਾਗਤ ਕਰਨਗੇ। ਇਨ੍ਹਾਂ ਯਾਤਰੀਆਂ ਦੇ ਪਹੁੰਚਣ ਤੋਂ ਬਾਅਦ ਨਾਸਾ ਅਤੇ ਸਪੇਸ ਐਕਸ ਦੇ ਸਾਂਝੇ ਮਿਸ਼ਨ ਅਧੀਨ ਪੁਲਾੜ ‘ਚ ਪਹੁੰਚਣ ਵਾਲੇ ਯਾਤਰੀਆਂ ਦੀ ਗਿਣਤੀ 11 ਹੋ ਜਾਵੇਗੀ।

ਸਪੇਸ ਐਕਸ ਨੇ ਇਸ ਉਡਾਨ ਦੇ ਸਿਲਸਿਲੇਵਾਰ ਕਲਿੱਪ ਸ਼ੇਅਰ ਕੀਤੇ ਹਨ।

ਸਪੇਸ ਸੈਂਟਰ ‘ਚ ਪਹੁੰਚਣ ਲਈ ਉਨ੍ਹਾਂ ਨੂੰ ਲਗਭਗ 23 ਤੋਂ ਵੀ ਵੱਧ ਘੰਟੇ ਲੱਗਣਗੇ। ਪਹਿਲਾਂ ਇਹ ਚਾਰੇ ਯਾਤਰੀ ਵੀਰਵਾਰ ਨੂੰ ਭੇਜੇ ਜਾਣੇ ਸਨ ਪਰ ਖ਼ਰਾਬ ਮੌਸਮ ਕਾਰਨ ਮਿਸ਼ਨ ਨੂੰ ਇਕ ਦਿਨ ਲਈ ਟਾਲ਼ ਦਿੱਤਾ ਗਿਆ ਸੀ। ਇਹ ਪਹਿਲਾ ਮੌਕਾ ਹੈ ਜਦੋਂ ਸਪੇਸ ਐਕਸ ਨੇ ਕੈਪਸੂਲ ਅਤੇ ਰਾਕਟ ਦੋਵਾਂ ਨੂੰ ਦੁਬਾਰਾ ਇਸਤੇਮਾਲ ਕੀਤਾ ਹੈ। ਇਸ ਕੈਪਸੂਲ ਨੂੰ ਸਪੇਸ ਐਕਸ ਨੇ ਨਵੰਬਰ ‘ਚ ਦੂਸਰੀ ਪੁਲਾੜ ਯਾਤਰਾ ‘ਚ ਵਰਤਿਆ ਸੀ।

Related News

ਬੀ.ਸੀ ਦੇ ਸਿਹਤ ਮੰਤਰੀ ਵਲੋਂ ਸੂਬੇ ਵਾਸੀਆਂ ਨੂੰ ਅਪੀਲ, ਨਿੱਜੀ ਪਾਰਟੀਆਂ ਅਤੇ ਭਾਰੀ ਇਕਠ ‘ਚ ਨਾ ਹੋਣ ਸ਼ਾਮਲ

Rajneet Kaur

ਕਿਊਬੈਕ ਸਰਕਾਰ ਨੇ ਘਰੇਲੂ ਹਿੰਸਾ ਵਿਰੋਧੀ ਯੋਜਨਾ ਲਈ ਨਹੀਂ ਰੱਖਿਆ ਨਵਾਂ ਫੰਡ, ਸ਼ੈਲਟਰਾਂ ਨੇ ਕੀਤੀ ਨੁਕਤਾਚੀਨੀ !

Vivek Sharma

BIG NEWS : ‘ਇਸ ਸਮੇਂ ਜ਼ਰਾ ਜਿੰਨੀ ਵੀ ਲਾਪ੍ਰਵਾਹੀ ਘਾਤਕ ਹੋ ਸਕਦੀ ਹੈ, ਕੋਰੋਨਾ ਤੋਂ ਬਚਾਅ ਲਈ ਪਾਬੰਦੀਆਂ ਦੀ ਪਾਲਣਾ ਹੀ ਯੋਗ ਜ਼ਰੀਆ ਹੈ’- ਡਾ਼. ਬੋਨੀ ਹੈਨਰੀ

Vivek Sharma

Leave a Comment