channel punjabi
Canada News North America

BIG NEWS : ਹੁਣ ਓਂਟਾਰੀਓ ਅਤੇ ਅਲਬਰਟਾ ਵਿੱਚ 40 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਮਿਲੇਗੀ ਵੈਕਸੀਨ

ਟੋਰਾਂਟੋ : ਓਟਾਰੀਓ ਅਤੇ ਅਲਬਰਟਾ ਸੂਬਿਆਂ ਨੂੰ 40 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਦੇਣ ਦੀ ਪ੍ਰਵਾਨਗੀ ਮਿਲ ਗਈ ਹੈ । ਇਨ੍ਹਾਂ ਸੂਬਿਆਂ ਵਿੱਚ ਮੰਗਲਵਾਰ ਤੋਂ ਫਾਰਮੇਸੀਜ਼ ਤੇ ਪ੍ਰਾਇਮਰੀ ਕੇਅਰ ਸੈਂਟਰਾਂ ਵਿੱਚ ਆਕਸਫੋਰਡ ਦੀ ਐਸਟ੍ਰਾਜ਼ੈਨੇਕਾ ਵੈਕਸੀਨ ਲਗਾਈ ਜਾਵੇਗੀ ।
ਇਸ ਬਾਰੇ ਐਤਵਾਰ ਸ਼ਾਮ ਨੂੰ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਦੇ ਬੁਲਾਰੇ ਨੇ ਪੁਸ਼ਟੀ ਕੀਤੀ। ਉਨ੍ਹਾਂ ਆਖਿਆ ਕਿ ਮੌਜੂਦਾ ਸਪਲਾਈ ਦੇ ਆਧਾਰ ਉੱਤੇ ਉਹ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਨ ਕਿ ਹੁਣ ਦੋਹਾਂ ਸੂਬਿਆਂ ਵਿੱਚ 40 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਐਸਟ੍ਰਾਜ਼ੈਨੇਕਾ-ਆਕਸਫੋਰਡ ਵੈਕਸੀਨ ਦਿੱਤੀ ਜਾਵੇਗੀ ।

ਜ਼ਿਕਰਯੋਗ ਹੈ ਕਿ ਕੋਵਿਡ-19 ਦੇ ਲਗਾਤਾਰ ਵੱਧਦੇ ਜਾ ਰਹੇ ਮਾਮਲਿਆਂ ਕਾਰਨ ਵੈਕਸੀਨ ਵੱਧ ਤੋਂ ਵੱਧ ਲੋਕਾਂ ਤੱਕ ਉਪਲਬਧ ਕਰਵਾਉਣ ਦੀ ਮੰਗ ਵਧਦੀ ਜਾ ਰਹੀ ਸੀ। ਫੋਰਡ ਸਰਕਾਰ ਇਸ ਲਈ ਹਰ ਸੰਭਵ ਯਤਨ ਕਰਨ ਦੇ ਉਪਰਾਲੇ ਕਰ ਰਹੀ ਹੈ ।

ਇਸ ਸਮੇਂ ਤੱਕ ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜੇਸ਼ਨ (NACI) ਦੀਆਂ ਸਿਫਾਰਸ਼ਾਂ ਅਨੁਸਾਰ ਐਸਟ੍ਰਾਜੈ਼ਨੇਕਾ ਵੈਕਸੀਨ 55 ਸਾਲ ਤੇ ਇਸ ਤੋਂ ਵੱਧ ਉਮਰ ਦੇ ਬਾਲਗਾਂ ਲਈ ਹੀ ਉਪਲਬਧ ਹੈ।

ਜ਼ਿਕਰਯੋਗ ਹੈ ਕਿ ਅਲਬਰਟਾ ਨੇ ਸ਼ਨਿੱਚਰਵਾਰ ਨੂੰ ਇਹ ਰਿਪੋਰਟ ਕੀਤਾ ਸੀ ਕਿ ਐਸਟ੍ਰਾਜੈ਼ਨੇਕਾ ਵੈਕਸੀਨ ਲਵਾਉਣ ਵਾਲੇ ਇੱਕ ਵੈਕਸੀਨ ਲੈਣ ਵਾਲੇ ਵਿਅਕਤੀ ਨੂੰ ਇਮਿਊਨ ਥਰੌਂਬੌਟਿਕ ਥਰੌਂਬੌਸਾਇਟੋਪੇਨੀਆ ਹੋ ਗਿਆ। ਇਹ ਕੈਨੇਡਾ ਵਿੱਚ ਆਪਣੀ ਕਿਸਮ ਦਾ ਦੂਜਾ ਬਲੱਡ ਕਲੌਟ ਦਾ ਮਾਮਲਾ ਹੈ।

ਹੁਣ ਤੱਕ ਇਸ ਤਰ੍ਹਾਂ ਦੇ ਦੋ ਮਾਮਲਿਆਂ ਦੇ ਬਾਵਜੂਦ ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਐਸਟ੍ਰਾਜੈ਼ਨੇਕਾ ਦੇ ਖਤਰੇ ਨਾਲੋਂ ਇਸ ਦੇ ਫਾਇਦੇ ਜਿ਼ਆਦਾ ਹਨ। ਏਜੰਸੀ ਵੱਲੋਂ 18 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਇਸ ਦੀ ਵਰਤੋਂ ਦੀ ਮਨਜੂ਼ਰੀ ਦਿੱਤੀ ਗਈ ਹੈ।

ਐਤਵਾਰ ਦੁਪਹਿਰ ਨੂੰ ਜਦੋਂ ਇੱਕ ਨਿਊਜ਼ ਕਾਨਫਰੰਸ ਵਿੱਚ ਫੈਡਰਲ ਸਿਹਤ ਮੰਤਰੀ ਪੈਟੀ ਹਾਜਦੂ ਤੋਂ ਇਹ ਪੁੱਛਿਆ ਗਿਆ ਕਿ ਕੀ ਉਹ ਐਸਟ੍ਰਾਜ਼ੈਨੇਕਾ ਵੈਕਸੀਨ ਲਈ ਉਮਰ ਘਟਾਉਣ ਦੇ ਹੱਕ ਵਿੱਚ ਹਨ ਤਾਂ ਉਨ੍ਹਾਂ ਆਖਿਆ ਕਿ ਪ੍ਰੋਵਿੰਸ ਤੇ ਟੈਰੇਟਰੀਜ਼ 18 ਸਾਲ ਤੋਂ ਉੱਪਰ ਕਿਸੇ ਵੀ ਉਮਰ ਵਰਗ ਲਈ ਐਸਟ੍ਰਾਜ਼ੈਨੇਕਾ ਦੀ ਵਰਤੋਂ ਕਰ ਸਕਦੇ ਹਨ ।

Related News

ਜੰਕਸ਼ਨ ਟ੍ਰਾਇੰਗਲ ਨੇਬਰਹੁੱਡ ‘ਚ ਇੱਕ ਪਾਰਟੀ ਦੌਰਾਨ ਇਕ ਵਿਅਕਤੀ’ਤੇ ਕਈ ਵਾਰ ਕੀਤਾ ਚਾਕੂ ਨਾਲ ਹਮਲਾ, ਪੁਲਿਸ ਵਲੋਂ ਸ਼ੱਕੀ ਵਿਅਕਤੀ ਦੀ ਭਾਲ ਜਾਰੀ

Rajneet Kaur

ਓਕਵਿੱਲ ਦੇ ਮੇਅਰ ਨੇ ਪੁਲਿਸ ਚੀਫ ਸਟੀਫਨ ਟੈਨਰ ਨੂੰ ਫਲੋਰਿਡਾ ਦਾ ਸਫਰ ਕਰਨ ਦੀ ਇਜਾਜ਼ਤ ਦੇਣ ਤੋਂ ਬਾਅਦ ਹਾਲਟਨ ਪੁਲਿਸ ਬੋਰਡ ਤੋਂ ਦਿੱਤਾ ਅਸਤੀਫਾ

Rajneet Kaur

ਓਕਾਨਾਗਨ ਦੇ ਬਿੱਗ ਵ੍ਹਾਈਟ ਸਕਾਇ ਰੈਸੋਰਟ ਵਿਚ ਪੰਜ ਸਟਾਫ ਮੈਂਬਰਾਂ ਨੂੰ ਰੈਸਟੋਰੈਂਟ ਵਿਚ ਇਕ ਵੱਡੀ ਪਾਰਟੀ ਦੇ ਆਯੋਜਨ ਤੋਂ ਬਾਅਦ ਕੀਤਾ ਗਿਆ ਬਰਖਾਸਤ

Rajneet Kaur

Leave a Comment