channel punjabi
Canada News North America

ਓਂਟਾਰੀਓ ਸੂਬੇ ਵਿੱਚ 40 ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਵੈਕਸੀਨੇਸ਼ਨ ਦਾ ਕੰਮ ਹੋਇਆ ਸ਼ੁਰੂ

ਟੋਰਾਂਟੋ : ਕੈਨੇਡਾ ’ਚ ਕੋਰੋਨਾ ਮਹਾਂਮਾਰੀ ਦੀ ਸਭ ਤੋਂ ਵੱਧ ਮਾਰ ਝੱਲ ਰਹੇ ਸੂਬੇ ਓਂਟਾਰੀਓ ਵਿੱਚ ਲੋਕਾਂ ਨੂੰ ਵੈਕਸੀਨ ਦੇਣ ਦਾ ਕੰਮ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਇਸ ਬਾਰੇ ਪ੍ਰੀਮੀਅਰ ਡੱਗ ਫੋਰਡ ਨੇ ਸੂਬੇ ਦੇ ਹਾਟ-ਸਪਾਟ ਖੇਤਰਾਂ ‘ਚ ਵੈਕਸੀਨੇਸ਼ਨ ਨੂੰ 24X7 ਉਪਲਬਧ ਕਰਵਾਉਣ ਦਾ ਐਲਾਨ ਕੀਤਾ ਹੈ। ਜਿਸ ਲਈ ਕਰੀਬ ਸਾਪਰਜ਼ ਡਰੱਗ ਮਾਰਟਜ ਫਾਰਮੇਸੀ ਸਥਾਨਾਂ ਨੂੰ ਚੁਣਿਆ ਗਿਆ ਹੈ।

ਪ੍ਰੀਮੀਅਰ ਫੋਰਡ ਦੇ ਟਵੀਟ ਅਨੁਸਾਰ 40+ ਤੋਂ ਵੱਧ ਉਮਰ ਦੇ ਓਂਟਾਰੀਅਨਾਂ ਲਈ # COVID19 ਟੀਕੇ ਲਗਾਉਣ ਲਈ 20ਥਾਵਾਂ ‘ਤੇ @ ਸ਼ੌਪਰਸ ਡਰੱਗ ਮਾਰਟ ਨਾਲ 24/7 ਕੰਮ ਕਰ ਰਿਹਾ ਹੈ । ਇਹ ਯੋਜਨਾ ਓਂਟਾਰੀਓ ਦੇ ਸਾਰੇ ਹਿੱਸਿਆਂ ਨੂੰ ਤੇਜ਼ੀ ਨਾਲ ਟੀਕਾ ਲਗਵਾਉਣ ਵਿੱਚ ਸਹਾਇਤਾ ਕਰੇਗੀ। ਕਿਰਪਾ ਕਰਕੇ ਆਪਣੀ ਸ਼ਾਟ ਲਓ!

ਜ਼ਿਕਰਯੋਗ ਹੈ ਕਿ ਡੱਗ ਫੋਰਡ ਵਲੋਂ ਵੈਕਸੀਨ ਲਈ ਆਪਣੇ ਪੱਧਰ ‘ਤੇ ਵੱਖ ਵੱਖ ਦੇਸ਼ਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।

ਉਧਰ ਆਕਸਸਫੋਰਡ-ਐਸਟ੍ਰਾਜ਼ੈਨੇਕਾ ਵੈਕਸੀਨ ਲਈ ਓਂਟਾਰੀਓ ਨੂੰ ਥੋੜੀ ਉਡੀਕ ਕਰਨੀ ਪਏਗੀ। ਇਸ ਵਿੱਚ ਦੇਰੀ ਦੇ ਆਸਾਰ ਬਣ ਗਏ ਨੇ। ਸੂਬੇ ਦੇ ਪ੍ਰੀਮੀਅਰ ਡੱਗ ਫੋਰਡ ਦੇ ਦਫ਼ਤਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਕਸਫੋਰਡ-ਐਸਟ੍ਰਾਜ਼ੈਨੇਕਾ ਵੈਕਸੀਨ ਦੀਆਂ 3 ਮਈ ਤੱਕ ਪੁੱਜਣ ਵਾਲੀਆਂ ਵੈਕਸੀਨ ਦੀਆਂ 6 ਲੱਖ ਖੁਰਾਕਾਂ ਦੀ ਖੇਪ ਹੁਣ ਮਈ ਮਹੀਨੇ ਦੇ ਅੰਤ ਤੱਕ ਪੁੱਜੇਗੀ।

ਦੱਸ ਦੇਈਏ ਕਿ ਆਕਸਫੋਰਡ-ਐਸਟ੍ਰਾਜ਼ੈਨੇਕਾ ਵੈਕਸੀਨ ਦੀਆਂ 3 ਲੱਖ 89 ਹਜ਼ਾਰ ਖੁਰਾਕਾਂ ਦੀ ਪਹਿਲੀ ਖੇਪ ਇਸ ਹਫ਼ਤੇ ਓਂਟਾਰੀਓ ਪੁੱਜਣੀ ਸੀ। ਜਦਕਿ 1 ਲੱਖ 94 ਹਜ਼ਾਰ 500 ਖੁਰਾਕਾਂ ਵਾਲੀ ਦੂਜੀ ਖੇਪ 3 ਮਈ ਤੱਕ ਇੱਥੇ ਪਹੁੰਚਣੀ ਸੀ, ਪਰ ਇਨ੍ਹਾਂ ਵਿੱਚ ਹੁਣ ਦੇਰੀ ਹੋਣ ਦੇ ਆਸਾਰ ਬਣ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਖੁਰਾਕਾਂ ਹੁਣ ਮਈ ਮਹੀਨੇ ਦੇ ਅੰਤ ਤੱਕ ਓਂਟਾਰੀਓ ਪੁੱਜਣਗੀਆਂ। ਇਸ ਸਬੰਧੀ ਡੱਗ ਫੋਰਡ ਸਰਕਾਰ ਨੂੰ ਸੂਚਨਾ ਮਿਲ ਗਈ ਹੈ।

Related News

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੋ ਬਿਡੇਨ ਨੂੰ ਲਾਏ ਜੰਮ ਕੇ ਰਗੜੇ, ਚੀਨ ਦੀ ਮਦਦ ਕਰਨ ਦਾ ਲਗਾਇਆ ਦੋਸ਼

Vivek Sharma

ਵਾਹਨਾਂ ਦੀ ਗਤੀ ਸੀਮਾ ਘਟਾਉਣ ਦੀ ਤਿਆਰੀ ਵਿੱਚ ਕੈਲਗਰੀ ਸਿਟੀ ਪ੍ਰਸ਼ਾਸਨ

Vivek Sharma

ਅਮਰੀਕਾ ਕੋਰੋਨਾ ਨਾਲ ਹਾਲੇ ਵੀ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ‌ : Joe Biden

Vivek Sharma

Leave a Comment