channel punjabi
International News

ਕੋਟਕਪੂਰਾ ਗੋਲੀ ਕਾਂਡ : ਹਾਈਕੋਰਟ ਨੇ ਨਵੀਂ ਐੱਸਆਈਟੀ ਲਈ ਦਿੱਤੇ ਸਖ਼ਤ ਨਿਰਦੇਸ਼, ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ‘ਸਿੱਟ’ ਤੋਂ ਬਾਹਰ ਰੱਖਣ ਦੀ ਹਦਾਇਤ

ਕੁੰਵਰ ਵਿਜੈ ਪ੍ਰਤਾਪ ਸਿੰਘ ਹੁਣ ਕਰਨਗੇ ਵਕਾਲਤ, ਬਾਰ ਕੌਂਸਲ ਚੰਡੀਗੜ੍ਹ ਕੋਲੋਂ ਬਕਾਇਦਾ ਹਾਸਲ ਕੀਤਾ ਸਰਟੀਫਿਕੇਟ
ਚੰਡੀਗੜ੍ਹ : ਕੋਟਕਪੂਰਾ ਫਾਇਰਿੰਗ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਦੀ ਹਾਲੇ ਤਕ ਦੀ ਜਾਂਚ ਰਿਪੋਰਟ ਨੂੰ ਹਾਈ ਕੋਰਟ ਨੇ ਖਾਰਜ ਕਰਦੇ ਹੋਏ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਇਸ ਪੂਰੇ ਮਾਮਲੇ ਦੀ ਜਾਂਚ ਲਈ ਨਵੇਂ ਸਿਰੇ ਤੋਂ ਐੱਸਆਈਟੀ ਗਠਿਤ ਕਰਨ ਦੇ ਸਰਕਾਰ ਨੂੰ ਹੁਕਮ ਦਿੱਤੇ ਹਨ। ਇਹ ਹੁਕਮ ਵੀ ਦਿੱਤੇ ਹਨ ਕਿ ਨਵੀਂ ਐੱਸਆਈਟੀ ‘ਚ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। ਨਾਲ ਹੀ ਸਭ ਤੋਂ ਮਹੱਤਵਪੂਰਨ ਗੱਲ ਇਹ ਕਹੀ ਗਈ ਹੈ ਕਿ ਐੱਸਆਈਟੀ ਦੇ ਸਾਰੇ ਮੈਂਬਰਾਂ ਨੂੰ ਜਾਂਚ ਰਿਪੋਰਟ ‘ਤੇ ਹਸਤਾਖਰ ਕਰਨੇ ਪੈਣਗੇ। ਹਰਿਆਣਾ ਤੇ ਪੰਜਾਬ ਹਾਈਕੋਰਟ ਨੇ ਇਸ ਮਾਮਲੇ ਤੇ ਸਖਤ ਟਿਪਣੀ ਕਰਦੇ ਹੋਏ ਕਿਹਾ ਸੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪੂਰੀ ਜਾਂਚ ਸਿਆਸਤ ਤੋਂ ਪ੍ਰੇਰਿਤ ਨਜ਼ਰ ਆ ਰਹੀ ਹੈ।

ਜਸਟਿਸ ਰਾਜਬੀਰ ਸੇਹਰਾਵਤ ਨੇ ਇਹ ਹੁਕਮ ਇਸ ਮਾਮਲੇ ‘ਚ ਫਸੇ ਇੰਸਪੈਕਟਰ ਗੁਰਦੀਪ ਸਿੰਘ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਦਿੱਤੇ ਹਨ। 89 ਪੇਜ ਦੇ ਆਪਣੇ ਹੁਕਮਾਂ ‘ਚ ਹਾਈ ਕੋਰਟ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਤਿੰਨ ਸੀਨੀਅਰ ਆਈਪੀਐੱਸ ਅਧਿਕਾਰੀਆਂ ਦੀ ਨਵੀਂ ‘ਵਿਸ਼ੇਸ਼ ਜਾਂਚ ਟੀਮ’ ਦਾ ਗਠਨ ਕਰੇਗੀ, ਜਿਸ ‘ਚ ਕੁੰਵਰ ਵਿਜੈ ਪ੍ਰਤਾਪ ਸਿੰਘ ਸ਼ਾਮਲ ਨਹੀਂ ਹੋਣਗੇ। ਇਹ ਐੱਸਆਈਟੀ ਸੂਬੇ ਦੇ ਕਿਸੇ ਅਧਿਕਾਰੀ ਜਾਂ ਪੁਲਿਸ ਅਥਾਰਿਟੀ ਨੂੰ ਰਿਪੋਰਟ ਨਹੀਂ ਕਰੇਗੀ। ਇਹ ਕੇਵਲ ਸਬੰਧਤ ਮੈਜਿਸਟ੍ਰੇਟ ਨੂੰ ਰਿਪੋਰਟ ਕਰੇਗੀ।

ਕੋਰਟ ਨੇ ਕਿਹਾ ਕਿ ਐੱਸਆਈਟੀ ਦੇ ਮੈਂਬਰ ਸਬੰਧਤ ਮੈਜਿਸਟ੍ਰੇਟ ਸਾਹਮਣੇ ਅੰਤਿਮ ਰਿਪੋਰਟ ਦਾਖਲ ਕਰਨ ਤੋਂ ਪਹਿਲਾਂ ਜਾਂਚ ਦਾ ਕੋਈ ਹਿੱਸਾ ਲੀਕ ਨਹੀਂ ਕਰਨਗੇ। ਉਹ ਮੀਡੀਆ ਨਾਲ ਜਾਂਚ ਦੇ ਕਿਸੇ ਵੀ ਪਹਿਲੂ ਨੂੰ ਸ਼ੇਅਰ ਨਹੀਂ ਕਰਨਗੇ।

ਉਧਰ ਅਸਤੀਫਾ ਦੇਣ ਤੋਂ ਬਾਅਦ ਸਾਬਕਾ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਹੁਣ ਵਕੀਲ ਵਜੋਂ ਆਪਣੀ ਨਵੀਂ ਪਾਰੀ ਖੇਡਣ ਜਾ ਰਹੇ ਹਨ। ਉਨ੍ਹਾਂ ਸ਼ੁੱਕਰਵਾਰ ਨੂੰ ਰਸਮੀ ਤੌਰ ’ਤੇ ਬਾਰ ਕੌਂਸਲ ਚੰਡੀਗੜ੍ਹ ਕੋਲੋਂ ਬਕਾਇਦਾ ਸਰਟੀਫਿਕੇਟ ਲੈ ਲਿਆ ਹੈ। ਵਕੀਲ ਦਾ ਲਾਇਸੈਂਸ ਲੈਣ ਨਾਲ ਹੁਣ ਉਨ੍ਹਾਂ ਦੇ ਵਕਾਲਤ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਸਮਝਿਆ ਜਾ ਰਿਹਾ ਹੈ ਕਿ ਹੁਣ ਉਹ ਬੇਅਦਬੀ ਮਾਮਲਿਆਂ ’ਚ ਬਤੌਰ ਵਕੀਲ ਸਰਕਾਰ ਦੀ ਮਦਦ ਕਰਨਗੇ।

ਯਾਦ ਰਹੇ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਬੀਤੇ ਦਿਨ ਹਾਈ ਕੋਰਟ ਵੱਲੋਂ ਕੋਟਕਪੁਰਾ ਗੋਲ਼ੀ ਕਾਂਡ ਬਾਰੇ ਜਾਂਚ ਪੜਤਾਲ ਰੱਦ ਕਰਨ ਅਤੇ ਉਨ੍ਹਾਂ ਨੂੰ ਨਵੀਂ ਵਿਸ਼ੇਸ਼ ਜਾਂਚ ਟੀਮ (ਸਿੱਟ) ਤੋਂ ਬਾਹਰ ਰੱਖਣ ਬਾਰੇ ਦਿੱਤੇ ਗਏ ਫ਼ੈਸਲੇ ਤੋਂ ਖਫ਼ਾ ਹੋ ਕੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ।

Related News

ਮਸ਼ਹੂਰ TikTok ਸਟਾਰ Dazhariaa Quint Noyes ਨੇ ਕੀਤੀ ਖ਼ੁਦਕੁਸ਼ੀ

Rajneet Kaur

Hawaii 1 ਸਤੰਬਰ ਤੋਂ ਬਿਨਾਂ ਕਿਸੇ ਪਾਬੰਦੀਆਂ ਤੋਂ ਕੈਨੇਡੀਅਨਾਂ ਦਾ ਕਰੇਗਾ ਸਵਾਗਤ

Rajneet Kaur

ਕੈਨੇਡਾ ਨੇ ਮੰਗਲਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 2,820 ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

Leave a Comment